
ਮਜੀਠੀਆ ਨੇ ਜਗਮੋਹਨ ਰਾਜੂ ਨੂੰ ਪਾਈ ਜੱਫੀ ਤੇ ਨਵਜੋਤ ਸਿੱਧੂ ਨੂੰ ਦੂਰੋਂ ਹੀ ਕੀਤੀ ਸਲਾਮ
ਚੰਡੀਗੜ੍ਹ: ਅੱਜ ਪੰਜਾਬ ਵਿਚ ਵਿਦਾਨ ਸਭਾ ਚੋਣਾਂ ਨੂੰ ਲੈ ਕੇ ਟੋਵਿੰਗ ਹੋਈ ਤੇ ਅੱਜ ਦੀਆਂ ਸਭ ਤੋਂ ਖਾਸ ਸਿਆਸੀ ਤਸਵੀਰਾਂ ਉਸ ਸਮੇਂ ਦੇਖਣ ਨੂੰ ਮਿਲੀਆਂ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦਾ ਅੰਮ੍ਰਿਤਸਰ ਵਿਚ ਪੋਲਿੰਗ ਸਟੇਸ਼ਨ 'ਤੇ ਅਚਾਨਕ ਸਾਹਮਣਾ ਹੋ ਗਿਆ।
ਅੱਜ ਜਦੋਂ ਪੋਲਿੰਗ ਸਟੇਸ਼ਨ 'ਤੇ ਵੋਟ ਪਾਉਣ ਉਪਰੰਤ ਨਵਜੋਤ ਸਿੱਧੂ ਵਾਪਸ ਪਰਤ ਰਹੇ ਸਨ ਤਾਂ ਮਜੀਠੀਆ ਵੋਟ ਪਾਉਣ ਆ ਰਹੇ ਹਨ। ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਸਾਹਮਣੇ ਆ ਗਏ। ਦੋਵਾਂ ਦੀਆਂ ਨਜ਼ਰਾਂ ਮਿਲੀਆਂ ਤੇ ਦੋਵਾਂ ਨੇ ਇਕ ਦੂਜੇ ਨੂੰ ਹੱਥ ਜੋੜੇ ਪਰ ਉਹਨਾਂ ਦੇ ਦਿਲ ਮਿਲਦੇ ਨਜ਼ਰ ਨਹੀਂ ਆਏ।
politicians
ਦੋਵਾਂ ਨੇ ਇੱਕ ਦੂਜੇ ਨੂੰ ਕੁੱਝ ਕਿਹਾ ਜਿਸ ਦਾ ਹਾਲੇ ਤੱਕ ਖ਼ੁਲਾਸਾ ਨਹੀਂ ਹੋ ਸਕਿਆ ਹੈ ਕਿਉਂਕਿ ਮਜੀਠੀਆ ਦੇ ਚਿਹਰੇ 'ਤੇ ਮਾਸਕ ਲੱਗਾ ਹੋਇਆ ਸੀ। ਦੱਸ ਦੇਈਏ ਕਿ ਦੋਵੇਂ ਸਿਆਸੀ ਆਗੂ ਆਪਣੀਆਂ ਪਾਰਟੀਆਂ ਦੇ ਕੱਦਾਵਾਰ ਨੇਤਾ ਹਨ ਅਤੇ ਦੋਵਾਂ ਵਿਚ ਅੰਮ੍ਰਿਤਸਰ ਪੂਰਬੀ ਤੋਂ ਕਰੜੀ ਟੱਕਰ ਹੈ ਤੇ ਜਦੋਂ ਵੀ ਮੌਕਾ ਮਿਲਦਾ ਹੈ ਇਹ ਲੀਡਰ ਇਕ ਦੂਜੇ 'ਤੇ ਸ਼ਬਦੀ ਵਾਰ ਕਰਨ ਨੂੰ ਤਿਆਰ ਰਹਿੰਦੇ ਹਨ।
politicians
ਇਹਨਾਂ ਤਸਵੀਰਾਂ ਤੋਂ ਬਾਅਦ ਬਿਕਰਮ ਮਜੀਠੀਆ ਦੀਆਂ ਹੋਰ ਤਸਵੀਰਾਂ ਸਾਹਮਣੇ ਆਈਆਂ ਜਿਸ ਵਿਚ ਉਹ ਅੰਮ੍ਰਿਤਸਰ ਈਸਟ ਤੋਂ ਭਾਜਪਾ ਦੇ ਉਮੀਦਵਾਰ ਜਗਮੋਹਨ ਰਾਜੂ ਨੂੰ ਜੱਫੀ ਪਾਉਂਦੇ ਨਜ਼ਰ ਆਏ। ਦੱਸ ਦੇਈਏ ਕਿ ਦੋਵੇਂ ਆਗੂ ਭਾਵੇਂ ਇੱਕ ਦੂਜੇ ਦੇ ਵਿਰੁੱਧ ਚੋਂ ਮੈਦਾਨ ਵਿਚ ਉਤਰੇ ਹਨ ਪਰ ਜਦੋ ਆਹਮਣੇ ਸਾਹਮਣੇ ਹੋਏ ਤਾਂ ਹੱਸ ਕੇ ਖੁਸ਼ ਮਿਜਾਜ਼ੀ ਦੇ ਲਹਿਜ਼ੇ ਵਿਚ ਮਿਲੇ।
politicians
ਇੰਨਾ ਹੀ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਅਤੇ ਭਾਜਪਾ ਦੇ ਜਗਮੋਹਨ ਸਿੰਘ ਰਾਜੂ ਨੇ ਇੱਕ ਦੂਜੇ ਨੂੰ ਜੱਫੀ ਵੀ ਪਾਈ ਅਤੇ ਦੁਆ -ਸਲਾਮ ਵੀ ਕੀਤੀ। ਇਸ ਮੌਕੇ ਮਜੀਠੀਆ ਨੇ ਬੜੀ ਖੁਸ਼ੀ ਦੇ ਰੌਂਅ ਵਿਚ ਜਗਮੋਹਨ ਰਾਜੂ ਦਾ ਹਾਲ ਚਾਲ ਵੀ ਪੁਸ਼ਿਆ ਅਤੇ ਫਿਰ ਗਲੇ ਵੀ ਲਗਾਇਆ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਂਦਿਆਂ ਮਜੀਠੀਆ ਨੇ ਬੱਚਿਆਂ ਨਾਲ ਸਮਾਂ ਬਿਤਾਇਆ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਗਈਆਂ ਸਨ। ਸੂਬੇ 'ਚ ਇਸ ਵਾਰ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ ’ਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ’ਚ 1209 ਮਰਦ ਵੋਟਰ, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਲ ਹਨ।
election
ਚੋਣ ਕਮਿਸ਼ਨ ਮੁਤਾਬਕ ਕੁੱਲ 1304 ਉਮੀਦਵਾਰਾਂ ’ਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ, ਜਦਕਿ 461 ਆਜ਼ਾਦ ਉਮੀਦਵਾਰ ਇਸ ਵਾਰ ਚੋਣ ਮੈਦਾਨ ਵਿਚ ਹਨ।
politicians
ਦੱਸ ਦੇਈਏ ਕਿ ਅੱਜ ਅੰਮ੍ਰਿਤਸਰ ਵਿਚ ਔਸਤ 58.8 ਫ਼ੀਸਦ ਵੋਟਿੰਗ ਹੋਈ ਜਦਕਿ ਅਜਨਾਲਾ ਵਿਚ 69.2, ਅੰਮ੍ਰਿਤਸਰ ਕੇਂਦਰੀ ਵਿਚ 53.9, ਪੂਰਬੀ ਵਿਚ 59.8,ਅੰਮ੍ਰਿਤਸਰ ਉੱਤਰੀ ਵਿਚ 55.9, ਅੰਮ੍ਰਿਤਸਰ ਦੱਖਣੀ ਵਿਚ 48.2, ਅੰਮ੍ਰਿਤਸਰ ਪੱਛਮੀ ਵਿਚ 51.5, ਅਟਾਰੀ ਵਿਖੇ 60.1,ਬਾਬਾ ਬਕਾਲਾ ਵਿਖੇ 61.4, ਜੰਡਿਆਲਾ ਵਿਚ 64.5,ਮਜੀਠਾ 66.5 ਅਤੇ ਰਾਜਾ ਸਾਂਸੀ ਵਿਚ 65.0 ਫ਼ੀਸਦ ਵੋਟਿੰਗ ਹੋਈ ਹੈ।