ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੈਪਟਨ ਨੂੰ ਸਲਾਹ, “ਰਿਟਾਇਰ ਹੋ ਕੇ ਰੱਬ ਦਾ ਨਾਮ ਲਉ ”
Published : Dec 19, 2021, 3:50 pm IST
Updated : Dec 19, 2021, 3:50 pm IST
SHARE ARTICLE
Education Minister Pargat Singh
Education Minister Pargat Singh

“ਕੈਪਟਨ ਨੇ ਹਮੇਸ਼ਾਂ ਲੋਕਾਂ ਨੂੰ ਧੋਖਾ ਦਿਤਾ”, ਵਿਧਾਇਕ ਪਰਗਟ ਸਿੰਘ ਦੀ ਕੈਪਟਨ ਨੂੰ ਸਲਾਹ, “ਰਿਟਾਇਰ ਹੋ ਕੇ ਰੱਬ ਦਾ ਨਾਮ ਲਉ”

ਚੰਡੀਗੜ੍ਹ : ਪੰਜਾਬ ਵਿਚ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਨੇ ਸਿਆਸੀ ਪਿੜ ਗਰਮਾਇਆ ਹੋਇਆ ਹੈ ਅਤੇ ਸਿਆਸਤਦਾਨ ਇਕ ਦੂਜੇ ਬਾਰੇ ਵੱਡੇ ਬਿਆਨ ਵੀ ਦੇ ਰਹੇ ਹਨ ਇਸ ਦੇ ਚਲਦਿਆਂ ਹੀ ਹੁਣ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾਂ ਸਾਧਿਆ। ਪੱਤਰਕਾਰਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਸੀਟ ਸ਼ੇਅਰਿੰਗ ਕਰਨ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਪਰਗਟ ਸਿੰਘ ਨੇ ਕਿਹਾ ਕਿ ਜੋ ਮੈਂ ਸਾਢੇ ਤਿੰਨ ਸਾਲ ਪਹਿਲਾਂ ਗੱਲ ਕਹੀ ਸੀ ਉਹ ਅੱਜ ਸੱਚ ਹੁੰਦੀ ਜਾਪਦੀ ਹੈ।

Captain Amarinder SinghCaptain Amarinder Singh

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਹਮੇਸ਼ਾਂ ਹੀ ਵਿਸ਼ਵਾਸਘਾਤ ਕਰਦੇ ਰਹੇ ਹਨ, ਉਨ੍ਹਾਂ ਨੇ ਪੰਜਾਬ ਅਤੇ ਹਿੰਦੁਸਤਾਨ ਨਾਲ ਵੀ ਅਜਿਹਾ ਹੀ ਕੀਤਾ ਹੈ, ਕੈਪਟਨ ਹਮੇਸ਼ਾਂ ਰਲਦੇ ਰਹੇ ਹਨ। ਪਰਗਟ ਸਿੰਘ ਨੇ ਕਿਹਾ ਕਿ ਇਹ ਸਾਢੇ ਤਿੰਨ ਸਾਲ ਪਹਿਲਾਂ ਹੀ ਰਲ ਗਏ ਸਨ ਅਤੇ ਮੈਂ ਇਸ ਦਾ ਖੁਲਾਸਾ ਕੀਤਾ ਹੈ। ਇਸ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਲਾਹ ਦੇਣੀ ਚਾਹੁੰਦਾ ਹਾਂ ਕਿ ਹੁਣ ਤੱਕ  ਪੰਜਾਬ ਨੇ ਜਿੰਨੀ ਕੁ ਇਜ਼ੱਤ ਤੁਹਾਨੂੰ ਦਿੱਤੀ ਹੈ ਜਾਂ ਜਿੰਨੀ ਇੱਜ਼ਤ ਤੁਸੀਂ ਕਮਾਈ ਹੈ, ਬਿਹਤਰ ਇਹ ਹੀ ਹੋਵੇਗਾ ਕਿ ਰਹਿੰਦੀ ਜ਼ਿੰਦਗੀ ਅਰਾਮ ਨਾਲ ਗੁਜ਼ਾਰੋ ਅਤੇ ਜੇਕਰ ਰੱਬ ਦਾ ਨਾਮ ਲੈ ਸਕਦੇ ਹੋ ਤਾਂ ਉਹ ਲਉ।

education minister pargat singh education minister pargat singh

ਪਰਗਟ ਸਿੰਘ ਨੇ ਕਿਹਾ ਕਿ ਇਸ ਸਾਰੇ ਵਿਚ ਹੋਰਾਂ ਦਾ ਨਫ਼ਾ ਨੁਕਸਾਨ ਹੋ ਜਾਵੇ ਪਰ ਕੈਪਟਨ ਦਾ ਤਾਂ ਨੁਕਸਾਨ ਹੀ ਹੈ ਕਿਉਂਕਿ ਅਜਿਹਾ ਕਰ ਕੇ ਕੈਪਟਨ ਆਪਣਾ ਅਕਸ ਹੀ ਖ਼ਰਾਬ ਕਰ ਰਹੇ ਹਨ। ਕੈਪਟਨ ਵਲੋਂ ਦਿੱਤੇ ਬਿਆਨ ਕਿ ਉਹ ਸਿਰਫ ਕਾਂਗਰਸ ਨੂੰ ਹਰਾਉਣ ਹੀ ਨਹੀਂ ਸਗੋਂ ਖੁਦ ਜਿੱਤਣ ਲਈ ਚੋਣ ਮੈਦਾਨ ਵਿਚ ਉਤਰਨਗੇ, ਇਸ ਸਬੰਧੀ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਦੀ ਇਹ ਸੋਚ ਹੀ ਗ਼ਲਤ ਹੈ। 

captain amarinder and sukhbir singh badal captain amarinder and sukhbir singh badal

ਉਨ੍ਹਾਂ ਕਿਹਾ ਕਿ ਕੈਪਟਨ ਪਿਛਲੇ ਸਾਢੇ ਚਾਰ ਸਾਲ ਸੱਤਾ ਵਿਚ ਸਨ ਤਾਂ ਉਸ ਸਮੇਂ ਪੰਜਾਬ ਦਾ ਭਲਾ ਕਰਨ ਤੋਂ ਇਨ੍ਹਾਂ ਨੂੰ ਕਿਸ ਨੇ ਰੋਕਿਆ ਸੀ? ਸਿਆਸਤਦਾਨ ਸੱਤਾ ਵਿਚ ਹੁੰਦਾ ਹੋਰ ਗੱਲਾਂ ਕਰਦੇ ਹਨ ਅਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਬਦਲ ਜਾਂਦੇ ਹਨ। ਪਰਗਟ ਸਿੰਘ ਨੇ ਕਿਹਾ ਕਿ ਜੋ ਕੁਝ ਕੈਪਟਨ ਕਰਦੇ ਹਨ ਇਹ ਸਭ ਹੀ ਬਾਦਲ ਕਰਦੇ ਹਨ ਪਰ ਹੁਣ ਜਦੋਂ ਗੱਲ ਦੋਹਾਂ ਘਰਾਣਿਆਂ ਤੋਂ ਬਾਹਰ ਆ ਗਈ ਹੈ ਤਾਂ ਇਨ੍ਹਾਂ ਨੂੰ ਤਕਲੀਫ ਹੋ ਰਹੀ ਹੈ।

education minister pargat singh education minister pargat singh

ਇਸ ਮੌਕੇ ਪਰਗਟ ਸਿੰਘ ਨੇ ਨਵੀਆਂ ਅਸਾਮੀਆਂ ਬਾਰੇ ਦੱਸਿਆ ਕਿ ਉਹ 12 ਹਜ਼ਾਰ 772 ਨਵੀਆਂ ਅਸਾਮੀਆਂ ਕੱਢੀਆਂ ਹਨ ਜਿਸ ਵਿਚ ਅੱਜ ਦੇ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਭਰਤੀਆਂ ਕੀਤੀਆਂ ਜਾਣਗੀਆਂ। ਬੀਤੇ ਦਿਨੀ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਵਲੋਂ ਪੰਜਾਬ ਦੀਆਂ ਡਿਸਪੈਂਸਰੀਆਂ ਦੀ ਕੀਤੀ ਅਚਨਚੇਤ ਚੈੱਕਿੰਗ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਜੇਕਰ ਬਾਥਰੂਮ ਸਾਫ ਹੋਣ ਨਾਲ ਸਿੱਖਿਆ ਵੱਡੀ ਹੁੰਦੀ ਤਾਂ ਪੰਜ ਤਾਰਾ ਹੋਟਲਾਂ ਵਿਚ ਬਹੁਤ ਵਧੀਆ ਸਿੱਖਿਆ ਦਿਤੀ ਜਾਣੀ ਸੀ।

satyendar jain, health minister delhi satyendar jain, health minister delhi

ਉਨ੍ਹਾਂ ਕਿਹਾ ਕਿ ਇਹ ਸਾਰੇ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਹਨ ਪਰ ਜਾਣਬੁਝ ਕੇ ਸਿਆਸੀ ਸ਼ਰਾਰਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੰਤਰੀ ਸਿਰਫ ਇਸ ਗੱਲ ਤੋਂ ਨਰਾਜ਼ ਹਨ ਕਿ ਉਚੇਰੀ ਸਿੱਖਿਆ ਦੇ ਮਾਮਲੇ ਵਿਚ ਪੰਜਾਬ ਨੰਬਰ ਇੱਕ 'ਤੇ ਹੈ ਜਦਕਿ ਦਿੱਲੀ ਚੌਥੇ ਤੋਂ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement