ਭੈਣਾਂ ਦੇ ਵਿਆਹਾਂ ਦੀਆਂ ਤਿਆਰੀਆਂ ਲਈ ਕੈਨੇਡਾ ਤੋਂ ਆਏ ਨੌਜਵਾਨ ਦੀ ਭਰਾ ਸਮੇਤ ਮੌਤ

By : KOMALJEET

Published : Jan 20, 2023, 1:35 pm IST
Updated : Jan 20, 2023, 2:44 pm IST
SHARE ARTICLE
Punjab News
Punjab News

ਕਾਰ ਦੀ ਟਰਾਲੀ ਨਾਲ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ

ਭੈਣਾਂ ਦੇ ਵਿਆਹਾਂ ਦੀਆਂ ਤਿਆਰੀਆਂ ਲਈ ਕੈਨੇਡਾ ਤੋਂ ਆਏ ਨੌਜਵਾਨ ਨਾਲ ਵਾਪਰਿਆ ਭਾਣਾ
ਭਰਾ ਸਮੇਤ ਹੋਈ ਮੌਤ 
----

ਲੁਧਿਆਣਾ :
ਲੁਧਿਆਣਾ ਵਿੱਚ ਕੈਨੇਡਾ ਤੋਂ ਆਏ ਇੱਕ ਨੌਜਵਾਨ ਅਤੇ ਉਸ ਦੇ ਮਾਮੇ ਦੇ ਲੜਕੇ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਬਲਰਾਜ ਸਿੰਘ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ। ਬਲਰਾਜ ਕਰੀਬ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। 13 ਜਨਵਰੀ ਨੂੰ ਉਹ ਆਪਣੀਆਂ ਭੈਣਾਂ ਦੇ ਵਿਆਹ ਦੀਆਂ ਤਿਆਰੀਆਂ ਕਰਵਾਉਣ ਲਈ ਵਾਪਸ ਆਇਆ ਸੀ।

ਉਹ ਮਾਨਸਾ ਤੋਂ ਆਪਣੇ ਭਰਾ ਮਨਦੀਪ ਸਿੰਘ ਨਾਲ ਇਕ ਦੋਸਤ ਦੇ ਵਿਆਹ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਉਨ੍ਹਾਂ ਦੀ ਸਵਿਫਟ ਕਾਰ ਇਕ ਖੜ੍ਹੀ ਟਰਾਲੀ ਦੇ ਹੇਠਾਂ ਜਾ ਟਕਰਾਈ। ਗੱਡੀ ਦੀ ਰਫ਼ਤਾਰ ਜ਼ਿਆਦਾ ਸੀ, ਜਿਸ ਕਾਰਨ ਦੋਵਾਂ ਨੌਜਵਾਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਪਿੰਡ ਅਬੂਵਾਲ ਲਿਆਂਦਾ ਗਿਆ, ਜਿੱਥੇ 17 ਜਨਵਰੀ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਬਲਰਾਜ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਬੇਟਾ 4 ਸਾਲ ਬਾਅਦ ਕੈਨੇਡਾ ਤੋਂ ਆਇਆ ਤਾਂ ਉਸ ਨਾਲ ਅਜਿਹੀ ਖਾਸ ਗੱਲਬਾਤ ਕਰਨ ਦਾ ਸਮਾਂ ਨਹੀਂ ਮਿਲਿਆ। ਬਲਰਾਜ ਕਹਿੰਦਾ ਰਿਹਾ ਕਿ ਉਹ ਭੈਣਾਂ ਦੇ ਵਿਆਹ ਚੰਗੇ ਤਰੀਕੇ ਨਾਲ ਕਰਵਾਏਗਾ। ਹੁਣ ਜਦੋਂ ਮੈਂ ਆਇਆ ਹਾਂ, ਮੈਂ ਆਪਣੀਆਂ ਭੈਣਾਂ ਦੇ ਵਿਆਹ ਕਰਵਾ ਕੇ ਹੀ ਵਾਪਸ ਜਾਵਾਂਗਾ।

ਬਲਰਾਜ ਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਇਸ ਵਾਰ ਉਸ ਨੂੰ ਵਾਪਸੀ ਦੀ ਟਿਕਟ ਨਹੀਂ ਮਿਲੀ। ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਹੀ ਵਾਪਸ ਕੈਨੇਡਾ ਜਾਵੇਗਾ। ਬਲਰਾਜ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹਿੰਦਾ ਸੀ ਕਿ ਪਹਿਲਾਂ ਉਹ ਆਪਣੀਆਂ ਭੈਣਾਂ ਦੇ ਵਿਆਹ ਕਰਵਾਏਗਾ ਅਤੇ ਫਿਰ ਆਪ ਹੀ ਵਿਆਹ ਕਰਵਾਏਗਾ। ਦੱਸ ਦੇਈਏ ਕਿ ਬਲਰਾਜ ਦੀ ਇੱਕ ਸਕੀ ਭੈਣ ਹੈ ਅਤੇ ਦੂਜੀ ਤਾਏ ਦੀ ਧੀ ਹੈ। ਦੋਹਾਂ ਭੈਣਾਂ ਨਾਲ ਉਸ ਦਾ ਮੋਹ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

ਬਲਰਾਜ ਦੇ ਮਾਮੇ ਦਾ ਲੜਕਾ ਮਨਦੀਪ ਸਿੰਘ ਆਸਟ੍ਰੇਲੀਆ ਜਾਨ ਦੀ ਤਿਆਰੀ ਕਰ ਰਿਹਾ ਸੀ। ਇਸ ਹਾਦਸੇ ਵਿਚ ਉਸ ਦੀ ਵੀ ਮੌਤ ਹੋ ਗਈ। ਮਨਦੀਪ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਮਾਂ ਇਸ ਦੁਨੀਆਂ ਤੋਂ ਚਲੀ ਗਈ ਤਾਂ ਮਨਦੀਪ ਬਹੁਤ ਛੋਟਾ ਸੀ। ਮਨਦੀਪ ਦੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਸੀ, ਜੋ ਵਿਆਹਿਆ ਹੋਇਆ ਸੀ। ਉਸ ਨੇ ਆਪਣੇ ਭਰਾ ਦੀ ਪਤਨੀ ਦੀ ਜ਼ਿੰਮੇਵਾਰੀ ਮਨਦੀਪ ਦੇ ਸਿਰ ਪਾ ਦਿੱਤੀ। ਮਨਦੀਪ ਨੇ ਆਪਣੀ ਭਰਜਾਈ ਨਾਲ ਵਿਆਹ ਕਰਵਾ ਲਿਆ। ਮਨਦੀਪ ਨੇ ਸਖ਼ਤ ਮਿਹਨਤ ਕਰਕੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜ ਦਿੱਤਾ। ਹੁਣ ਮਨਦੀਪ ਦਾ ਵੀਜ਼ਾ ਆਸਟ੍ਰੇਲੀਆ ਲਈ ਅਪਲਾਈ ਕੀਤਾ ਗਿਆ ਸੀ। ਹੁਣ ਉਸ ਨੇ ਆਸਟ੍ਰੇਲੀਆ ਜਾਣਾ ਸੀ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement