ਪਦਮ ਵਿਭੂਸ਼ਣ ਨਾਲ ਸਨਮਾਨਤ ਡਾ. ਵੀ ਸ਼ਾਂਤਾ ਦਾ ਦਿਹਾਂਤ
Published : Jan 20, 2021, 12:29 am IST
Updated : Jan 20, 2021, 12:29 am IST
SHARE ARTICLE
image
image

ਪਦਮ ਵਿਭੂਸ਼ਣ ਨਾਲ ਸਨਮਾਨਤ ਡਾ. ਵੀ ਸ਼ਾਂਤਾ ਦਾ ਦਿਹਾਂਤ

ਨਵੀਂ ਦਿਲੀ, 19 ਜਨਵਰੀ : ਸੀਨੀਅਰ ਓਨਕੋਲੋਜਿਸਟ ਅਤੇ ਐਡੀਅਰ ਕੈਂਸਰ ਇੰਸਟੀਚਿਊਟ ਦੇ ਪ੍ਰਧਾਨ ਡਾਕਟਰ ਵੀ ਸਾਂਤਾ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਉਹਨਾਂ  ਨੂੰ 2005 ਵਿਚ ‘ਰੈਮਨ ਮੈਗਸੇਸੇ ਐਵਾਰਡ’ ਦਿਤਾ ਗਿਆ ਸੀ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਉਨ੍ਹਾਂ ਨੂੰ 2015 ਵਿਚ ਪਦਮ ਵਿਭੂਸਣ ਨਾਲ ਸਨਮਾਨਤ ਕੀਤਾ ਗਿਆ ਸੀ। ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ: ਸਾਂਤਾ ਦੀ ਮੌਤ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਡਾ.ਸਾਂਤਾ ਨੂੰ ਸੋਮਵਾਰ ਰਾਤ 9 ਵਜੇ ਦੇ ਕਰੀਬ ਛਾਤੀ ’ਚ ਦਰਦ ਹੋਣ ਦੇ ਦੇ ਬਾਅਦ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਕੈਂਸਰ ਇੰਸਟੀਚਿਊਟ ਦੇ ਸੂਤਰਾਂ ਨੇ ਦਸਿਆ ਕਿ ਉਸਨੇ ਮੰਗਲਵਾਰ ਸਵੇਰੇ 3.55 ਵਜੇ ਆਖ਼ਰੀ ਸਾਹ ਲਏ। ਡਾ. ਸਾਂਤਾ ਦੀ ਮੌਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਡਾ. ਸਾਂਤਾ ਨੂੰ ਉੱਚ ਪੱਧਰੀ ਕੈਂਸਰ ਦੀ ਦੇਖਭਾਲ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਉੱਤਮ ਉਪਰਾਲਿਆਂ ਲਈ ਯਾਦ ਕੀਤਾ ਜਾਵੇਗਾ। ਚੇਨਈ ਦੇ ਅਦੀਯਾਰ ’ਚ ਕੈਂਸਰ ਇੰਸਟੀਚਿਊਟ ਗ਼ਰੀਬਾਂ ਅਤੇ ਦਲਿਤਾਂ ਦੀ ਸੇਵਾ ਕਰਨ ’ਚ ਸੱਭ ਤੋਂ ਅੱਗੇ ਰਿਹਾ ਹੈ। ਮੈਨੂੰ ਇੰਸਟੀਚਿਊਟ ਦੀ 2018 ਦੀ ਯਾਤਰਾ ਯਾਦ ਹੈ। ਡਾ. ਵੀ ਸਾਂਤਾ ਦੀ ਮੌਤ ਤੋਂ ਮੈਂ ਦੁਖੀ ਹਾਂ।     (ਪੀਟੀਆਈ)
 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement