ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ ਦੇ ਮੁੱਖ ਇੰਜੀਨੀਅਰਾਂ ਦੀਆਂ ਕੀਤੀਆਂ ਨਵੀਆਂ ਤੈਨਾਤੀਆਂ
Published : Dec 19, 2022, 6:17 pm IST
Updated : Dec 19, 2022, 6:17 pm IST
SHARE ARTICLE
Punjab government made new appointments of chief engineers of water resources department
Punjab government made new appointments of chief engineers of water resources department

ਇਹਨਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾਚੰਡੀਗੜ੍ਹ: ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦਿਆਂ ਵਿਭਾਗ ਦੇ 7 ਮੁੱਖ ਇੰਜੀਨੀਅਰਾਂ ਦੀਆਂ ਨਵੀਆਂ ਤੈਨਾਤੀਆਂ ਕੀਤੀਆਂ ਹਨ। ਇਹਨਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਇਸ ਦੇ ਤਹਿਤ ਮੁੱਖ ਇੰਜੀਨੀਅਰ ਨਰਿੰਦਰ ਕੁਮਾਰ ਜੈਨ ਨੂੰ ਡਿਜ਼ਾਇਨ ਹਾਈਡਲ ਪ੍ਰਾਜੈਕਟ ਤੋਂ ਜਲ ਨਿਕਾਸ ਅਤੇ ਮਾਈਨਿੰਗ ਅਤੇ ਹਾਈਡਲ ਡਿਜ਼ਾਇਨ ਵਿਚ ਤੈਨਾਤ ਕੀਤਾ ਗਿਆ ਹੈ।

ਮੁੱਖ ਇੰਜੀਨੀਅਰ ਸੁਖਵਿੰਦਰ ਸਿੰਘ ਖੋਸਾ ਨੂੰ ਡਿਜ਼ਾਇਨ ਵਾਟਰ ਸਿਸਟਮ ਤੋਂ ਨਹਿਰਾਂ ਅਤੇ ਗਰਾਊਂਡ ਵਾਟਰ ਵਿੰਗ ਵਿਚ ਤੈਨਾਤ ਕੀਤਾ ਗਿਆ। ਮੁੱਖ ਇੰਜੀਨੀਅਰ ਰਾਕੇਸ਼ ਕੁਮਾਰ ਕਰੇਲ ਨੂੰ ਪਦਉੱਨਤ ਕਰਕੇ ਹੈੱਡ ਕੁਆਟਰ ਅਤੇ ਡਿਸਪਿਊਟ ਰੈਸੋਲਿਊਸ਼ਨ ਵਿਖੇ ਤੈਨਾਤ ਕੀਤਾ ਗਿਆ।

Photo

ਇਸ ਤੋਂ ਇਲਾਵਾ ਮੁੱਖ ਇੰਜੀਨੀਅਰ ਪਵਨ ਕਪੂਰ ਨੂੰ ਪਦਉੱਨਤ ਕਰਕੇ ਵਿਜੀਲੈਂਸ, ਡਿਜ਼ਾਇਨ ਵਾਟਰ ਸਿਸਟਮ ਅਤੇ ਡੈਮ ਸੇਫਟੀ ਵਿਚ ਤੈਨਾਤ ਕੀਤਾ ਗਿਆ। ਮੁੱਖ ਇੰਜੀਨੀਅਰ ਹਰਿੰਦਰ ਪਾਲ ਸਿੰਘ ਬੇਦੀ ਨੂੰ ਪਦਉੱਨਤ ਕਰਕੇ ਮੈਨੇਜਿੰਗ ਡਾਇਰੈਕਟਰ, ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਵਿਚ ਤੈਨਾਤ ਕੀਤਾ ਗਿਆ। ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ ਨੂੰ ਪਦਉੱਨਤ ਕਰਕੇ ਬੀਬੀਐਮਬੀ ਵਿਖੇ ਤੈਨਾਤ ਕੀਤਾ ਗਿਆ ਜਦਕਿ ਮੁੱਖ ਇੰਜੀਨੀਅਰ ਸ਼ੇਰ ਸਿੰਘ ਨੂੰ ਤਰੱਕੀ ਦੇ ਕੇ ਡੈਮਜ਼ ਵਿਚ ਤੈਨਾਤ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement