
ਅੱਜ ਪੰਜਾਬ ਵਿਧਾਨ ਸਭ ਵਿਚ ਸੂਬੇ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਹੋਈ ਹੈ...
ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭ ਵਿਚ ਸੂਬੇ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਇਸ ਤੋਂ ਪਹਿਲਾਂ ਸੰਸਦ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਸਣੇ ਸਮਰਥਕਾਂ ਨੇ ਪੰਜਾਬ ਸਰਕਾਰ ਨੂੰ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਘੇਰਿਆ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੁੱਦੇ ‘ਤੇ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਮਹਿੰਗੀ ਬਿਜਲੀ ਨੂੰ ਲੈ ਕੇ ਜੇ ਅੱਜ ਅਸੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖੀਏ ਤਾਂ ਇੱਕ ਸਾਲ ਤੋਂ ਬਿਜਲੀ ਦਾ ਮੁੱਦਾ ਖ਼ਾਸ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਪਟਿਆਲਾ, ਬਠਿੰਡਾ, ਲੁਧਿਆਣਾ, ਕਈਂ ਥਾਵਾਂ ਤੋਂ ਲੋਕ ਆਪਣੇ ਘਰਾਂ ਦੇ ਬਿਜਲੀ ਦੇ ਬਿੱਲ ਵੀ ਨਾਲ ਲੈ ਕੇ ਆਏ ਸੀ ਕਿ ਅਸੀਂ ਮੁੱਖ ਮੰਤਰੀ ਨੂੰ ਮਿਲਣਾ ਹੈ। ਉਨ੍ਹਾਂ ਕਿਹਾ ਕਿ ਬਾਅਦ ਵਿਚ ਕਿਸੇ ਨੂੰ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ, ਅਸੀਂ ਵੀ ਉਨ੍ਹਾਂ ਨਾਲ ਧਰਨੇ ਉਤੇ ਨਾਲ ਬੈਠੇ।
Sharanjit Singh Dhillon
ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਇਸ ਬਿਜਲੀ ਮੁੱਦੇ ਉਤੇ ‘ਕੰਮ ਰੋਕੂ ਮਤਾ’ ਲੈ ਕੇ ਆਏ ਸੀ ਕਿ ਇਸ ਉਤੇ ਬਹਿਸ ਕਰਵਾਓ, ਉਨ੍ਹਾਂ ਨੇ ਸਾਡਾ ਮਤਾ ਹੀ ਕੈਂਸਲ ਕਰ ਦਿੱਤਾ ਤੇ ਕਿਹਾ ਕਿ ਇਹ ਅੱਜ ਦਾ ਮੌਜੂਦਾ ਹਾਲਾਤ ਦਾ ਮਤਾ ਨਹੀਂ ਹੈ।
Sharanjit Singh Dhillon With Hardeep Singh Bhogal
ਢਿੱਲੋਂ ਨੇ ਦੱਸਿਆ ਕਿ ਕਾਂਗਰਸ ਨੇ ਕਿਹਾ ਕਿ ਐਗਰੀਮੈਂਟ ਅਕਾਲੀ ਸਰਕਾਰ ਨੇ ਕੀਤੇ ਸੀ ਪਰ ਅਸੀਂ ਕਿਹਾ ਕਿ ਐਗਰੀਮੈਂਟ ਤੁਹਾਨੂੰ ਗਲਤ ਲਗਦੇ ਹਨ ਤਾਂ ਇਨ੍ਹਾਂ ਨੂੰ ਤੁਸੀਂ ਕੈਂਸਲ ਕਰ ਦਓ। ਉਨ੍ਹਾਂ ਦੱਸਿਆਂ ਕਿ ਅਕਾਲੀ ਸਰਕਾਰ ਸਮੇਂ ਬਿਜਲੀ ਦੇ ਟੈਂਡਰ ਹੋਏ ਸੀ, ਹੋਰਾਂ ਰਾਜਾਂ ਦੇ ਵੀ ਹੋਏ ਸੀ, ਉਨ੍ਹਾਂ ਟੈਂਡਰਾਂ ਦੇ ਵਿਚ ਬਿਜਲੀ ਦਾ ਰੇਟ ਸਭ ਤੋਂ ਘੱਟ ਪੰਜਾਬ ਦਾ 2 ਰੁਪਏ 86 ਪੈਸੇ ਸੀ ਅਤੇ ਅਕਾਲੀ ਸਰਕਾਰ ਪੰਜਾਬ ਦੇ ਲੋਕਾਂ 2 ਰੁਪਏ 86 ਪੈਸੇ ਬਿਜਲੀ ਖਰੀਦ ਕੇ ਘੱਟ ਰੇਟ 5 ਰੁਪਏ ਯੂਨਿਟ ਨੂੰ ਦਿੰਦੇ ਸੀ ਜੋ ਹੁਣ ਮੌਜੂਦਾ ਕਾਂਗਰਸ ਸਰਕਾਰ ਨੇ 9 ਰੁਪਏ ਯੂਨਿਟ ਕੀਤੀ ਹੋਈ ਹੈ।
Sharanjit Singh Dhillon With Hardeep Singh Bhogal
ਇਸਤੋਂ ਬਾਅਦ ਢਿੱਲੋਂ ਨੇ ਬੇਅਦਬੀ ਮੁੱਦੇ ਉਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਕਹਿੰਦੀ ਹੈ ਕਿ ਸੀਬੀਆਈ ਕੇਸ ਹਾਰ ਗਈ ਹੁਣ ਜਾਂਚ ਅਸੀਂ ਕਰਾਂਗੇ, ਢਿੱਲੋਂ ਨੇ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਬੇਅਦਬੀ ਮਾਮਲੇ ਦੇ ਗਵਾਹ ਤਾਂ ਸਾਰੇ ਮਾਰ ਦਿੱਤੇ ਹੁਣ ਜਾਂਚ ਕਿਸਦੀ ਕਰਨਗੇ, ਮੁੱਦਾ ਹੀ ਖਤਮ ਕਰ ਦਿੱਤਾ ਕਾਂਗਰਸ ਸਿਰਫ਼ ਸਿਆਸਤ ਕਰ ਰਹੀ ਹੈ।