
ਭਾਜਪਾ ਨੇ ਖੁਲ੍ਹੇਆਮ ਬਾਦਲਾਂ ਤੋਂ 59 ਸੀਟਾਂ ਮੰਗ ਕੇ ਮੁੱਖ ਮੰਤਰੀ ਪਦ 'ਤੇ ਅੱਖ ਟਿਕਾਈ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਦੀ ਦੇਸ਼ ਦੇ ਸਿਆਸੀ ਮੰਚ 'ਤੇ ਬੇਕਦਰੀ ਹੋਣ ਦਾ ਦਾਅਵਾ ਪੰਥਕ ਸਿਆਸਤ 'ਤੇ ਨਜ਼ਰ ਰੱਖ ਰਹੇ ਘਾਗ਼ ਰਾਜਨੀਤੀਵਾਨ ਕਰ ਰਹੇ ਹਨ ਜੋ ਦਿਲੀਉਂ ਪਰਤੇ ਹਨ। ਦਿੱਲੀ ਚੋਣਾਂ ਵਿਚ ਕੇਜਰੀਵਾਲ ਦੀ ਹੁਣ ਤਕ ਸਥਿਤੀ ਠੀਕ ਹੈ। ਬਾਦਲਾਂ ਦਾ ਸਮਾਂ ਸਾਥ ਨਹੀਂ ਦੇ ਰਿਹਾ। ਭਾਜਪਾ ਨੇ ਦਿੱਲੀ ਚੋਣਾਂ ਵਿਚ 57 ਟਿਕਟਾਂ ਵੰਡੀਆਂ ਹਨ।
Beadbi Kand
ਪਰ ਬਾਦਲਾਂ ਦੀ ਸਲਾਹ ਨਹੀਂ ਲਈ ਗਈ। ਬੇਅਦਬੀ ਕਾਰਨ ਦਿੱਲੀ ਦੇ ਸਿੱਖਾਂ ਵਿਚ ਬਾਦਲ ਪਰਵਾਰ ਪ੍ਰਤੀ ਸਿਆਸੀ ਮੋਹ ਪਹਿਲਾਂ ਵਾਲਾ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਜਪਾ ਟਿਕਟ ਨੂੰ ਤਰਜੀਹ ਪਹਿਲਾਂ ਵਾਂਗ ਦੇ ਰਹੇ ਹਨ। ਇਹ ਸਿੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹੇਠੀ ਹੈ। ਭਾਜਪਾ ਦੀ ਪੰਜਾਬ ਪਾਰਟੀ ਦੇ ਜ਼ੁੰਮੇਵਾਰ ਆਗੂਆਂ ਨੇ ਬਾਦਲਾਂ ਤੋਂ 59 ਸੀਟਾਂ ਮੰਗ ਕੇ ਅਪਣੀ ਰਾਜਨੀਤਕ ਅੱਖ ਮੁੱਖ-ਮੰਤਰੀ ਦੀ ਕੁਰਸੀ 'ਤੇ ਰੱਖਦਿਆਂ ਸਪਸ਼ਟ ਕਰ ਦਿਤਾ ਹੈ
Shiromani Akali Dal
ਕਿ ਹੁਣ ਉਹ ਬਰਾਬਰ ਦੇ ਭਾਈਵਾਲ ਹਨ ਤੇ ਉਹ ਵਖਰਾ ਰਸਤਾ ਅਖ਼ਤਿਆਰ ਕਰ ਸਕਦੇ ਹਨ ਜਿਸ ਦੀ ਚਰਚਾ ਸਿਆਸੀ ਗਲਿਆਰਿਆਂ ਵਿਚ ਪਹਿਲਾਂ ਹੀ ਘੁੰਮ ਰਹੀ ਹੈ। ਅਜਿਹੀ ਹਾਲਤ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵਖਰਾ ਸਟੈਂਡ ਲੈ ਕੇ ਰਾਜਨੀਤਕ ਅਣਖ਼ ਵਿਖਾਉਣ ਦਾ ਸਮਾਂ ਹੈ । ਦੂਸਰੇ ਪਾਸੇ ਬਾਦਲ ਵਿਰੋਧੀ ਸੰਗਠਨਾਂ ਦੇ ਆਗੂਆਂ ਉਨ੍ਹਾਂ ਦੀ ਸਿਆਸੀ ਘੇਰਾਬੰਦੀ ਕਰ ਲਈ ਹੈ।
Modi
ਬਾਦਲ ਵਿਰੋਧੀ ਦਿੱਲੀ ਹੋ ਆਏ ਹਨ ਜੋ ਹੁਣ ਪਹਿਲਾਂ ਨਾਲੋਂ ਜ਼ਿਆਦਾ ਉਤਸ਼ਾਹ ਵਿਚ ਹਨ। ਭਾਜਪਾ ਦੀ ਮੋਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਕੇ ਸਿੱਖ ਪ੍ਰਭਾਵ ਵਾਲਾ ਸੂਬਾ ਖ਼ਤਮ ਕਰਨ ਲਈ ਬੜੀ ਵਿਉਂਤ ਨਾਲ ਸ਼ਤਰੰਜੀ ਚਾਲਾਂ ਚਲ ਰਹੀ ਹੈ। ਚਰਚਾ ਮੁਤਾਬਕ ਭਾਜਪਾ ਨੇ ਸਿੱਖ ਪ੍ਰਭਾਵ ਵਾਲੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ਼੍ਰੁਰੂਆਤ ਕਰਦਿਆਂ ਇਸ ਨੂੰ ਕਮਲ ਦੇ ਫੁਲ ਦੀ ਸ਼ੇਪ ਦੇਣ ਨਾਲ ਸਿੱਖ ਕੌਮ ਵਿਚ ਰੋਹ ਆਉਣਾ ਕੁਦਰਤੀ ਹੈ।
Beadbi Kand
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਸਿੱਖ ਕੌਮ ਦੇ ਨਰਾਜ਼ ਹੋਣ ਕਰ ਕੇ ਦਿੱਲੀ ਵਿਚ ਬਾਦਲਾਂ ਦੇ ਪੈਰ ਨਹੀਂ ਲੱਗ ਰਹੇ। ਪੰਜਾਬ ਵਿਚ ਭਾਵੇਂ ਸਾਰੀਆਂ ਪਾਰਟੀਆਂ ਵਿਚ ਪਾਟੋ-ਧਾੜ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਹੈ ਜੋ ਬਾਦਲਾਂ ਕਾਰਨ ਖਿਲਰ ਰਿਹਾ ਹੈ।