ਸੌਦਾ ਸਾਧ ਦਾ ਅਪਣੇ ਸ਼ਰਧਾਲੂਆਂ ਨੂੰ ਆਦੇਸ਼ ਕਿ ਵੋਟਾਂ ਬੀਜੇਪੀ ਤੇ ਅਕਾਲੀ ਉਮਦਵਾਰਾਂ ਨੂੰ ਦਿਉ!
Published : Feb 20, 2022, 7:22 am IST
Updated : Feb 20, 2022, 7:22 am IST
SHARE ARTICLE
Sauda Sadh
Sauda Sadh

ਭਾਜਪਾ ਤੇ ਅਕਾਲੀ ਭਾਈਵਾਲੀ ਨਾਲ ਅੰਦਰਖਾਤੇ ਸਰਕਾਰ

 

ਬਠਿੰਡਾ (ਸੁਖਜਿੰਦਰ ਮਾਨ): ਪਿਛਲੇ ਦੋ ਦਹਾਕਿਆਂ ਤੋਂ ਸਿਆਸੀ ਆਗੂਆਂ ਨੂੰ ਅਪਣੀਆਂ ਉਂਗਲਾਂ ’ਤੇ ਨਚਾਉਣ ਵਾਲੇ ਡੇਰਾ ਸਿਰਸਾ ਵਲੋਂ ਇਸ ਵਾਰ ਭਾਜਪਾ ਦੀ ਹਦਾਇਤ ਤੇ ਗੱਫੇ ਭਾਜਪਾ ਤੇ ਅਕਾਲੀ ਉਮੀਦਵਾਰਾਂ ਨੂੰ ਵੰਡ ਦਿਤੇ ਹਨ ਤੇ ਸੌਦਾ ਸਾਧ ਦੇ ਕੱਟੜ ਹਮਾਇਤੀ ਇੱਕਾ ਦੁੱਕਾ ‘ਆਪ’ ਤੇ ਕਾਂਗਰਸੀ ਉਮੀਦਵਾਰਾਂ ਨੂੰ ਵੀ ਪ੍ਰਸ਼ਾਦ ਵੰਡ ਦਿਤਾ ਹੈ।

 

Sauda Sadh Sauda Sadh

 

 ਡੇਰੇ ਨਾਲ ਜੁੜੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸਿਆਸੀ ਹਾਲਾਤ ਨੂੰ ਵੇਖਦੇ ਹੋਏ ਹਮਾਇਤ ਵਾਲਾ ਵੱਡਾ ਗੱਫ਼ਾ ਭਾਜਪਾ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਿਤਾ ਜਾ ਰਿਹਾ ਹੈ ਅਤੇ ਇੱਕਾ-ਦੁੱਕਾ ਥਾਵਾਂ ’ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਮਰਥਨ ਦਿਤਾ ਜਾ ਰਿਹਾ ਹੈ। ਇਸ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਸਮਰਥਨ ਨਾਲ ਭਾਜਪਾ ਸਹਿਤ ਕੈਪਟਨ ਤੇ ਅਕਾਲੀ ਦਲ ਭਾਈਵਾਲੀ ਰਾਹੀਂ ਸਰਕਾਰ ਬਣਾਉਣ ਦੀਆਂ ਅਟਕਲਾਂ ਗ਼ਲਤ ਨਹੀਂ ਸਨ। 

Sauda SadhSauda Sadh

ਉਂਜ ਡੇਰੇ ਵਲੋਂ ਪਹਿਲਾਂ ਹੀ ਤਲਵੰਡੀ ਸਾਬੋ ਤੋਂ ਅਜ਼ਾਦ ਤੌਰ ’ਤੇ ਚੋਣ ਲੜ ਰਹੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਖੁਲ੍ਹ ਕੇ ਹਮਾਇਤ ਦਿਤੀ ਹੋਈ ਹੈ। ਸੌਦਾ ਸਾਧ ਵਲੋਂ ਧੂਰੀ ਵਿਚ ਭਗਵੰਤ ਮਾਨ ਨੂੰ ਹਮਾਇਤ ਦਾ ਐਲਾਨ ਕੀਤਾ ਗਿਆ। ਸੂਤਰਾਂ ਮੁਤਾਬਕ ਮੌਜੂਦਾ ਸਮੇਂ ਡੇਰਾ ਮੁੁਖੀ ਤੇ ਪ੍ਰਬੰਧਕ ਭਾਜਪਾ ਸਰਕਾਰ ਦੇ ਦਬਾਅ ਹੇਠ ਹਨ ਤੇ ਡੇਰਾ ਮੁਖੀ ਨੂੰ ਫ਼ਰਲੋ ਵੀ ਹਰਿਆਣਾ ਸਰਕਾਰ ਦੇ ਰਹਿਮੋ-ਕਰਮ ’ਤੇ ਮਿਲੀ ਹੈ ਜਿਸਦੇ ਚਲਦੇ ਭਾਜਪਾ ਨੂੰ ਅੱਖੋਂ ਓਹਲੇ ਕਰਨਾ ਸੰਭਵ ਨਹੀਂ ਸੀ ਜਿਸ ਕਾਰਨ ਬਹੁਤੇ ਥਾਵਾਂ ’ਤੇ ਭਾਜਪਾ ਤੇ ਅਕਾਲੀ ਦਲ ਦੇ ਉਮੀਦਾਵਰਾਂ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

sauda sadhSauda sadh

ਡੇਰੇ ਦੇ ਸੂਤਰਾਂ ਮੁਤਾਬਕ ਇਕ ਹਲਕੇ ਨੂੰ ਇਕਾਈ ਮੰਨ ਕੇ ਉਥੇ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਦੀ ਸਥਿਤੀ ਤੇ ਉਨ੍ਹਾਂ ਦੀ ਡੇਰਾ ਪ੍ਰੇਮੀਆਂ ਨਾਲ ਮਿਲ ਕੇ ਚੱਲਣ ਦੀ ਸੰਭਾਵਨਾ ਦੇ ਆਧਾਰ ’ਤੇ ਇਹ ਫ਼ੈਸਲਾ ਲਿਆ ਜਾ ਰਿਹਾ ਹੈ। ਇਹ ਵੀ ਸੂਚਨਾ ਮਿਲੀ ਹੈ ਕਿ ਸਿਆਸੀ ਕਮੇਟੀ ਦਾ ਫੈਸਲਾ ਹੇਠਾਂ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਤਕ ਪਹੁੰਚਾਇਆ ਗਿਆ ਹੈ, ਜਿਹੜੀਆਂ ਅੱਗੇ ਬਲਾਕ ਕਮੇਟੀਆਂ ਤੇ ਬਲਾਕ ਕਮੇਟੀਆਂ ਅੱਗੇ ਹੇਠਲੇ ਪੱਧਰ ’ਤੇ ਪਮੁੱਖ ਪ੍ਰੇਮੀਆਂ ਤੇ ਉਕਤ ਪ੍ਰਮੁੱਖ ਪ੍ਰੇਮੀ ਦੂਜੇ ਪ੍ਰੇਮੀਆਂ ਨੂੰ ਜ਼ਬਾਨੀ ਇਹ ਸੁਨੇਹਾ ਦੇਣਗੇ।

ਇਸ ਦੇ ਨਾਲ ਹੇਠਲੇ ਪੱਧਰ ਤਕ ਪ੍ਰੇਮੀਆਂ ਨੂੰ ਕਮੇਟੀ ਦਾ ਫ਼ੈਸਲਾ ਕਿਸੇ ਹੋਰ ਨੂੰ ਨਾ ਦੱਸਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ ਜਦੋਂਕਿ ਜਿਸ ਉਮੀਦਵਾਰ ਨੂੰ ਹਮਾਇਤ ਦਿਤੀ ਜਾ ਰਹੀ ਹੈ, ਉਸ ਤਕ ਇਹ ਗੱਲ ਜ਼ਰੂਰ ਪਹੁੰਚਾਈ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਡੇਰਾ ਸਿਰਸਾ ਦਾ ਮਾਲਵਾ ਪੱਟੀ ਅਧੀਨ ਆਉਂਦੀਆਂ 69 ਸੀਟਾਂ ਵਿਚੋਂ ਅੱਧੀਆਂ ਉਪਰ ਵੋਟ ਪ੍ਰਭਾਵ ਹੈ, ਜਿੰਨ੍ਹਾਂ ਵਿਚੋਂ ਕਈ ਸੀਟਾਂ ਉਪਰ ਉਹ ਜਿੱਤ ਹਾਰ ਵਿਚ ਉਲਟਫ਼ੇਰ ਕਰ ਸਕਦੇ ਹਨ।

ਗੌਰਤਲਬ ਹੈ ਕਿ 2007 ਤੋਂ ਪਹਿਲਾਂ ਡੇਰਾ ਪ੍ਰੇਮੀ ਗੁਪਤ ਤੌਰ ’ਤੇ ਹੀ ਸਿਆਸੀ ਪਾਰਟੀਆਂ ਦੀ ਹਮਾਇਤ ਕਰਦਾ ਸੀ ਪ੍ਰੰਤੂ 2007 ਵਿਚ ਪਹਿਲੀ ਵਾਰ ਇੱਕਪਾਸੜ ਤੌਰ ’ਤੇ ਕਾਂਗਰਸ ਪਾਰਟੀ ਦੀ ਹਮਾਇਤ ਕੀਤੀ ਗਈ। ਹਾਲਾਂਕਿ ਮਾਲਵਾ ਪੱਟੀ ’ਚ ਕਾਂਗਰਸ ਨੂੰ ਇਸਦਾ ਫ਼ਾਇਦਾ ਜ਼ਰੂਰ ਹੋਇਆ ਪ੍ਰੰਤੂ ਮਾਝਾ ਤੇ ਦੁਆਬਾ ਵਿਚ ਵੱਡੀ ਹਮਾਇਤ ਮਿਲਣ ਕਾਰਨ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ ਸੀ, ਜਿਸਤੋਂ ਬਾਅਦ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਕਾਰ ਸ਼ੁਰੂ ਹੋਇਆ ਟਕਰਾਅ ਹੁਣ ਬੇਅਦਬੀਆਂ ਤਕ ਪਹੁੰਚ ਗਿਆ ਹੈ। ਜਿਸਦੇ ਚਲਦੇ ਕਿਸੇ ਵਿਵਾਦ ਤੋਂ ਬਚਣ ਲਈ ਡੇਰੇ ਦੀ ਸਿਆਸੀ ਕਮੇਟੀ ਵਲੋਂ ਸਿਆਸੀ ਹਮਾਇਤ ਕਰਨ ਦਾ ਫੈਸਲਾ ਚੁੱਪ ਚਪੀਤੇ ਲਾਗੂ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement