ਕੌਮੀ ਜਾਂਚ ਏਜੰਸੀ ਨੇ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਸਿੱਖ ਆਗੂਆਂ ਨੂੰ ਸੰਮਨ ਭੇਜੇ ਜਥੇਦਾਰ ਬ੍ਰਹਮਪੁਰਾ
Published : Jan 20, 2021, 12:53 am IST
Updated : Jan 20, 2021, 12:53 am IST
SHARE ARTICLE
image
image

ਕੌਮੀ ਜਾਂਚ ਏਜੰਸੀ ਨੇ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਸਿੱਖ ਆਗੂਆਂ ਨੂੰ ਸੰਮਨ ਭੇਜੇ : ਜਥੇਦਾਰ ਬ੍ਰਹਮਪੁਰਾ

ਤਰਨਤਾਰਨ, 19 ਜਨਵਰੀ (ਅਜੀਤ ਸਿੰਘ ਘਰਿਆਲਾ): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਮੈਂਬਰ ਲੋਕ ਸਭਾ ਨੇ ਐਨ.ਆਈ.ਏ. (ਕੌਮੀ ਜਾਂਚ ਏਜੰਸੀ) ਵਲੋਂ ਵੱਖ-ਵੱਖ ਸਿੱਖ ਆਗੂਆਂ ਨੂੰ ਨੋਟਿਸ (ਸੰਮਨ) ਭੇਜਣ ਦੀ ਨਿਖੇਧੀ ਕੀਤੀ ਹੈ ਜੋ ਕਿਸਾਨ ਅੰਦੋਲਨ ਵਿਚ ਹਿੱਸਾ ਪਾ ਰਹੇ ਹਨ | ਕਰੀਬ ਦਰਜਨ ਤੋਂ ਵੱਧ ਲੋਕਾਂ ਨੂੰ ਸੱਦਿਆ ਗਿਆ ਹੈ | 
ਸ. ਬ੍ਰਹਮਪੁਰਾ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਘਬਰਾਹਟ ਵਿਚ ਆ ਕੇ ਗ਼ਲਤ ਕੰਮ ਕਰ ਰਹੀ ਹੈ ਜੋ ਗ਼ੈਰ-ਲੋਕਤੰਤਰੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਜਾਰੀ ਨੋਟਿਸ ਤੋਂ ਹਕੂਮਤ ਬੁਖ਼ਲਾਹਟ ਵਿਚ ਹੈ ਪਰ ਕਿਸਾਨ ਕੌਮੀ ਜਾਂਚ ਸੰਗਠਨਾਂ ਅੱਗੇ ਝੁਕਣ ਵਾਲੇ ਨਹੀਂ ਹੈ | ਮੋਦੀ ਸਰਕਾਰ ਕਿਸਾਨਾਂ ਤੇ ਬੇਬੁਨਿਆਦ ਦੋਸ਼ ਲਾ ਰਹੀ ਹੈ ਜਿਸ ਦਾ ਅੰਨਦਾਤੇ ਤੇ ਕੋਈ ਅਸਰ ਹੋਣ ਵਾਲਾ ਨਹੀਂ | ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਕੇਂਦਰੀ ਜਾਂਚ ਏਜੰਸੀਆਂ ਰਾਹੀਂ ਮੋਦੀ ਸਰਕਾਰ ਕਿਸਾਨਾਂ ਤੇ ਅੰਦੋਲਨ ਵਿਚ ਸਾਥ ਦੇਣ ਵਾਲਿਆਂ ਨੂੰ ਡਰਾਅ ਰਹੀ ਹੈ | ਸ. ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਕਰੀਬ 125 ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ ਪਰ ਮੋਦੀ ਸਰਕਾਰ ਨੇ ਸਾਰ ਨਹੀਂ ਲਈ | ਅਸਲ ਵਿਚ ਮੋਦੀ ਸਰਕਾਰ ਅੰਨਦਾਤੇ ਦੀ ਥਾਂ ਧਨਾਢਾਂ ਅੱਗੇ ਗੋਡੇ ਟੇਕ ਗਈ ਹੈ | ਬ੍ਰਹਮਪੁਰਾ ਨੇ 26 ਜਨਵਰੀ ਨੂੰ ਹੋ ਰਹੀ ਟਰੈਕਟਰ ਪਰੇਡ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿਤਾ ਜਾਵੇਗਾ | ਬ੍ਰਹਮਪੁਰਾ ਨੇ ਸੱਭ ਵਰਗਾਂ ਨੂੰ ਇਸ ਪਰੇਡ ਵਿਚ ਸ਼ਾਮਲ ਹੋਣ ਲਈ ਜ਼ੋਰ ਦਿਤਾ | 

ਫੋਟੋ ਕੈਪਸ਼ਨ . 19. 5 . ਰਣਜੀਤ ਸਿੰਘ ਬ੍ਰਹਮਪੁਰਾ.imageimage

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement