
ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਆਦਿ ਦੀ ਬਰਾਮਦਗੀ ਕਾਰਨ ਹਮੇਸ਼ਾ ਸੁਰਖ਼ੀਆਂ ਵਿਚ ਰਹਿੰਦੀ ਹੈ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ
ਫਿਰੋਜ਼ਪੁਰ- ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਨਾਈਟ ਡਿਊਟੀ ਵਾਰਡਨ ਨੂੰ 2 ਮੋਬਾਈਲ ਫੋਨ, 2 ਹੈੱਡਫੋਨ, ਚਾਰਜਰ ਅਤੇ ਵੱਖ-ਵੱਖ ਕੰਪਨੀਆਂ ਦੇ ਸਿਮ ਕਾਰਡਾਂ ਸਮੇਤ ਕਾਬੂ ਕੀਤਾ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਨਾਈਟ ਡਿਊਟੀ ਵਾਰਡਨ ਗੁਰਮੀਤ ਸਿੰਘ ਨੂੰ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
Central Jail Ferozepur
ਦੱਸ ਦਈਏ ਕਿ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਆਦਿ ਦੀ ਬਰਾਮਦਗੀ ਕਾਰਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਹਮੇਸ਼ਾਂ ਸੁਰਖੀਆਂ ਵਿਚ ਰਹਿੰਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਮੋਬਾਈਲ ਅਤੇ ਸਿਮ ਕਾਰਡ ਸਮੇਤ ਕੈਦੀਆਂ ਨਾਲ ਗੱਲਬਾਤ ਕਰਵਾਉਣ ਵਾਲੇ ਦੋਸ਼ੀ ਸਿਪਾਹੀ ਖਿਲਾਫ ਕਰੱਪਸ਼ਨ ਐਕਟ ਅਤੇ ਹੋਰ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।