ਪਾਕਿਸਤਾਨੀ ਕੁੜੀ ਨੂੰ ਭਾਰਤੀ ਲੜਕੇ ਨਾਲ ਹੋਇਆ ਪਿਆਰ: ਦੋਵਾਂ ਨੇਪਾਲ ’ਚ ਕਰਵਇਆ ਵਿਆਹ, ਬੀਐੱਸਐੱਫ ਨੇ ਕੁੜੀ ਨੂੰ ਕਾਬੂ ਕਰ ਭੇਜਿਆ ਪਾਕਿ
Published : Feb 20, 2023, 10:44 am IST
Updated : Feb 20, 2023, 10:44 am IST
SHARE ARTICLE
photo
photo

ਆਨਲਾਈਨ ਲੂਡੋ ਖੇਡਦੇ ਹੋਏ ਉਸ ਨੂੰ ਉੱਤਰ ਪ੍ਰਦੇਸ਼ ਦੇ ਮੁਲਾਇਮ ਸਿੰਘ ਨਾਲ ਪਿਆਰ ਹੋ ਗਿਆ

 

ਅੰਮ੍ਰਿਤਸਰ : 19 ਸਾਲਾ ਇਕਰਾ ਜੌੜੀ ਨੂੰ ਪੰਜਾਬ ਦੇ ਅੰਮ੍ਰਿਤਸਰ ਸਥਿਤ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਇਕਰਾ 'ਤੇ ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਣ ਦਾ ਦੋਸ਼ ਸੀ। ਫਿਲਹਾਲ ਬੀਐਸਐਫ ਜਵਾਨਾਂ ਨੇ ਦੇਰ ਰਾਤ ਉਸ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਇਕਰਾ ਪਾਕਿਸਤਾਨ ਦੇ ਹੈਦਰਾਬਾਦ ਦੀ ਰਹਿਣ ਵਾਲੀ ਹੈ। 19 ਸਾਲ ਦੀ ਇਕਰਾ ਨੂੰ ਲੂਡੋ ਖੇਡਣ ਦਾ ਸ਼ੌਕ ਸੀ। ਆਨਲਾਈਨ ਲੂਡੋ ਖੇਡਦੇ ਹੋਏ ਉਸ ਨੂੰ ਉੱਤਰ ਪ੍ਰਦੇਸ਼ ਦੇ ਮੁਲਾਇਮ ਸਿੰਘ ਨਾਲ ਪਿਆਰ ਹੋ ਗਿਆ। ਪਿਆਰ ਵਧਦਾ ਗਿਆ ਅਤੇ ਇਕਰਾ ਨੇ ਆਪਣੇ ਪਿਆਰ ਨੂੰ ਮਿਲਣ ਲਈ ਭਾਰਤ ਦਾ ਵੀਜ਼ਾ ਅਪਲਾਈ ਕੀਤਾ। ਕਿਸੇ ਕਾਰਨ ਉਹ ਰੱਦ ਹੋ ਗਏ, ਪਰ ਇਕਰਾ ਅਤੇ ਮੁਲਾਇਮ ਨਹੀਂ ਰੁਕੇ। ਇਕਰਾ ਨੇ ਨੇਪਾਲ ਦੇ ਰਸਤੇ ਭਾਰਤ ਆਉਣ ਦਾ ਫੈਸਲਾ ਕੀਤਾ।
ਇਕਰਾ 19 ਸਤੰਬਰ 2022 ਨੂੰ ਪਾਕਿਸਤਾਨ ਤੋਂ ਫਲਾਈਟ ਰਾਹੀਂ ਨੇਪਾਲ ਦੇ ਕਾਠਮੰਡੂ ਹਵਾਈ ਅੱਡੇ 'ਤੇ ਉਤਰੀ। ਮੁਲਾਇਮ ਉਸ ਨੂੰ ਲੈਣ ਪਹੁੰਚੇ ਅਤੇ ਉੱਥੇ ਵਿਆਹ ਕਰ ਲਿਆ। ਦੋਵੇਂ ਇੱਕ ਹਫ਼ਤਾ ਨੇਪਾਲ ਵਿੱਚ ਰਹੇ ਅਤੇ ਫਿਰ ਨੇਪਾਲ ਦੀ ਸੋਨਾਲੀ ਸਰਹੱਦ ਪਾਰ ਕਰਕੇ ਭਾਰਤ ਆ ਗਏ।

ਦੋਵੇਂ ਹੈਦਰਾਬਾਦ ਤੋਂ ਬੈਂਗਲੁਰੂ ਆਏ ਸਨ। ਇਕਰਾ ਨੇ ਲੋਕਾਂ ਦੇ ਸਾਹਮਣੇ ਆਪਣਾ ਨਾਂ ਬਦਲ ਕੇ ਰਾਵਾ ਰੱਖ ਲਿਆ। ਦੋਵੇਂ ਖੁਸ਼ੀ-ਖੁਸ਼ੀ ਰਹਿ ਰਹੇ ਸਨ। ਫਿਰ ਇੱਕ ਦਿਨ ਮੁਲਾਇਮ ਦੇ ਗੁਆਂਢੀ ਨੂੰ ਸ਼ੱਕ ਹੋ ਗਿਆ। ਅਸਲ 'ਚ ਰਾਵਾ ਆਪਣੇ ਘਰ 'ਚ ਨਮਾਜ਼ ਅਦਾ ਕਰ ਰਹੀ ਸੀ। ਗੁਆਂਢੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਪੁਲਿਸ ਨੇ ਸੂਚਨਾ ਤੋਂ ਬਾਅਦ ਮੁਲਾਇਮ ਦੇ ਫਲੈਟ 'ਤੇ ਛਾਪਾ ਮਾਰਿਆ। ਇੱਥੇ ਪੁਲਿਸ ਨੂੰ ਇਕਰਾ ਦਾ ਪਾਕਿਸਤਾਨੀ ਪਾਸਪੋਰਟ ਮਿਲਿਆ। ਉਸ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਈ ਅਤੇ ਇਕਰਾ ਨੂੰ ਅਟਾਰੀ ਬਾਰਡਰ 'ਤੇ ਲਿਆਂਦਾ ਗਿਆ। ਇੱਥੋਂ ਇਕਰਾ ਨੂੰ ਦੇਰ ਰਾਤ ਪਾਕਿਸਤਾਨ ਰੇਂਜਰਸ ਦੇ ਹਵਾਲੇ ਕਰ ਦਿੱਤਾ ਗਿਆ।

SHARE ARTICLE

ਏਜੰਸੀ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement