ਨੌਜਵਾਨ ਦਾ ਮੂੰਹ ਕਾਲਾ ਕਰ ਕੇ ਕੀਤੀ ਕੁੱਟਮਾਰ, 11 ਖਿਲਾਫ ਮਾਮਲਾ ਦਰਜ
Published : Dec 19, 2022, 3:52 pm IST
Updated : Dec 19, 2022, 3:56 pm IST
SHARE ARTICLE
A case was registered against 11 including a Congress leader for beating up a young man with his face blackened
A case was registered against 11 including a Congress leader for beating up a young man with his face blackened

ਨੌਜਵਾਨ ’ਤੇ ਪੋਸਟਰ ’ਤੇ ਸਿਆਹੀ ਲਗਾਉਣ ਦਾ ਸੀ ਸ਼ੱਕ

 

ਹੁਸ਼ਿਆਰਪੁਰ: ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਦੀ ਪੁਲਿਸ ਨੇ ਭੂੰਗਾ ਬਲਾਕ ਕਾਂਗਰਸ ਦੇ ਪ੍ਰਧਾਨ ਅਤੇ ਕੁਝ ਅਣਪਛਾਤੇ ਵਿਅਕਤੀਆਂ ਸਮੇਤ 11 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਮੂੰਹ ਕਾਲਾ ਕਰ ਕੇ ਜ਼ਲੀਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ 16 ਦਸੰਬਰ ਨੂੰ ਦੁਪਹਿਰ 2:30 ਵਜੇ ਦੇ ਕਰੀਬ ਭੂੰਗਾ ਬਲਾਕ ਕਾਂਗਰਸ ਪ੍ਰਧਾਨ ਮਨਿੰਦਰ ਸਿੰਘ (ਟਿੰਮੀ) ਵਾਸੀ ਫਵੰਦਾ 25-30 ਨੌਜਵਾਨਾਂ ਨਾਲ ਉਸ ਦੀ ਦੁਕਾਨ ’ਤੇ ਆਇਆ।

ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਪੋਸਟਰ 'ਤੇ ਸਿਆਹੀ ਪਾ ਦਿੱਤੀ ਹੈ। ਜਦੋਂ ਮੈਂ ਇਨਕਾਰ ਕੀਤਾ ਤਾਂ ਟਿੰਮੀ ਨੇ ਆਪਣਾ ਪਿਸਤੌਲ ਕੱਢ ਲਿਆ ਅਤੇ ਮੈਨੂੰ ਸੱਚ ਦੱਸਣ ਦੀ ਧਮਕੀ ਦਿੱਤੀ ਅਤੇ ਮੈਨੂੰ ਗੁੱਟ ਤੋਂ ਫੜ ਕੇ ਜ਼ਬਰਦਸਤੀ ਅੰਦਰ ਲੈ ਗਿਆ। ਉੱਥੇ ਸ਼ੀਰਾ ਨਾਂ ਦਾ ਨੌਜਵਾਨ ਕਾਲਾ ਤੇਲ ਲੈ ਕੇ ਆਇਆ। ਟਿੰਮੀ ਅਤੇ ਸ਼ੀਰਾ ਨੇ ਮੇਰੇ ਸਿਰ ਅਤੇ ਮੂੰਹ 'ਤੇ ਕਾਲਾ ਤੇਲ ਪਾ ਦਿੱਤਾ।

ਉਨ੍ਹਾਂ ਨਾਲ ਜੈਕਾ, ਕਰਨੀ, ਰਿੰਕੂ, ਵਾਸੀ ਫਵੰਦਾ, ਹੈਪੀ ਅਤੇ ਗੋਰਾ, ਕਬੀਰਪੁਰ ਵਾਸੀ ਪ੍ਰਿੰਸ, ਬੰਟੀ, ਭੂੰਗਾ ਵਾਸੀ ਅਤੇ ਹੋਰ ਅਣਪਛਾਤੇ ਵਿਅਕਤੀ ਹਾਜ਼ਰ ਸਨ। ਕਾਲਿਖ ਲਗਾਉਣ  ਤੋਂ ਬਾਅਦ ਇਨ੍ਹਾਂ ਨੇ ਮੈਨੂੰ ਸਾਰੇ ਅੱਡੇ ’ਤੇ ਘੁੰਮਾ ਕੇ ਜ਼ਲੀਲ ਕੀਤਾ ਅਤੇ ਕੁੱਟਮਾਰ ਵੀ ਕੀਤੀ। ਪੁਲਿਸ ਥਾਣਾ ਹਰਿਆਣਾ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement