ਕੇਂਦਰ ਸਰਕਾਰ ਵੀ ਗੁਆਂਢੀ ਰਾਜਾਂ ਦੀ ਪੁਲਿਸ ਨਾਲ ਮਿਲ ਕੇ ਇਸ ਪਰੇਡ ਨੂੰ ਰੋਕਣ ਲਈ ਬਣਾ ਰਹੀਹੈ ਰਣਨੀਤੀ 
Published : Jan 20, 2021, 12:51 am IST
Updated : Jan 20, 2021, 12:51 am IST
SHARE ARTICLE
image
image

ਕੇਂਦਰ ਸਰਕਾਰ ਵੀ ਗੁਆਂਢੀ ਰਾਜਾਂ ਦੀ ਪੁਲਿਸ ਨਾਲ ਮਿਲ ਕੇ ਇਸ ਪਰੇਡ ਨੂੰ ਰੋਕਣ ਲਈ ਬਣਾ ਰਹੀ ਹੈ ਰਣਨੀਤੀ 

ਦਫ਼ਾ 144 ਦੇ ਹੁਕਮ ਲਾਗੂ ਕਰਨ ਦੀ ਹੈ ਤਿਆਰੀ, ਸੁਪਰੀਮ ਕੋਰਟ ਵਿਚ ਟਰੈਕਟਰ ਪਰੇਡ ਬਾਰੇ ਅੱਜ ਦੀ ਸੁਣਵਾਈ 'ਤੇ ਵੀ ਸੱਭ ਦੀਆਂ ਨਜ਼ਰਾਂ

ੰਚੰਡੀਗੜ੍ਹ, 19 ਜਨਵਰੀ (ਗੁਰਉਪਦੇਸ਼ ਭੁੱਲਰ) : ਭਾਵੇਂ 20 ਜਨਵਰੀ ਨੂੰ ਬਾਅਦ ਦੁਪਹਿਰ 2 ਵਜੇ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ 42 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਦੀ 10ਵੇਂ ਗੇੜ ਦੀ ਗੱਲਬਾਤ ਹੋ ਰਹੀ ਹੈ ਪਰ ਹੁਣ ਇਸ ਸਮੇਂ ਕੇਂਦਰ ਨਾਲ ਗੱਲਾਬਤ ਤੋਂ ਜ਼ਿਆਦਾ ਚਰਚਾ 26 ਜਨਵਰੀ ਨੂੰ ਕੱਢੀ ਜਾਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਦੀ ਹੀ ਹਰ ਪਾਸੇ ਹੋ ਰਹੀ ਹੈ | 
ਕੇਂਦਰ ਨਾਲ ਗੱਲਬਾਤ ਤੋਂ ਤਾਂ ਕਿਸਾਨ ਆਗੂ ਜ਼ਿਆਦਾ ਆਸਵੰਦ ਨਹੀਂ ਪਰ ਟਰੈਕਟਰ ਪਰੇਡ ਦੀ ਤਿਆਰੀ ਨੂੰ ਲੈ ਕੇ ਸਾਰੇ ਹੀ ਨੇਤਾ ਉਤਸ਼ਾਹ ਵਿਚ ਦਿਸਦੇ ਹਨ | ਉਨ੍ਹਾਂ ਅੱਜ ਦਿੱਲੀ ਪੁਲਿਸ ਦੀ ਮੀਟਿੰਗ ਵਿਚ ਵੀ ਸਾਫ਼ ਕਰ ਦਿਤਾ ਹੈ ਕਿ ਪਰੇਡ ਤਾਂ ਹਰ ਹਾਲਤ ਵਿਚ ਸ਼ਾਂਤਮਈ ਤਰੀਕੇ ਨਾਲ ਹੋਵੇਗੀ ਅਤੇ ਇਹ ਕਿਸੇ ਵੀ ਕੀਮਤ 'ਤੇ ਰੱਦ ਨਹੀਂ ਹੋ ਸਕਦੀ | ਪਰੇਡ ਨੂੰ ਲੈ ਕੇ ਹੀ ਸੁਪਰੀਮ ਕੋਰਟ ਵਿਚ ਵੀ ਸੁਣਵਾਈ ਚੱਲ ਰਹੀ ਹੈ | ਪੁਲਿਸ ਵਲੋਂ ਦਾਇਰ ਪਟੀਸ਼ਨ 'ਤੇ ਵੀ 20 ਜਨਵਰੀ ਨੂੰ ਹੀ ਮੁੜ ਸੁਣਵਾਈ ਹੈ | ਇਸ ਤਰ੍ਹਾਂ ਜਿਥੇ ਕਿਸਾਨ ਕੇਂਦਰ ਦੇ ਰਵਈਏ ਨੂੰ ਦੇਖਦਿਆਂ ਆਉਣ ਵਾਲੇ ਦਿਨਾਂ ਵਿਚ ਅੰਦੋਲਨ ਨੂੰ ਤੇਜ਼ ਕਰਨ ਦੀ ਰਣਨੀਤੀ ਬਣਾ ਕੇ ਹੀ ਅੱਗੇ ਵੱਧ ਰਹੇ ਹਨ, ਉਥੇ ਹੁਣ ਕੇਂਦਰ ਲਈ ਵੀ ਲੱਖਾਂ ਟਰੈਕਟਰਾਂ ਦੀ ਦਿੱਲੀ ਵਿਚ ਪਰੇਡ ਵੱਡੀ ਚੁਨੌਤੀ ਬਣ ਚੁੱਕੀ ਹੈ | ਦਿੱਲੀ ਪੁਲਿਸ ਵੀ ਗੁਆਂਢੀ ਰਾਜਾਂ ਯੂ.ਪੀ. ਤੇ ਹਰਿਆਣਾ, ਪੁਲਿਸ ਨਾਲ ਮਿਲ ਕੇ ਪਰੇਡ ਨੂੰ ਬਾਰਡਰਾਂ ਤੋਂ ਰੋਕਣ ਦੀ ਰਣਨੀਤੀ ਹੀ ਤਿਆਰ ਕਰ ਰਹੀ ਹੈ | ਮੁਢਲੇ ਪੜਾਅ ਵਿਚ ਖੇਤਰ ਵਿਚ ਦਫ਼ਤਾ 144 ਲਾਗੂ ਕਰਨ ਦੀ ਤਿਆਰੀ ਹੈ ਅਤੇ ਪੁਲਿਸ 20 ਜਨਵਰੀ 
ਨੂੰ ਸੁਪਰੀਮ ਕੋਰਟ ਵੀ ਅਪਣੀਆਂ ਤਿਆਰੀਆਂ ਦੀ ਜਾਣਕਾਰੀ ਰੱਖੇਗੀ ਜਿਸ ਦੇ ਆਧਾਰ 'ਤੇ ਅਗਲਾ ਫ਼ੈਸਲਾ ਹੋਣਾ ਹੈ | ਉਧਰ ਕਿਸਾਨ ਵੀ ਇਸ ਸਮੇਂ ਭਾਵੇਂ ਪੰਜਾਬ ਹੋਵੇ, ਹਰਿਆਣਾ, ਯੂ.ਪੀ., ਉਤਰਾਖੰਡ ਸੱਭ ਥਾਈਾ ਸਾਰਾ ਧਿਆਨ ਟਰੈਕਟਰ ਮਾਰਚ ਦੀ ਲਾਮਬੰਦੀ ਵੱਲ ਹੀ ਦੇ ਰਹੇ ਹਨ | ਥਾਂ ਥਾਂ ਟਰੈਕਟਰ ਮਾਰਚ ਦੀ ਤਿਆਰੀ ਵਿਚ ਨਿਕਲ ਰਹੇ ਹਨ, ਜਿਨ੍ਹਾਂ ਨੂੰ ਭਰਵਾਂ ਸਮਰਥਨ ਵੀ ਮਿਲ ਰਿਹਾ ਹੈ, ਜੋ ਦਿੱਲੀ ਦੇ ਕੇਂਦਰੀ ਹਾਕਮਾਂ ਦੀ ਚਿੰਤਾ ਵਧਾ ਰਹੇ ਹਨ | ਟਰੈਕਟਰਾਂ ਨੂੰ ਵਿਸ਼ੇਸ਼ ਰੂਪ ਵਿਚ ਤਿਆਰ ਕਰਵਾ ਰਹੇ ਹਨ | ਕਈ ਥਾਈਾ ਤਾਂ ਲੱਖਾਂ ਰੁਪਏ ਖ਼ਰਚ ਕੇ ਕਿਸਾਨਾਂ ਨੇ ਅਪਣੇ ਟਰੈਕਟਰਾਂ ਨੂੰ ਨਵਾਂ ਰੂਪ ਦਿਤਾ ਹੈ, ਜੋ 26 ਦੀ ਪਰੇਡ ਪ੍ਰਤੀ ਉਤਸ਼ਾਹ ਤੇ ਜਨੂੰਨ ਹੀ ਹੈ | 20 ਜਨਵਰੀ ਨੂੰ ਕਿਸਾਨ ਦਿੱਲੀ ਦੀਆਂ ਹੱਤਾਂ ਉਤੇ ਸ੍ਰੀ ਗੁਰੂ ਗੋਬਿੰਦ ਸਿੰੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਦਿਆਂ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਅਪਣੇ ਸੰਘਰਸ਼ ਨੂੰ ਹੋਰ ਵੀ ਦਿ੍ਡ
ਡੱਬੀ


ਡੱਬੀ 
ਪੁਲਿਸ ਪਰੇਡ ਵਿਚ ਸ਼ਾਂਤੀ ਚਾਹੁੰਦੀ ਹੈ ਤਾਂ ਉਸ ਦਿਨ ਬੈਰੀਕੇਡ ਨਾ ਲਾਏ: ਰਜਿੰਦਰ  ਸਿੰਘ 
ਇਸ ਦੇ ਦੌਰਾਨ ਮੋਰਚੇ ਵਿਚ ਸ਼ਾਮਲ ਇਕ ਹੋਰ ਪ੍ਰਮੁੱਖ ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਉਪ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪਰੇਡ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਰੱਖਣ ਦੀ ਵਿਉਂਤਬੰਦੀ ਹੈ ਤੇ ਸੱਭ ਕੁੱਝ ਦਿੱਲੀ ਪੁਲਿਸ ਨੂੰ ਦਸ ਦਿਤਾ ਹੈ | ਜੇ ਉਹ ਸੱਚਮੁੱਚ ਹੀ ਪਰੇਡ ਵਾਲੇ ਦਿਨ ਸ਼ਾਂਤੀ ਕਾਇਮ ਰੱਖਣਾ ਚਾਹੁੰਦੀ ਹੈ ਤਾਂ ਉਸ ਦਿਨ ਬੈਰੀਕੇਡ ਨਹੀਂ ਲਾਉਣੇ ਚਾਹੁੰਦੇ ਤਾ ੰਜੋ ਗਣਤੰਤਰ ਦਿਵਸ ਉਤੇ ਦੇਸ਼ ਦਾ ਕਿਸਾਨ ਵੀ ਅਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਸਕੇ | ਕਿਸਾਨਾਂ ਨੂੰ ਵੀ ਸ਼ਾਂਤਮਈ ਤਰੀਕੇ ਨਾਲ ਅਪਣੇ ਦੇਸ਼ ਦੀ ਰਾਜਧਾਨੀ ਵਿਚ ਪਰੇਡ ਦਾ ਪੂਰਾ ਜਮਹੂਰੀ ਹੱਕ ਹੈ ਅਤੇ ਹੁਣ ਅੱਗੇ ਪੁਲਿਸ ਨੇ ਦੇਖਣਾ ਹੈ ਕਿ ਦਿਤੇ ਰੂਟ ਪਲਾਨ ਮੁਤਾਬਕ ਉimageimageਸ ਨੇ ਕਿਵੇਂ ਪ੍ਰਬੰਧ ਕਰਨ ਹਨ | ਰੋਕਾਂ ਲਾਉਣ ਨਾਲ ਤਾਂ ਕਿਸਾਨਾਂ ਦਾ ਗੁੱਸਾ ਵਧੇਗਾ ਹੀ | 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement