ਸ਼ਾਹਕੋਟ ‘ਚ 70 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ
Published : Dec 19, 2018, 4:20 pm IST
Updated : Apr 10, 2020, 11:11 am IST
SHARE ARTICLE
ਸਰਬ ਸੰਮਤੀ ਨਾਲ ਚੁਣੀ ਪੰਚਾਇਤ
ਸਰਬ ਸੰਮਤੀ ਨਾਲ ਚੁਣੀ ਪੰਚਾਇਤ

ਪੰਜਾਬ ਦੀਆਂ 13,276 ਪੰਚਾਇਤਾਂ ਦੀ ਚੋਣਾ ਹੋਣੀ, ਜਿਸ ਲਈ ਚੋਣ ਅਖਾੜਾ ਭਖਿਆ ਹੋਇਆ ਹੈ। ਓਧਰ ਦੂਜੇ ਪਾਸੇ ....

ਚੰਡੀਗੜ੍ਹ (ਭਾਸ਼ਾ) :  ਪੰਜਾਬ ਦੀਆਂ 13,276 ਪੰਚਾਇਤਾਂ ਦੀ ਚੋਣਾ ਹੋਣੀ, ਜਿਸ ਲਈ ਚੋਣ ਅਖਾੜਾ ਭਖਿਆ ਹੋਇਆ ਹੈ। ਓਧਰ ਦੂਜੇ ਪਾਸੇ ਕਈ ਪੰਚਾਇਤਾਂ ਅਜਿਹੀਆਂ ਵੀ ਨੇ ਜੋ ਚੋਣਾਂ ਦੀ ਥਾਂ ਸਰਬਸੰਮਤੀ ਨਾਲ ਚੁਣੀਆਂ ਜਾ ਰਹੀਆਂ ਨੇ।ਜਲੰਧਰ ਦੇ ਸ਼ਾਹਕੋਟ ‘ਚ ਪਿੰਡਾ ਦੀਆਂ 70 ਪੰਚਾਇਤਾਂ ਨੇ ਸਰਬਸੰਮਤੀ ਕਰ ਇੱਕ ਨਵੀਂ ਉਦਾਹਰਣ ਪੇਸ਼ ਕੀਤੀ ਹੈ।ਇਸ ਦਾ ਮਕਸਦ ਚੋਣਾਂ ‘ਚ ਹੁੰਦੇ ਬੇਲੋੜੇ ਖਰਚਿਆਂ ਤੋਂ ਲੋਕਾਂ ਨੂੰ ਬਚਾਉਣਾ ਤੇ ਸਾਰਾ ਪੈਸਾ ਪਿੰਡਾਂ ਦੇ ਵਿਕਾਸ ‘ਚ ਖ਼ਰਚ ਕਰਨਾ ਹੈ।

ਦਰਅਸਲ ਸਰਕਾਰ ਨੇ ਐਲਾਣ ਕੀਤਾ ਹੈ ਕਿ ਜਿਨ੍ਹਾਂ ਵੀ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਚੁਣਿਆ ਜਾਵੇਗਾ ਉਨ੍ਹਾਂ ਨੂੰ ਸਰਕਾਰ ਵਖਰੇ ਤੌਰ ‘ਤੇ 2 ਲੱਖ ਰੁਪਏ ਗਰਾਂਟ ਦੇਵੇਗੀਜਾਣਕਾਰੀ ਮੁਤਾਬਕ ਇਹ ਸਾਰਾਉਪਰਾਲਾ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸ਼ਾਹਕੋਟ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਹੱਲਾ ਸ਼ੇਰੀ ਨਾਲ ਹੋ ਰਿਹਾ ਹੈ। ਵਿਧਾਇਕ ਸ਼ੇਰੋਵਾਲੀਆਂ ਦਾ ਕਹਿਣਾ ਕਿ ਜ਼ਲਦ ਹੀ ਇਲਾਕੇ ਦੇ 100 ਪਿੰਡਾਂ ਦੀਆਂਪੰਚਾਇਤਾਂ ਸਰਬਸੰੰਮਤੀ ਨਾਲ ਚੁਣ ਲਈਆਂ ਜਾਣਗੀਆਂ।ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਲਈ ਕੀਤੀ ਗਈ ਸਰਬਸੰਮਤੀ ਦਾ ਉਪਰਾਲਾ ਕਾਫ਼ੀ ਸ਼ਲਾਘਾਯੋਗ ਹੈ

 ਕਿ ਲੋੜ ਏ ਹੋਰ ਵੀ ਪੰਚਾਇਤਾਂ ਨੂੰ ਅਜਿਹਾ ਕਰਨ ਦੀ ਤਾਂ ਜੋ ਰਲ ਕੇਪਿੰਡਾਂ ਦਾ ਵਿਕਾਸ ਕੀਤਾ ਜਾ ਸਕੇ। ਜ਼ਿਕਰ ਏ ਖਾਸ ਹੈ ਕਿ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਾਰੀਕ 19 ਦਸੰਬਰ ਹੈ।ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 20 ਦਸੰਬਰ ਨੂੰ ਹੋਵੇਗੀ ਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀਤਾਰੀਕ 21 ਦਸੰਬਰ ਹੈ। ਹਾਲਾਂਕਿ ਵੋਟਾਂ 30 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮੀਂ 4 ਵਜੇ ਤੱਕ ਪੈਣਗੀਆਂ ਤੇ ਇਸੇ ਦਿਨ ਵੋਟਾਂ ਪੈਣ ਤੋਂ ਬਾਅਦ ਗਿਣਤੀ ਹੋਵੇਗੀ।ਚੋਣਾਂ ‘ਚ ਸੂਬੇ ਦੀਆਂ 13,276 ਪੰਚਾਇਤਾਂ ਲਈ 13276 ਸਰਪੰਚ ਤੇ83831 ਪੰਚ ਚੁਣੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement