
ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਕਲੈਤ ਤੋਂ ਰਿਟਾ: ਫ਼ੌਜੀ ਰਮਲਾ ਰਾਮ ਦਾ ਪੁੱਤਰ ਸੰਜੀਵ ਰਾਣਾ ਅਪਣੀ ਲਾੜੀ ਨੂੰ ਲੈਣ ਲਈ ਮੁਹਾਲੀ ਵਿਚਲੇ ਪਿੰਡ ਤੀੜਾ ਵਿਖੇ.......
ਐੱਸ. ਏ. ਐੱਸ. ਨਗਰ : ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਕਲੈਤ ਤੋਂ ਰਿਟਾ: ਫ਼ੌਜੀ ਰਮਲਾ ਰਾਮ ਦਾ ਪੁੱਤਰ ਸੰਜੀਵ ਰਾਣਾ ਅਪਣੀ ਲਾੜੀ ਨੂੰ ਲੈਣ ਲਈ ਮੁਹਾਲੀ ਵਿਚਲੇ ਪਿੰਡ ਤੀੜਾ ਵਿਖੇ ਹੈਲੀਕਾਪਟਰ ਦੇ ਰਾਹੀਂ ਪਹੁੰਚਿਆ। ਪੈਰਾ ਕਮਾਡੋਂ ਵਿਚ ਤਾਇਨਾਤ ਸੰਜੀਵ ਰਾਣਾ ਅਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਸੀ ਪਰ ਪਰਿਵਾਰ ਨੂੰ ਵਿਆਹ ਦੀ ਇੰਨੀ ਜਿਆਦਾ ਖੁਸ਼ੀ ਸੀ ਉਨ੍ਹਾਂ ਕਿਸੇ ਵੀ ਕਾਇਦੇ ਕਾਨੂੰਨ ਦੀ ਪ੍ਰਵਾਹ ਨਹੀਂ ਕੀਤੀ।
ਜਿਥੇ ਉਨ੍ਹਾਂ ਬਿਨ੍ਹਾਂ ਪਰਮਿਸ਼ਨ ਦੇ ਹੈਲੀਕਾਪਰ ਨੂੰ ਆਰਜੀ ਤੌਰ ਤੇ ਬਣਾਏ ਹੈਲੀਪੈਡ ਤੇ ਉਤਾਰਿਆ ਉਥੇ ਲਾੜੇ ਦੇ ਪਿਤਾ ਨੇ ਆਪਣੀ ਦੁਨਾਲੀ ਬੰਦੂਕ ਨਾਲ 1 ਨਹੀਂ 2 ਨਹੀਂ ਤਾਬੜਤੋੜ 17 ਹਵਾਈ ਫਾਇਰ ਕੀਤੇ। ਇਥੇ ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੀਆਂ ਅਨੁਸਾਰ ਕਿਸੇ ਵੀ ਵਿਆਹ ਸ਼ਾਦੀ ਦੇ ਸਮਾਗਮ ਦੌਰਾਨ ਫਾਇਰ ਕਰਨਾ ਕਾਨੂੰਨ ਜੁਰਮ ਹੈ।
ਹੈਲੀਕਾਪਟਰ ਲਈ ਖ਼ਰਚੇ 5 ਲੱਖ ਹੁਪਏ
ਸੰਜੀਰ ਰਾਣਾ ਦਾ ਵਿਆਰ ਪਿੰਡ ਤੀੜਾ ਦੀ ਰਹਿਣ ਵਾਲੀ ਪ੍ਰਿਆ ਨਾਲ ਹੋਈ ਅਤੇ ਅਪਣੀ ਪਤਨੀ ਨੂੰ ਖੁਸ਼ ਕਰਨ ਲਈ ਤੇ ਯਾਦਗਾਰ ਬਣਾਉਣ ਲਈ ਉਸਨੇ ਏਅਰਲਾਈਨਜ਼ ਐਵੀਏਸ਼ਨ ਸਲੂਸ਼ਨ ਪ੍ਰਈਵੇਟ ਲਿਮਟੇਡ ਕੰਪਨੀ ਭਿਵਾਣੀ (ਹਰਿਆਣਾ) ਤੋਂ ਹੈਲੀਤਾਪਟਰ ਆਰ-66 ਡੋਲੀ ਲਈ ਕਿਰਾਏ ਤੇ ਲਿਆ ਗਿਆ ਜਿਸ ਲਈ ਉਨ੍ਹਾਂ ਬਕਾਇਦਾ ਤੌਰ ਤੇ 5 ਲੱਖ ਰੁਪਏ ਸਰਕਾਰੀ ਫੀਸ ਭਰੀ ਗਈ।
ਇਸ ਹੈਲੀਕਾਟਰ ਵਿਚ ਇਕ ਪਾਇਲੈਟ, ਇਕ ਇੰਜੀਨਰ ਅਤੇ 3 ਵਿਆਕਤੀਆਂ ਦੀ ਜਗ੍ਹਾ ਹੁੰਦੀ ਹੈ। ਜਿਥੇ ਬਾਕੀ ਬਰਾਤ ਕਾਰਾਂ ਰਾਹੀ ਪਹੁੰਚੀ ਉਥੇ ਸੰਜੀਵ ਰਾਣਾ ਸਿਰਫ ਅੱਧੇ ਘੰਟੇ ਵਿਚ ਕੈਥਨ ਤੋਂ ਪਿੰਡ ਤੀੜਾ ਪਹੁੰਚ ਗਿਆ ਅਤੇ ਅਪਣੇ ਪੁੱਤਰ ਦੇ ਪਿੰਡ ਪਹੁੰਚਣ ਤੇ ਪਿਤਾ ਨੇ ਅਪਣੀ ਦੁਨਾਲੀ ਤੋਂ ਫਾਇਰ ਕਰਨੇ ਸ਼ੁਰੂ ਕਰ ਦਿਤੇ।