ਨਿਤਿਨ ਨਬੀਨ ਨੂੰ ਭੇਂਟ ਕੀਤੀਆਂ ਸ਼ੁਭਕਾਮਨਾਵਾਂ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਨਵੀਂ ਦਿੱਲੀ ਵਿਖੇ ਪਾਰਟੀ ਦੇ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸ੍ਰੀ ਨਿਤਿਨ ਨਬੀਨ ਦੀ ਅਗਵਾਈ ਵਿਚ ਪਾਰਟੀ ਨਵੇਂ ਉਤਸਾਹ ਨਾਲ ਅੱਗੇ ਵਧੇਗੀ।
ਇਸ ਸਬੰਧੀ ਉਨ੍ਹਾਂ ਨੇ ਆਪਣੇ ਇਕ ਸ਼ੋਸਲ ਮੀਡੀਆ ਸੁਨੇਹੇ ਵਿਚ ਲਿਖਿਆ ਹੈ ਕਿ, "ਭਾਜਪਾ ਹਾਈ ਕਮਾਂਡ ਨੇ ਆਪਣੇ ਸਥਾਪਿਤ ਆਦਰਸ਼ਾਂ ਤੇ ਚੱਲਦਿਆਂ ਨਵੀਂ ਪੀੜੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੀ ਬਾਗਡੋਰ ਸੌਪੀ ਹੈ। ਜਿਵੇਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਕਿ ਨਵੀਂ ਪੀੜ੍ਹੀ ਪਾਰਟੀ ਦੇ ਉੱਚ ਆਦਰਸ਼ਾਂ ਨੂੰ ਮੰਨਦਿਆਂ ਇਸਨੂੰ ਹੋਰ ਅੱਗੇ ਲੈ ਕੇ ਜਾਵੇਗੀ, ਉਵੇਂ ਨਵਾਂ ਜੋਸ਼ ਇਸ ਨੂੰ ਨਵੀਂ ਗਤੀ ਦੇਵੇਗਾ।
ਨਵੇਂ ਚੁਣੇ ਗਏ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੂੰ ਮਿਲ ਕੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਅਤੇ ਉਹਨਾਂ ਨੇ ਜਿਵੇਂ ਪਾਰਟੀ ਦੇ ਆਦਰਸ਼ ਦੁਹਰਾਏ ਹਨ ਕਿ ਸਾਡੇ ਲਈ ਦੇਸ਼ ਪ੍ਰਥਮ, ਪਾਰਟੀ ਦੋਇਮ ਅਤੇ ਖੁਦ ਆਖਰੀ ਸਥਾਨ ਹੈ (Nation First, Party Second and Self Last) ਦੇ ਅਨੁਸਾਰ ਪਾਰਟੀ ਨੂੰ ਹੋਰ ਵੀ ਨਵੇਂ ਉਤਸਾਹ ਨਾਲ ਅੱਗੇ ਵਧਾਵਾਂਗੇ।"
