1984 ਸਿੱਖ ਵਿਰੋਧੀ ਦੰਗਿਆਂ ਦੇ ਮੁੱਖ ਗਵਾਹ ਅਭੀਸ਼ੇਕ ਵਰਮਾ ਦਾ ਦੁਬਾਰਾ ਨਹੀਂ ਹੋਇਆ ਪਾਲੀਗਰਾਫ ਟੈਸਟ
Published : Nov 25, 2017, 10:49 am IST
Updated : Nov 25, 2017, 5:19 am IST
SHARE ARTICLE

1984 ਸਿੱਖ ਵਿਰੋਧੀ ਦੰਗੇ ਮਾਮਲੇ ਵਿੱਚ ਸੀਬੀਆਈ ਦੇ ਅਹਿਮ ਗਵਾਹ ਅਭੀਸ਼ੇਕ ਵਰਮਾ ਦਾ ਪਾਲੀਗਰਾਫ ਟੈਸਟ ਇੱਕ ਵਾਰ ਫਿ‍ਰ ਨਹੀਂ ਹੋ ਪਾਇਆ। ਅਭੀਸ਼ੇਕ ਨੇ ਦਾਅਵਾ ਕੀਤਾ ਹੈ ਕਿ ਸੀਬੀਆਈ ਦੇ ਅਫਸਰ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਰੋਹੀਣੀ ਦੀ ਐਫਐਸਐਲ ਲੈਬ ਵਿੱਚ ਫਿਲਹਾਲ ਉਸਦਾ ਪਾਲੀਗਰਾਫ ਟੈਸਟ ਨਹੀਂ ਹੋ ਸਕਦਾ।


ਅਭੀਸ਼ੇਕ ਦੇ ਅਨੁਸਾਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਾਲੀਗਰਾਫ ਮਸ਼ੀਨ ਟੁੱਟ ਗਈ ਹੈ ਅਤੇ ਇਸ ਲਈ 27 ਨਵੰਬਰ ਤੋਂ 30 ਦਸੰਬਰ ਦੇ ਵਿੱਚ ਉਸਦਾ ਪਾਲੀਗਰਾਫ ਟੈਸਟ ਨਹੀਂ ਕੀਤਾ ਜਾ ਸਕਦਾ। ਕੜਕੜਡੂਮਾ ਕੋਰਟ ਨੇ ਅਭੀਸ਼ੇਕ ਵਰਮਾ ਦੇ ਪਾਲੀਗਰਾਫ ਟੈਸਟ ਕਰਾਉਣ ਦਾ ਆਦੇਸ਼ ਦਿੱਤਾ ਸੀ।


ਇਹ ਦੂਜੀ ਵਾਰ ਹੈ ਜਦੋਂ ਅਭੀਸ਼ੇਕ ਵਰਮਾ ਦਾ ਪਾਲੀਗਰਾਫ ਟੈਸਟ ਨਹੀਂ ਹੋ ਸਕਿਆ ਹੈ। ਇਸ ਤੋਂ ਪਹਿਲਾਂ ਸੀਬੀਆਈ ਦੇ ਗਵਾਹ ਅਤੇ ਆਰਮਸ ਡੀਲਰ ਅਭੀਸ਼ੇਕ ਵਰਮਾ ਨੇ ਦਿੱਲੀ ਦੇ ਕੜਕੜਡੂਮਾ ਕੋਰਟ ਵਿੱਚ ਇੱਕ ਅਰਜੀ ਦਰਜ ਕਰਕੇ ਦਿੱਲੀ ਵਿੱਚ ਰੋਹੀਣੀ ਦੇ ਐਫਐਸਐਲ ਵਿਭਾਗ ਉੱਤੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਉਹ ਪਾਲੀਗਰਾਫੀ ਟੈਸਟ ਕਰਾਉਣ ਐਫਐਸਐਲ ਗਏ ਸਨ ਤਾਂ ਉੱਥੇ ਦੇ ਵਿਗਿਆਨੀਆਂ ਦਾ ਸੁਭਾਅ ਪੱਖਪਾਤ ਵਾਲਾ ਸੀ। ਐਫਐਸਐਲ ਦੇ ਲੋਕ ਆਪਣਾ ਕੰਮ ਘੱਟ ਕਰ ਰਹੇ ਸਨ ਅਤੇ ਮੁਲਜ਼ਮ ਜਗਦੀਸ਼ ਟਾਈਟਲਰ ਦੀ ਤਰਫਦਾਰੀ ਜ਼ਿਆਦਾ ਕਰ ਰਹੇ ਸਨ।


ਅਭੀਸ਼ੇਕ ਵਰਮਾ 1984 ਸਿੱਖ ਵਿਰੋਧੀ ਦੰਗੇ ਮਾਮਲੇ ਵਿੱਚ ਸੀਬੀਆਈ ਦਾ ਗਵਾਹ ਹੈ। ਇਸ ਮਾਮਲੇ ਵਿੱਚ ਅਭੀਸ਼ੇਕ ਵਰਮਾ ਨੇ ਬਿਆਨ ਦਿੱਤਾ ਸੀ ਕਿ ਜਗਦੀਸ਼ ਟਾਈਟਲਰ ਨੇ ਆਪਣੇ ਰਸੂਖ ਦਾ ਇਸਤੇਮਾਲ ਕਰਕੇ ਅਹਿਮ ਗਵਾਹ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਉਸਨੂੰ ਕੈਨੇਡਾ ਭੇਜਿਆ ਸੀ। ਸੀਬੀਆਈ ਦੇ ਕੋਲ ਵਰਮਾ ਦੀ ਗਵਾਹੀ ਦੇ ਇਲਾਵਾ ਹੋਰ ਕੋਈ ਸਬੂਤ ਨਹੀਂ ਹੈ।


ਇਸ ਮਾਮਲੇ ਵਿੱਚ ਸੀਬੀਆਈ ਅਭੀਸ਼ੇਕ ਵਰਮਾ ਅਤੇ ਜਗਦੀਸ਼ ਟਾਈਟਲਰ ਦਾ ਪਾਲੀਗਰਾਫੀ ਟੈਸਟ ਕਰਾਉਣਾ ਚਾਹੁੰਦੀ ਸੀ। ਅਭੀਸ਼ੇਕ ਵਰਮਾ ਪਾਲੀਗਰਾਫੀ ਟੈਸਟ ਲਈ ਤਿਆਰ ਹੋ ਗਏ ਸਨ, ਪਰ ਜਗਦੀਸ਼ ਟਾਈਟਲਰ ਨੇ ਪਾਲੀਗਰਾਫ ਟੈਸਟ ਲਈ ਮਨ੍ਹਾ ਕਰ ਦਿੱਤਾ।


ਪਿੱਛਲੀ ਵਾਰ ਪਾਲੀਗਰਾਫ ਕਰਾਉਣ ਦੇ ਦੌਰਾਨ ਅਭੀਸ਼ੇਕ ਵਰਮਾ ਦਾ ਇਹ ਵੀ ਇਲਜ਼ਾਮ ਸੀ ਕਿ ਕੜਕੜਡੂਮਾ ਕੋਰਟ ਦੇ ਆਦੇਸ਼ ਨੂੰ ਐਫਐਸਐਲ ਦੇ ਵਿਗਿਆਨੀਆਂ ਨੇ ਨਹੀਂ ਮੰਨਿਆ। ਕੋਰਟ ਦੇ ਆਦੇਸ਼ ਵਿੱਚ ਇਹ ਕਿਹਾ ਗਿਆ ਸੀ ਕਿ ਜਦੋਂ ਅਭੀਸ਼ੇਕ ਵਰਮਾ ਦਾ ਪਾਲੀਗਰਾਫੀ ਟੈਸਟ ਹੋਵੇ ਉਸ ਸਮੇਂ ਉਨ੍ਹਾਂ ਦੇ ਵਕੀਲ ਵੀ ਲੈਬੋਰੇਟਰੀ ਦੇ ਕਮਰੇ ‘ਚ ਰਹਿਣਗੇ। ਵਿਗਿਆਨੀਆਂ ਨੇ ਅਭੀਸ਼ੇਕ ਵਰਮਾ ਦੇ ਵਕੀਲ ਨੂੰ ਬਿਲਡਿੰਗ ਤੋਂ ਬਾਹਰ ਨਿਕਲਣ ਨੂੰ ਕਹਿ ਦਿੱਤਾ ਸੀ।


1984 ਸਿੱਖ ਵਿਰੋਧੀ ਦੰਗੇ ਮਾਮਲੇ ਵਿੱਚ 4 ਦਿਸੰਬਰ 2015 ਨੂੰ ਸੀਬੀਆਈ ਨੇ ਆਰਮਸ ਡੀਲਰ ਅਭੀਸ਼ੇਕ ਵਰਮਾ ਨੂੰ ਗਵਾਹ ਬਣਾਇਆ ਸੀ। 8 ਫਰਵਰੀ 2017 ਨੂੰ ਸੀਬੀਆਈ ਨੇ ਕੋਰਟ ਵਿੱਚ ਮੰਗ ਲਗਾਈ ਸੀ ਕਿ ਉਹ ਅਭੀਸ਼ੇਕ ਵਰਮਾ ਦਾ ਪਾਲੀਗਰਾਫੀ ਟੈਸਟ ਕਰਾਉਣਾ ਚਾਹੁੰਦੀ ਹੈ।

ਸੀਬੀਆਈ ਲਈ ਅਭੀਸ਼ੇਕ ਵਰਮਾ ਦਾ ਪਾਲੀਗਰਾਫੀ ਟੈਸਟ ਬਹੁਤ ਅਹਿਮ ਹੈ। ਇਸ ਮਾਮਲੇ ਵਿੱਚ ਸੀਬੀਆਈ ਤਿੰਨ ਵਾਰ ਕਲੋਜ਼ਰ ਰਿਪੋਰਟ ਦਰਜ ਕਰਾ ਚੁੱਕੀ ਹੈ, ਪਰ ਕੋਰਟ ਹਰ ਵਾਰ ਸੀਬੀਆਈ ਨੂੰ ਦੁਬਾਰਾ ਜਾਂਚ ਕਰਨ ਦਾ ਆਦੇਸ਼ ਦਿੰਦੀ ਰਹੀ ਹੈ।



SHARE ARTICLE
Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement