
ਕੁਝ ਸਮਾਂ ਪਹਿਲਾਂ ਕੁਝ ਕਾਰਨਾਂ ਕਰ ਕੇ ਉਹ ਕੁਵੈਤ ਤੋਂ ਘਰ ਵਾਪਸ ਆ ਗਏ ਸਨ।
Lottery Winner: ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿਚ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਕੋਲ ਪੈਸਾ ਹੋਵੇ ਤੇ ਉਹ ਜ਼ੰਦਗੀ ਦੀਆਂ ਹਰ ਇੱਕ ਖੁਸ਼ੀਆਂ ਆਪਣੇ ਪਰਿਵਾਰ ਨੂੰ ਦੇ ਸਕੇ ਜਿਸ ਲਈ ਉਹ ਮਿਹਨਤ ਵੀ ਕਰਦਾ ਹੈ। ਪ੍ਰੰਤੂ ਕੁਝ ਅਜਿਹੇ ਇਨਸਾਨ ਵੀ ਹੁੰਦੇ ਹਨ, ਜਿਨ੍ਹਾਂ ਤੇ ਕਈ ਵਾਰ ਕਿਸਮਤ ਇਸ ਤਰੀਕੇ ਨਾਲ ਮਿਹਰਬਾਨ ਹੁੰਦੀ ਹੈ ਕਿ ਉਹ ਬੈਠੇ ਹੀ ਕਰੋੜਪਤੀ ਬਣ ਜਾਂਦਾ ਹੈ। ਅਜਿਹਾ ਹੀ ਕੁਝ ਵਾਪਰਿਆ ਬਲਾਕ ਨੂਰਪੁਰਬੇਦੀ ’ਚ ਪੈਂਦੇ ਪਿੰਡ ਬੜਵਾ ਦੇ ਵਸਨੀਕ ਹਰਪਿੰਦਰ ਸਿੰਘ ਪੱਪੂ ਨਾਲ ਜੋ ਕਿ ਕੁਵੈਤ ’ਚ ਡਰਾਈਵਿੰਗ ਦਾ ਕੰਮ ਕਰਦਾ ਸੀ।
ਕੁਝ ਸਮਾਂ ਪਹਿਲਾਂ ਕੁਝ ਕਾਰਨਾਂ ਕਰ ਕੇ ਉਹ ਘਰ ਵਾਪਸ ਆ ਗਏ ਸਨ। ਜਿਨ੍ਹਾਂ ਨੇ ਬੀਤੇ ਦਿਨੀਂ ਲੋਹੜੀ ਤੋਂ ਪਹਿਲਾਂ ਰੋਪੜ ਦੇ ਅਸ਼ੋਕਾ ਲਾਟਰੀ ਸਟਾਲ ਦੇ ਨੂਰਪੁਰ ਬੇਦੀ ਸਥਿਤ ਕਾਊਂਟਰ ਤੋਂ 500-500 ਦੀਆਂ ਦੋ ਟਿਕਟਾਂ ਖ਼ਰੀਦੀਆਂ ਸੀ। ਇਹ ਟਿਕਟ ਖਰੀਦ ਕੇ ਪੂਰੇ ਪਰਿਵਾਰ ਨੇ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਦਰਬਾਰ ਉੱਤੇ ਨਤਮਸਤਕ ਹੋ ਕੇ ਅਰਦਾਸ ਵੀ ਕੀਤੀ ਸੀ।
ਉਨ੍ਹਾਂ ਦੱਸਿਆਂ ਕਿ ਜਦੋਂ ਇਸਾ ਡਰਾਅ ਨਿਕਲਿਆ ਤਾਂ ਅਸੀਂ ਆਨਲਾਈਨ ਚੈੱਕ ਕੀਤਾ ਜਿਸ ਵਿਚ ਉਨ੍ਹਾਂ ਦੀ ਲਾਟਰੀ ਦਾ ਨੰਬਰ ਲੱਗਿਆ ਹੋਇਆ ਸੀ। ਜਿਸ ਉਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਅਸ਼ੋਕਾ ਲਾਟਰੀ ਦੇ ਦਫ਼ਤਰ ਰੋਪੜ ਵਿਖੇ ਬੁਲਾ ਕੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ। ਹਰਪਿੰਦਰ ਤੇ ਉਸ ਦੇ ਪੁੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਦੇ ਨਾਲ ਕੋਈ ਚੰਗਾ ਕਾਰੋਬਾਰ ਸ਼ੁਰੂ ਕਰਨਗੇ।
ਜਿਸ ਨਾਲ ਉਹ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਹਨ। ਇਸ ਸਬੰਧੀ ਅਸ਼ੋਕਾ ਲਾਟਰੀ ਸਟਾਲ ਦੇ ਮਾਲਕ ਲੱਕੀ ਨੇ ਦੱਸਿਆ 25 ਸਾਲਾਂ ਦੇ ਉਨ੍ਹਾਂ ਦੇ ਇਸ ਕਾਰੋਬਾਰ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਨੀ ਵੱਡੀ ਲਾਟਰੀ ਜ਼ਿਲ੍ਹਾ ਰੋਪੜ ਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਬੜਵਾ ਦੇ ਇਸ ਵਸਨੀਕ ਨੂੰ ਨਿਕਲੀ ਹੈ। ਜਿਸ ਲਈ ਉਹ ਉਨ੍ਹਾਂ ਨੂੰ ਮੁਬਾਰਕਬਾਦ ਭੇਟ ਕਰਦੇ ਹਨ। ਉਹ ਜਲਦੀ ਇਨ੍ਹੀਂ ਦੀ ਟਿਕਟ ਕੈਸ਼ ਕਰਵਾ ਕੇ ਡਾਇਰੈਕਟਰ ਦਫ਼ਤਰ ਤੋਂ ਇਨ੍ਹਾਂ ਦੀ ਇਨਾਮ ਦੀ ਰਕਮ ਦਿਵਾਉਣਗੇ।