Punjab News: 80 ਸਾਲਾਂ ਬਾਅਦ ਮਿਲੇ ਪਿੰਡ ਸਦਾਰੰਗ ਦੇ ਵਿਛੜੇ ਪ੍ਰਵਾਰਾਂ ਦੇ ਜੀਅ 
Published : Dec 19, 2024, 7:18 am IST
Updated : Dec 19, 2024, 7:18 am IST
SHARE ARTICLE
Separated family members of Sadarang village reunited after 80 years
Separated family members of Sadarang village reunited after 80 years

Punjab News: ਤਕਰੀਬਨ 80 ਸਾਲਾਂ ਬਾਅਦ ਵਿਛੜੇ ਪ੍ਰਵਾਰਾਂ ਦੇ ਜੀਅ ਆਪਸ ਵਿਚ ਮਿਲੇ। 

 

Punjab News: ਸਾਈ ਮੀਆਂ ਮੀਰ ਫ਼ਾਊਂਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਸਦਕਾ ਤਕਰੀਬਨ 80 ਸਾਲਾਂ ਬਾਅਦ ਵਿਛੜੇ ਪ੍ਰਵਾਰਾਂ ਦੇ ਜੀਅ ਆਪਸ ਵਿਚ ਮਿਲੇ। 

ਸਾਲ 1900 ਦੇ ਨੇੜੇ ਤੇੜੇ ਦੀ ਗੱਲ ਹੈ ਕਿ ਜਦੋਂ ਬਟਾਲਾ ਤਹਿਸੀਲ ਦੇ ਪਿੰਡ ਸਦਾਰੰਗ ਦਾ ਇਕ ਨੌਜਵਾਨ ਮੱਲਾ ਸਿੰਘ ਬਮਰਾਹ ਗ਼ਲਤੀ ਨਾਲ ਲਾਹੌਰ ਪਹੁੰਚਿਆ ਤਾਂ ਕਿਸੇ ਤਰ੍ਹਾਂ ਉਹ ਇਸਾਈ ਮਿਸ਼ਨਰੀਆਂ ਦੇ ਸੰਪਰਕ ਵਿਚ ਆ ਗਿਆ ਅਤੇ ਬਾਅਦ ਵਿਚ ਉਸ ਨੇ ਇਸਾਈ ਧਰਮ ਅਪਣਾ ਕੇ ਅਪਣਾ ਨਾਮ ਨਿਹਾਲ ਦਾਸ ਰੱਖ ਲਿਆ।

1902 ਵਿਚ ਜਦ ਅੰਗਰੇਜ਼ਾਂ ਨੇ ਲਾਇਲਪੁਰ ਦੀ ਬਾਰ ਵਿਚੋਂ ਨਹਿਰ ਕੱਢ ਕੇ ਜ਼ਮੀਨਾਂ ਆਬਾਦ ਕੀਤੀਆਂ ਤਾਂ ਅੰਗਰੇਜ਼ ਨੇ ਪੰਜ ਮੁਰੱਬੇ ਜ਼ਮੀਨ ਨਿਹਾਲ ਦਾਸ ਨੂੰ ਅਲਾਟ ਕਰ ਕੇ ਅਪਣਾ ਪਿੰਡ ਵਸਾਉਣ ਲਈ ਮਨਜ਼ੂਰੀ ਦੇ ਦਿਤੀ। ਨਿਹਾਲ ਦਾਸ ਦਾ ਪੁੱਤਰ ਸੈਮੂਅਲ 1947 ਤੋਂ ਪਹਿਲਾਂ ਸਾਂਝੇ ਪੰਜਾਬ ਵਿਚ ਅਪਣੇ ਪਿੰਡ ਸਦਾਰੰਗ ਜਾ ਕੇ ਪਰਵਾਰ ਨੂੰ ਮਿਲਦਾ ਰਿਹਾ ਪਰ ਬਾਅਦ ਵਿਚ ਆਉਣਾ ਜਾਣਾ ਬੰਦ ਹੋ ਗਿਆ। ਆਜ਼ਾਦੀ ਤੋਂ ਬਾਅਦ ਦੁਬਾਰਾ ਕਦੇ ਵੀ ਇਸ ਪਰਵਾਰ ਦਾ ਅਪਣੇ ਚੜ੍ਹਦੇ ਪੰਜਾਬ ਵਾਲੇ ਪਰਵਾਰ ਨਾਲ ਮੇਲ ਨਹੀਂ ਹੋ ਸਕਿਆ। 

ਪਿਛਲੇ ਸਾਲ ਸੋਸ਼ਲ ਮੀਡੀਆ ਤੇ ਬਮਰਾਹ ਗੋਤ ਦੇ ਮਾਧਿਅਮ ਨਾਲ ਇਸ ਪਰਵਾਰ ਦੇ ਬਜ਼ੁਰਗ ਅਤੇ ਸੈਮੂਅਲ ਬਮਰਾਹ ਦੇ ਪੁੱਤਰ ਐਡਵੋਕੇਟ ਜੋਜ਼ਫ਼ ਬਮਰਾਹ ਅਤੇ ਅੱਗੇ ਉਨ੍ਹਾਂ ਦੇ ਪੁੱਤਰ ਪ੍ਰੋਫ਼ੈਸਰ ਜਹਾਂ ਜੇਬ ਬਮਰਾਹ ਦਾ ਸੰਪਰਕ ਸਾਈਂ ਮੀਆਂ ਮੀਰ ਫ਼ਾਊਂਡੇਸ਼ਨ ਰਾਹੀਂ ਅਪਣੇ ਨੇੜਲੇ ਪ੍ਰਵਾਰਕ ਮੈਂਬਰ ਜਗਦੀਸ਼ ਸਿੰਘ ਬਮਰਾਹ ਨਾਲ ਟੈਲੀਫ਼ੋਨ ’ਤੇ ਹੋ ਗਿਆ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement