
Nabha News : ਭੈਣ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੀਤਾ ਉਸ 'ਤੇ ਵੀ ਹਮਲਾ
Stray dogs tore to death 9 year old innocent in 'Nabha' Latest News in Punjabi : ਨਾਭਾ: ਪੰਜਾਬ ਵਿਚ ਆਵਾਰਾ ਕੁੱਤਿਆਂ ਦਾ ਆਤੰਕ ਬਹੁਤ ਵੱਧ ਗਿਆ ਹੈ। ਹਰ ਰੋਜ਼, ਕਿਤੇ ਨਾ ਕਿਤੇ, ਕੁੱਤੇ ਕਿਸੇ ਨਾ ਕਿਸੇ ਨੂੰ ਅਪਣਾ ਸ਼ਿਕਾਰ ਬਣਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਨਾਭਾ ਬਲਾਕ ਦੇ ਢਿੱਗੀ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਆਵਾਰਾ ਕੁੱਤਿਆਂ ਨੇ ਇਕ 9 ਸਾਲ ਦੇ ਬੱਚੇ ਨੂੰ ਨੋਚ ਨੋਚ ਕੇ ਖਾ ਲਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮ੍ਰਿਤਕ ਸ਼ਿਵਮ ਦੇ ਪਿਤਾ ਰਾਮ ਚੰਦਰ ਨੇ ਦਸਿਆ ਕਿ ਸ਼ਿਵਮ ਅਤੇ ਉਸ ਦੀ ਭੈਣ ਖੇਤਾਂ ਵਲ ਜਾ ਰਹੇ ਸਨ। ਇਸ ਦੌਰਾਨ ਸ਼ਿਵਮ 'ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿਤਾ। ਕੁੱਤਿਆਂ ਨੇ ਸ਼ਿਵਮ ਦੀ ਲਾਸ਼ ਨੂੰ ਨੋਚ ਨੋਚ ਕੇ ਖਾ ਲਿਆ। ਇਸ ਸਮੇਂ ਮ੍ਰਿਤਕ ਦੀ ਭੈਣ ਵੀ ਉਸ ਦੇ ਨਾਲ ਸੀ। ਉਸ ਨੇ ਅਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੁੱਤਿਆਂ ਨੇ ਉਸ 'ਤੇ ਵੀ ਹਮਲਾ ਕਰ ਦਿਤਾ। ਫਿਰ ਉਸ ਨੇ ਇਕ ਔਰਤ ਨੂੰ ਬੁਲਾਇਆ ਅਤੇ ਜਦੋਂ ਤਕ ਉਹ ਸ਼ਿਵਮ ਨੂੰ ਬਚਾਉਣ ਲਈ ਉੱਥੇ ਪਹੁੰਚੀ, ਉਸ ਦੀ ਮੌਤ ਹੋ ਚੁਕੀ ਸੀ।
ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦਸਿਆ ਕਿ ਉਨ੍ਹਾਂ ਨੂੰ ਸ਼ਿਵਮ ਨਾਮ ਦੇ 9 ਸਾਲ ਦੇ ਬੱਚੇ ਦੀ ਲਾਸ਼ ਮਿਲੀ ਹੈ। ਉਸ ਦੇ ਸਰੀਰ 'ਤੇ ਕੁੱਤੇ ਦੇ ਕੱਟਣ ਦੇ ਕਈ ਨਿਸ਼ਾਨ ਸਨ।
(For more Punjabi news apart from Stray dogs tore to death 9 year old innocent in 'Nabha' Latest News in Punjabi stay tuned to Rozana Spokesman)