
ਵੋਟਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ
ਮਾਲੇਰਕੋਟਲਾ : ਵੋਟਾਂ ਨੂੰ ਲੈ ਕੇ ਪੋਲਿੰਗ ਬੂਥਾਂ ‘ਤੇ ਜਿਥੇ ਪੋਲਿੰਗ ਬੂਥਾਂ ‘ਤੇ ਨੌਜਵਾਨਾਂ ਦਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਉਥੇ ਵਿਆਹ ਦੇ ਜੋੜਿਆਂ ਵਿੱਚ ਸਜੇ ਲਾੜੇ-ਲਾੜੀਆਂ ਵੀ ਆਪਣੀ ਵੋਟ ਦਾ ਇਸਤੇਮਾਲ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਮਾਲੇਰਕੋਟਲਾ ਵਿੱਚ ਵੋਟਾਂ ਨੂੰ ਲੈ ਕੇ 109 ਸਾਲ ਦੀ ਇੱਕ ਬਜ਼ੁਰਗ ਦਾ ਜੋਸ਼ ਵੀ ਵੇਖਣ ਨੂੰ ਮਿਲਿਆ।
109-year-old babe casts her ballot at Malerkotla
109 ਸਾਲਾ ਬੇਬੇ ਨਸੀਬੋ ਨੇ ਮਲੇਰਕੋਟਲਾ ਵਿਖੇ ਢੋਲ-ਢਮੱਕੇ ਦੇ ਨਾਲ ਵੋਟ ਪਾਈ, ਜਿਸ ਨੂੰ ਵੇਖ ਕੇ ਲੋਕ ਹੈਰਾਨ ਸਨ। ਉਸ ਦਾ ਦਿਵਿਆਂਗ ਪੁੱਤ ਵੀ ਵੋਟ ਪਾਉਣ ਨਾਲ ਆਇਆ ਸੀ। ਇਸ ਦੇ ਨਾਲ ਹੀ ਪਿੰਡ ਖੰਟ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ , ਜਿੱਥੇ 67 ਸਾਲਾਂ ਬਜ਼ੁਰਗ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੋਟ ਪਾਈ।
PHOTO
ਇਸ ਦੇ ਨਾਲ ਹੀ ਪਿੰਡ ਖੰਟ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ , ਜਿੱਥੇ 67 ਸਾਲਾਂ ਬਜ਼ੁਰਗ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੋਟ ਪਾਈ। ਇਸ ਬਜ਼ੁਰਗ ਦਾ ਨਾਮ ਕਰਨੈਲ ਸਿੰਘ ਹੈ। ਮਿਲੀ ਜਾਣਕਾਰੀ ਅਨੁਸਾਰ ਕਰਨੈਲ ਸਿੰਘ ਨੇ 67 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੋ ਵਰਤੋਂ ਕੀਤੀ। ਜਿਸ ਦੇ ਲਈ ਪੋਲਿੰਗ ਸਟਾਫ਼ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਕਰਨੈਲ ਸਿੰਘ ਦੇ ਪੁੱਤਰ ਰਾਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 1955 ਵਿੱਚ ਹੋਇਆ ਸੀ ਤੇ ਉਹ 1979 ਵਿੱਚ ਵਿਦੇਸ਼ ਚਲੇ ਗਏ ਸਨ। ਜਦੋਂ ਉਹ 2 ਸਾਲ ਬਾਅਦ ਵਾਪਸ ਆਉਂਦੇ ਸਨ ਤਾਂ ਇਸ ਦੌਰਾਨ ਕਦੇ ਵੀ ਸਰਪੰਚੀ, ਵਿਧਾਨ ਸਭਾ ਜਾਂ ਲੋਕ ਸਭਾ ਦੀ ਚੋਣਾਂ ਨਹੀਂ ਹੋਈਆਂ। ਜਿਸ ਕਾਰਨ ਉਹ ਕਦੇ ਵੀ ਆਪਣੀ ਵੋਟ ਦਾ ਇਸਤੇਮਾਲ ਹੀ ਨਹੀਂ ਕਰ ਸਕੇ ।