ਸਮਾਂਬਧ ਤਰੱਕੀਆਂ ਦੀ ਨਵੀਂ ਸਕੀਮ ਤੋ ਹੋਏ ਡਾਕਟਰ ਸੰਤੁਸ਼ਟ
Published : Jan 20, 2025, 9:09 pm IST
Updated : Jan 20, 2025, 9:09 pm IST
SHARE ARTICLE
Doctors satisfied with new scheme of time-bound promotions
Doctors satisfied with new scheme of time-bound promotions

ਸਮੇਂ ਸਿਰ ਯਤਨਾਂ ਨਾਲ ਪੰਜਾਬ ਸਰਕਾਰ ਨੇ ਹੜਤਾਲ ਦੀ ਨੌਬਤ ਨੂੰ ਬਚਾਇਆ

ਚੰਡੀਗੜ੍ਹ: ਪੰਜਾਬ ਸਰਕਾਰ ਅਤੇ ਸਰਕਾਰੀ ਡਾਕਟਰਾਂ ਦੀ ਐਸੋਸੀਏਸ਼ਨ ਵਿਚਕਾਰ ਚੱਲ ਰਹੇ ਟਕਰਾਵ ਦਾ ਅੱਜ ਅੰਤ ਹੁੰਦਾ ਜਾਪਦਾ ਹੈ। ਪਿਛਲੇ ਸਤੰਬਰ ਮਹੀਨੇ ਤੋਂ ਹਸਪਤਾਲਾਂ ਦੀ ਸੁਰੱਖਿਆ ਅਤੇ ਸਮਾਂ ਬਧ ਕੈਰੀਅਰ ਪ੍ਰੋਗਰੈਸ਼ਨ ਦੀ ਸਕੀਮ (ਏਸੀਪੀਜ਼)  ਦੀ ਮੁੜ ਬਹਾਲੀ ਲਈ ਸਰਕਾਰੀ ਡਾਕਟਰਾਂ ਦਾ ਜੋ ਪੰਜਾਬ ਸਰਕਾਰ ਨਾਲ ਸੰਘਰਸ਼ ਚੱਲ ਰਿਹਾ ਸੀ, ਜਿਸ ਕਾਰਨ ਸਤੰਬਰ ਮਹੀਨੇ ਵਿੱਚ ਹਫਤੇ ਭਰ ਹੜਤਾਲ ਵੀ ਚੱਲੀ ਸੀ। ਉਸਤੇ ਸ਼ੁਕਰਵਾਰ 17 ਜਨਵਰੀ ਨੂੰ ਸਰਕਾਰ ਨਾਲ ਜੋ ਸਹਿਮਤੀ ਬਣੀ, ਅੱਜ ਉਸ ਮੁਤਾਬਕ ਸਰਕਾਰ ਵੱਲੋਂ ਸਮਾਂ ਬੱਧ ਕੈਰੀਅਰ ਪ੍ਰੋਗਰੈਸ਼ਨ ਦੀ ਜੋ ਨਵੀਂ ਸਕੀਮ ਬਣਾਈ ਗਈ ਹੈ, ਉਸ ਸਬੰਧੀ ਵਿਭਾਗੀ ਆਦੇਸ਼ ਜਾਰੀ ਹੋਣ ਨਾਲ ਡਾਕਟਰਾਂ ਦਾ ਰੋਸ ਸ਼ਾਂਤ ਹੋਇਆ।  ਏ.ਸੀ.ਪੀਜ਼ ਦੀ ਬਹਾਲੀ ਬਾਰੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਮੱਦੇਨਜ਼ਰ, ਪੀ.ਸੀ.ਐੱਮ.ਐੱਸ.ਏ. ਵੱਲੋਂ ਅੰਦੋਲਨ/ਵਿਰੋਧ ਦੇ ਸੱਦੇ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ।

ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਭਾਗ ਦੇ ਪ੍ਰਬੰਧਕੀ ਸਕੱਤਰ ਸ਼੍ਰੀ ਕੁਮਾਰ ਰਾਹੁਲ ਦਾ ਜਨਤਕ ਸਿਹਤ ਸੰਭਾਲ ਨਾਲ ਸਬੰਧਤ ਮੁੱਖ ਮੁੱਦਿਆਂ ਦੇ ਪ੍ਰਭਾਵਸ਼ਾਲੀ ਹੱਲ ਲਈ ਉਨ੍ਹਾਂ ਦੇ ਯਤਨਾਂ ਲਈ ਧੰਨਵਾਦ ਕੀਤਾ ।

 ਪੀਸੀਐਮਐਸਏ ਦਾ ਮੰਨਣਾ ਹੈ ਕਿ ਏਸੀਪੀਜ਼ ਦੀ ਬਹਾਲੀ ਵਿਭਾਗ ਵਿੱਚ ਡਾਕਟਰਾਂ ਨੂੰ ਬਰਕਰਾਰ ਰੱਖਣ ਅਤੇ ਅੰਤ ਵਿੱਚ ਰਾਜ ਦੀ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਵਿੱਚ ਇੱਕ ਲੰਮਾ ਸਫ਼ਰ ਤੈਅ ਕਰੇਗੀ।

ਐਸੋਸੀਏਸ਼ਨ ਦੇ ਪ੍ਰਧਾਨ ਅਖਿਲ ਸਰੀਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਕੀਤੀ ਗਈ ਨਵੇਂ ਡਾਕਟਰਾਂ ਦੀ ਭਰਤੀ ਅਤੇ ਪੀ ਜੀ ਪਾਲਿਸੀ ਨੂੰ ਤਰਕਸੰਗਤ ਬਣਾਉਣ ਲਈ ਕੀਤੇ ਬਦਲਾਅ ਵਿਭਾਗ ਲਈ ਬਹੁਤ ਸੁਧਾਰਤਮਕ ਹਨ। ਪੀਸੀਐਮਐਸਏ ਦੀਆਂ ਦੋ ਮੁੱਖ ਮੰਗਾਂ ਸਨ, ਜਿਸ ਮੁਤਾਬਕ ਸਰਕਾਰ ਨੂੰ ਹਸਪਤਾਲਾਂ ਦੀ ਸੁਰੱਖਿਆ ਬਾਰੇ ਅਗਲੇ ਕੁਝ ਦਿਨਾਂ ਵਿੱਚ ਫਰੇਮਵਰਕ ਦਾ ਖਰੜਾ ਜਾਰੀ ਕਰਨ ਦੀ ਅਪੀਲ ਕਰਦੇ ਹਾਂ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement