ਪੰਜਾਬ 'ਚ ਪੰਜ ਕੋਨੇ ਮੁਕਾਬਲਿਆਂ ਵਿਚ ਤਿੰਨ ਸਾਬਕਾ ਮੁੱਖ ਮੰਤਰੀਆਂ
Published : Feb 20, 2022, 6:28 am IST
Updated : Feb 20, 2022, 6:28 am IST
SHARE ARTICLE
image
image

ਪੰਜਾਬ 'ਚ ਪੰਜ ਕੋਨੇ ਮੁਕਾਬਲਿਆਂ ਵਿਚ ਤਿੰਨ ਸਾਬਕਾ ਮੁੱਖ ਮੰਤਰੀਆਂ


ਤੇ ਪਾਰਟੀਆਂ ਦੇ 6 ਪ੍ਰਧਾਨਾਂ ਦਾ ਸਿਆਸੀ ਭਵਿੱਖ ਦਾਅ 'ਤੇ

ਇਕ ਦਰਜਨ ਸੀਟਾਂ ਦੀ ਦਿਲਚਸਪ ਟੱਕਰ ਤੇ ਸੱਭ ਦੀਆਂ ਨਜ਼ਰਾਂ, ਮੁੱਖ ਮੰਤਰੀ ਚੰਨੀ ਦਾ ਦੋ ਸੀਟਾਂ ਉਪਰ ਮੁਕਾਬਲਾ ਵੀ ਘੱਟ ਰੌਚਕ ਨਹੀਂ

ਚੰਡੀਗੜ੍ਹ, 19 ਫ਼ਰਵਰੀ (ਗੁਰਉਪਦੇਸ਼ ਭੁੱਲਰ) : 20 ਫ਼ਰਵਰੀ ਨੂੰ  ਹੋ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਇਸ ਵਾਰ ਪੰਜ ਕੋਨੇ ਮੁਕਾਬਲਿਆਂ ਵਿਚ ਸੂਬੇ ਦੇ ਤਿੰਨ ਸਾਬਕਾ ਮੁੱਖ ਮੰਤਰੀ ਮੰਤਰੀਆਂ ਅਤੇ ਵੱਖ ਵੱਖ ਪਾਰਟੀਆਂ ਦੇ 6 ਪ੍ਰਧਾਨਾਂ ਦਾ ਵਕਾਰ ਦਾਅ 'ਤੇ ਲੱਗਿਆ ਹੋਇਆ ਹੈ | ਸਾਬਕਾ ਮੱੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਰਜਿੰਦਰ ਕੌਰ ਭੱਠਲ ਤੋਂ ਇਲਾਵਾ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਭਾਜਪਾ ਪ੍ਰਧਾ ਅਸ਼ਵਨੀ ਸ਼ਰਮਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਅਤੇ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਚੋਣ ਮੈਦਾਨ ਵਿਚ ਹਨ | ਮੈਦਾਨ ਵਿਚ ਉਤਰੇ ਕੁਲ 1304 ਉਮੀਦਵਾਰਾਂ ਵਿਚ 1461 ਆਜ਼ਾਦ ਅਤੇ 93 ਔਰਤ ਉਮੀਦਵਾਰ ਹਨ |
ਇਕ ਦਰਜਨ ਦੇ ਕਰੀਬ ਸੀਟਾਂ 'ਤੇ ਸੱਭ ਤੋਂ ਜ਼ਿਆਦਾ ਦਿਲਚਸਪ ਟੱਕਰ ਬਣੀ ਹੋਈ ਹੈ, ਜਿਥੇ ਸੱਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ | ਸੱਭ ਤੋਂ ਦਿਲਚਸਪ ਮੁਕਾਬਲਾ ਅੰਮਿ੍ਤਸਰ ਵਿਚ ਨਵਜੋਤ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚਕਾਰ ਬਣਿਆ ਹੋਇਆ ਹੈ | ਦੋਵਾਂ ਵਿਚੋਂ ਜੋ ਵੀ ਹਾਰਦਾ ਹੈ ਉਸ ਦਾ ਸਿਆਸੀ ਭਵਿੱਖ ਹਾਸ਼ੀਏ ਉਪਰ ਆ ਸਕਦਾ ਹੈ | ਦੂਜਾ ਅਹਿਮ ਮੁਕਾਬਲਾ ਭਦੌੜ (ਰਿਜ਼ਰਵ) ਹਲਕੇ ਤੋਂ ਕਾਂਗਰਸ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ 'ਆਪ' ਦੇ ਲਾਭ ਸਿੰਘ ਉਗੋਕੇ ਵਿਚਕਾਰ ਹੈ | ਦੂਜੀ ਸੀਟ ਉਪਰ ਅਪਣੇ ਪੁਰਾਣੇ ਹਲਕੇ ਚਮਕੌਰ ਸਾਹਿਬ ਤੋਂ ਵੀ ਚੰਨੀ ਚੋਣ ਲੜ ਰਹੇ ਹਨ | ਇਥੇ ਵੀ ਸੱਭ  ਦੀਆਂ ਨਜ਼ਰਾਂ ਲੱਗੀਆਂ ਹਈਆਂ ਹਨ | ਇਸ ਤੋਂ ਬਾਅਦ ਧੂਰੀ ਸੀਟ ਦਾ ਜ਼ਿਕਰ ਕਰਨਾ ਬਣਦਾ ਹੈ ਜਿਥੇ 'ਆਪ' ਮੁੱਖ ਮੰਤਰੀ ਚਿਹਰੇ ਦੇ ਭਗਵੰਤ ਮਾਨ ਅਤੇ ਕਾਂਗਰਸ ਦੇ ਨੌਜਵਾਨ ਉਮੀਦਵਾਰ ਤੇ ਮੌਜੂਦਾ ਵਿਧਾਇਕ ਦਲਵੀਰ ਗੋਲਡੀ ਵਿਚ ਤਕੜੀ ਟੱਕਰ ਹੈ | ਇਸ ਤੋਂ ਬਾਅਦ ਲੰਬੀ ਹਲਕੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਜਲਾਲਾਬਾਦ ਸੁਖਬੀਰ ਸਿੰਘ ਬਾਦਲ ਦਾ ਵਕਾਰ ਵੀ ਦਾਅ ਉਪਰ ਹੈ | ਲਹਿਰਾਗਾਗਾ ਦੀ ਸੀਟ ਵੀ ਵਰਨਣਯੋਗ ਹੈ | ਜਿਥੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਚਕਾਰ ਫ਼ਸਵੀਂ ਟੱਕਰ ਹੈ | ਜਿਹੜੇ ਹੋਰ ਹਲਕਿਆਂ 'ਤੇ ਸੱਭ ਦੀਆਂ ਨਜ਼ਰਾਂ ਟਿਕੀਆਂ ਹਨ ਉਨ੍ਹਾਂ ਵਿਚ ਸਮਰਾਲਾ ਮੌੜ ਅਤੇ ਅਮਰਗੜ੍ਹ ਹਲਕੇ ਹਨ | ਇਨ੍ਹਾਂ ਹਲਕਿਆਂ ਵਿਚ ਕ੍ਰਮਵਾਰ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਕਿਸਾਨ ਮੋਰਚੇ ਦੇ ਚਰਚਿਤ ਚਿਹਰੇ ਲੱਖਾ ਸਿਧਾਣਾ, ਜਗਮੀਤ ਬਰਾੜ ਅਤੇ ਅਕਾਲੀ ਦਲ (ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੈਦਾਨ ਵਿਚ ਹਨ |

 

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement