
ਸੁਖਬੀਰ ਸਿੰਘ ਬਾਦਲ ਨੇ ਸੰਸਦ ਦਾ ਸਰਦ ਰੁੱਤ ਇਜਲਾਸ ਸੱਦਣ ਲਈ ਰਾਸ਼ਟਰਪਤੀ ਤੋਂ ਤੁਰਤ ਦਖ਼ਲ ਮੰਗਿਆ
ਚੰਡੀਗੜ੍ਹ, 18 ਦਸੰਬਰ (ਨੀਲ ਭਲੰਿਦਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਤੁਰਤ ਦਖ਼ਲ ਦੇ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਸਦਵਾਉਣ।
ਸੁਖਬੀਰ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਆਖਿਆ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕਰਨ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੂੰ ਇਹ ਕਿਵੇਂ ਸਮਝਾਉਗੇ ਕਿ ਸੰਸਦ ਕੋਰੋਨਾ ਮਹਾਂਮਾਰੀ ਦੇ ਦੌਰਾਨ ਤਿੰਨ ਵਿਵਾਦਗ੍ਰਸਤ ਬਿੱਲ ਪਾਸ ਕਰਨ ਲਈ ਸੰਸਦ ਦਾ ਸੈਸ਼ਨ ਸਦਣਾ ਵਾਜ਼ਬ ਸੀ, ਜਦੋਂ ਦੇਸ਼ ਵਿਚ ਲਾਕ ਡਾਊਨ ਸੀ। ਹੁਣ ਜਦੋਂ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਮਹਾਮਾਰੀ ਦਾ ਪ੍ਰਭਾਵ ਘੱਟ ਗਿਆ ਹੈ ਜਿਸ ਕਾਰਨ ਲਾਕ ਡਾਊਨ ਦੀ ਜ਼ਰੂਰਤ ਨਹੀਂ ਹੈ ਤਾਂ ਫਿਰ ਸਰਦ ਰੁੱਤ ਇਜਲਾਸ ਰੱਦ ਕਰਨਾ ਕਿਵੇਂ ਵਾਜ਼ਬ ਹੋਇਆ? ਜੋ ਉਸ ਵੇਲੇ ਸਹੀ ਸੀ, ਉਹ ਹੁਣ ਗ਼ਲਤ ਨਹੀਂ ਹੋ ਸਕਦਾ। ਰਾਸ਼ਟਰਪਤੀ ਨੂੰ ਲਿਖੇ ਅਪਣੇ ਪੱਤਰ, ਜਿਸ ਦੀਆਂ ਕਾਪੀਆਂ ਲੋਕ ਸਭਾ ਦੇ ਸਪੀਕਰ ਅਤੇ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਰਾਜ ਸਭਾ ਦੇ ਚੇਅਰਮੈਨ ਹੋਣ ਦੇ ਨਾਅਤੇ, ਨੂੰ ਵੀ ਭੇਜੀਆਂ ਗਈਆਂ, ਵਿਚ ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਬੇਤੁਕੀ ਤੇ ਹੈਰਾਨੀਜਨਕ ਗੱਲ ਹੈ ਕਿ ਸੱਤਾਧਾਰੀ ਪਾਰਟੀ ਨੂੰ ਬਿਹਾਰ ਵਿਚ ਚੋਣ ਰੈਲੀਆਂ ਵਿਚ ਹਜ਼ਾਰਾਂ ਲੋਕਾਂ ਦੇ ਇਕ¾ਠ ਤੇ ਹੁਣ ਪੱਛਮੀ ਬੰਗਾਲ ਵਿਚ ਹਜ਼ਾਰਾਂ ਲੋਕਾਂ ਦੇ ਇਕੱਠ ਵਿਚ ਲੋਕਾਂ ਦੀ ਜਾਨ ਤੇ ਸਿਹਤ ਨੂੰ ਕੋਈ ਖ਼ਤਰਾ ਨਹੀਂ ਲਗਦਾ ਸੀ ਪਰ ਹੁਣ ਉਹ ਚਾਹੁੰਦੀ ਹੈ ਕਿ ਦੇਸ਼ ਦੇ ਲੋਕ ਇਹ ਮੰਨ ਲੈਣ ਕਿ ਸਖ਼ਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋ ਰਹੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਕੋਰੋਨਾ ਫੈਲਣ ਦਾ ਖ਼ਤਰਾ ਹੈ? ਭਾਜਪਾ ਦੀਆਂ ਰੈਲੀਆਂ ਲਈ ਤਾਂ ਕੋਈ ਲਾਕ ਡਾਊਨ ਨਹੀਂ ਹੈ ਪਰ ਸੰਸਦ ਵਾਸਤੇ ਲਾਕ ਡਾਊਨ ਹੈ, ਜਿਸ ਵਿਚ ਸਿਰਫ਼ ਕ¾ੁਝ ਸੈਂਕੜੇ ਲੋਕਾਂ ਨੇ ਹਿੱਸਾ ਲੈਣਾ ਹੁੰਦਾ ਹੈ।image