
ਤੀਜੇ ਗੇੜ੍ਹ ’ਚ ਦੋ ਕਰੋੜ 15 ਲੱਖ ਤੋਂ ਵੱਧ ਵੋਟਰ ਅਪਣੀ ਵੋਟ ਦੇ ਅਧਿਕਾਰਾ ਦਾ ਇਸਤੇਮਾਲ ਕਰਨਗੇ
ਲਖਨਊ : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਸੂਬੇ ਦੇ 16 ਜ਼ਿਲ੍ਹਿਆਂ ਦੇ 59 ਚੋਣ ਹਲਕਿਆਂ ’ਚ ਤੀਜੇ ਗੇੜ੍ਹ ਲਈ ਐਤਵਾਰ ਨੂੰ ਵੋਟਿੰਗ ਹੋਵੇਗੀ। ਸੂਬੇ ਦੇ ਚੋਣ ਅਧਿਕਾਰੀ ਅਜੇ ਕੁਮਾਰ ਸ਼ੁਕਲਾ ਨੇ ਦਸਿਆ ਕਿ ਵੋਟਿੰਗ ਐਤਵਾਰ ਸਵੇਰੇ ਸੱਤ ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ ਅਤੇ ਚੋਣ ਕਮਿਸ਼ਨ ਨੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਲਈ ਉਚਿਤ ਵਿਵਸਥਾ ਕਰਨ ਦਾ ਨਿਰਦੇਸ਼ ਦਿਤਾ ਹੈ ਕਿ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਤੀਜੇ ਗੇੜ੍ਹ ’ਚ ਦੋ ਕਰੋੜ 15 ਲੱਖ ਤੋਂ ਵੱਧ ਵੋਟਰ ਅਪਣੀ ਵੋਟ ਦੇ ਅਧਿਕਾਰਾ ਦਾ ਇਸਤੇਮਾਲ ਕਰਨਗੇ। ਇਨ੍ਹਾਂ ’ਚ ਇਕ ਕਰੋੜ 16 ਲੱਖ ਤੋਂ ਜ਼ਿਆਦਾ ਪੁਰਸ਼ ਵੋਟਰ ਅਤੇ 99 ਲੱਖ ਤੋਂ ਜ਼ਿਆਦਾ ਮਹਿਲਾ ਵੋਟਰ ਹਨ, ਜਦਕਿ ਇਕ ਹਜ਼ਾਰ ਤੋਂ ਜ਼ਿਆਦਾ ਟਰਾਂਸਜੈਂਡਰ ਵੋਟਰ ਸ਼ਾਮਲ ਹਨ।
VOTE
ਤੀਜੇ ਗੇੜ੍ਹ ’ਚ ਸੂਬੇ ਦੇ 16 ਜ਼ਿਲ੍ਹਿਆਂ ਦੇ 59 ਵਿਧਾਨ ਸਭਾ ਹਲਕਿਆਂ ’ਚ ਮੈਨੀਪੁਰੀ ਜ਼ਿਲ੍ਹੇ ਦੀ ਕਰਹਲ ਵਿਧਾਨ ਸਭਾ ਸੀਟ ਵੀ ਸ਼ਾਮਲ ਹੈ, ਜਿਥੇ ਸੱਤਾਧਾਰੀ ਭਾਜਪਾ ਤੋਂ ਕੇਂਦਰੀ ਮੰਤਰੀ ਪ੍ਰੋ.ਐਸਪੀ ਸਿੰਘ ਬਘੇਲ ਅਤੇ ਮੁੱਖ ਵਿਰੋਧੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਆਹਮੋ-ਸਾਹਮਣੇ ਹਨ।
Vote
ਤੀਜੇ ਗੇੜ੍ਹ ਵਿਚ ਮੈਨਪੁਰੀ ਜ਼ਿਲ੍ਹੇ ਦੇ ਨਾਲ-ਨਾਲ ਹਾਥਰਸ, ਫਿਰੋਜਾਬਾਦ, ਏਟਾ, ਕਾਸਗੰਜ, ਫਾਰੂਖਾਬਾਦ, ਕਨੌਜ, ਇਟਾਵਾ, ਔਰਈਆ, ਕਾਨਪੁਰ ਦੇਹਤ, ਕਾਨਪੁਰ ਨਗਰ, ਜਾਲੌਨ, ਝਾਂਸੀ, ਲਲਿਤਪੁਰ , ਹਮੀਰਪੁਰ ਅਤੇ ਮਹੋਬਾ ਵਿਧਾਨ ਸਭਾ ਹਲਕਿਆਂ ਵਿਚ ਕੁਲ 627 ਉਮੀਦਵਾਰ ਅਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਚੋਣ ਪ੍ਰਚਾਰ ਸ਼ੁਕਰਵਾਰ ਸ਼ਾਮ ਨੂੰ ਸਮਾਪਤ ਹੋ ਗਿਆ ਸੀ।