Amritsar News: ਕਟਾਸ ਰਾਜ ਮੰਦਰ ਦੇ ਦਰਸ਼ਨਾਂ ਲਈ 72 ਭਾਰਤੀ ਸ਼ਰਧਾਲੂ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਹੋਏ ਰਵਾਨਾ
Published : Dec 19, 2024, 12:58 pm IST
Updated : Dec 19, 2024, 12:58 pm IST
SHARE ARTICLE
Indian pilgrims leave for Pakistan from Amritsar to visit Katas Raj Temple latest news in punjabi
Indian pilgrims leave for Pakistan from Amritsar to visit Katas Raj Temple latest news in punjabi

Amritsar News: ਬੀਤੇ ਦਿਨ ਜਾਰੀ ਕੀਤੇ ਗਏ ਸੀ ਵੀਜ਼ੇ

 

Indian pilgrims leave for Pakistan from Amritsar to visit Katas Raj Temple latest news in punjabi: ਦੇਸ਼ ਭਰ ਤੋਂ 72 ਸ਼ਰਧਾਲੂ ਅੱਜ ਪਾਕਿਸਤਾਨ ਦੇ ਕਟਾਸਰਾਜ ਦੇ ਦਰਸ਼ਨਾਂ ਲਈ ਰਵਾਨਾ ਹੋਏ ਹਨ। ਇਹ ਸ਼ਰਧਾਲੂ ਅੰਮ੍ਰਿਤਸਰ ਦੇ ਸ੍ਰੀ ਦੁਰਗਿਆਣਾ ਤੀਰਥ ਵਿਖੇ ਇਕੱਠੇ ਹੋਏ, ਜਿੱਥੋਂ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਪਹੁੰਚਣਗੇ। ਇਹ ਜਥਾ ਵੱਖ-ਵੱਖ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ 25 ਦਸੰਬਰ ਨੂੰ ਭਾਰਤ ਪਰਤੇਗਾ।

ਇਸ ਜਥੇ ਵਿਚ ਸ਼ਾਮਲ ਹੋਣ ਲਈ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਸ਼ਰਧਾਲੂ ਦੁਰਗਿਆਣਾ ਤੀਰਥ ਵਿਖੇ ਇਕੱਠੇ ਹੋਏ, ਜਿੱਥੋਂ ਪ੍ਰਧਾਨ ਲਕਸ਼ਮੀਕਾਂਤਾ ਚਾਵਲਾ ਦੀ ਅਗਵਾਈ ਵਿਚ ਇਸ ਨੂੰ ਪਾਕਿਸਤਾਨ ਦੀ ਯਾਤਰਾ ਲਈ ਰਵਾਨਾ ਕੀਤਾ ਗਿਆ।

ਇਸ ਦੌਰਾਨ ਦੁਰਗਿਆਣਾ ਤੀਰਥ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਦਸਿਆ ਕਿ ਟਾਟਾ ਨਗਰ ਤੋਂ ਸ਼ਿਵ ਪਰਿਵਾਰ ਗਰੁੱਪ ਅੱਜ ਕਟਾਸਰਾਜ ਦੇ ਦਰਸ਼ਨਾਂ ਲਈ ਪਾਕਿਸਤਾਨ ਰਵਾਨਾ ਹੋ ਰਿਹਾ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ 72 ਹਿੰਦੂ ਸ਼ਰਧਾਲੂ ਪਾਕਿਸਤਾਨ ਸਥਿਤ ਆਪਣੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ।

ਦੱਸ ਦੇਈਏ ਕਿ ਪਾਕਿਸਤਾਨ ਜਾਣ ਲਈ 116 ਲੋਕਾਂ ਨੇ ਵੀਜ਼ਾ ਅਪਲਾਈ ਕੀਤਾ ਸੀ ਪਰ ਸਿਰਫ 82 ਲੋਕਾਂ ਨੂੰ ਹੀ ਵੀਜ਼ਾ ਮਿਲ ਸਕਿਆ। 10 ਯਾਤਰੀ ਆਪਣੇ ਨਿੱਜੀ ਕਾਰਨਾਂ ਕਰ ਕੇ ਯਾਤਰਾ 'ਤੇ ਨਹੀਂ ਜਾ ਰਹੇ ਹਨ। ਦੂਜਾ ਜਥਾ ਸ਼ਿਵਰਾਤਰੀ 'ਤੇ ਪਾਕਿਸਤਾਨ ਲਈ ਰਵਾਨਾ ਹੋਵੇਗਾ।


 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement