ਉਹ ਮਰਿਆਦਾ ਤੋਂ ਅਣਜਾਣ ਸੀ- ਨੌਜਵਾਨ
ਨਵੀਂ ਦਿੱਲੀ: ਸ੍ਰੀ ਹਰਿਮੰਦਰ ਸਾਹਿਬ ਵਿਖੇ ਮਰਿਆਦਾ ਭੰਗ ਕਰਨ ਵਾਲੇ ਮੁਸਲਿਮ ਨੌਜਵਾਨ ਨੇ ਫਿਰ ਮੁਆਫ਼ੀ ਮੰਗ ਲਈ ਹੈ। ਉਸ ਨੇ ਦਲੀਲ ਦਿੱਤੀ ਕਿ ਉਹ ਮਰਿਆਦਾ ਤੋਂ ਅਣਜਾਣ ਸੀ। ਹਾਲ ਹੀ ਵਿਚ ਜਾਰੀ ਕੀਤੀ ਗਈ ਵੀਡੀਓ ਵਿਚ ਨੌਜਵਾਨ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਨੌਜਵਾਨ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ।
