Ludhiana News : ਲੁਧਿਆਣਾ 'ਚ ਕੀਟਨਾਸ਼ਕ ਅਤੇ ਖਾਦ ਬਣਾਉਣ ਵਾਲੀ ਫ਼ੈਕਟਰੀ 'ਤੇ ਖੇਤੀਬਾੜੀ ਵਿਭਾਗ ਨੇ ਮਾਰਿਆ ਛਾਪਾ

By : BALJINDERK

Published : Feb 20, 2025, 6:49 pm IST
Updated : Feb 20, 2025, 6:49 pm IST
SHARE ARTICLE
ਖੇਤੀਬਾੜੀ ਵਿਭਾਗ ਲੁਧਿਆਣਾ 'ਚ ਕੀਟਨਾਸ਼ਕ ਅਤੇ ਖਾਦ ਬਣਾਉਣ ਵਾਲੀ ਫ਼ੈਕਟਰੀ ’ਤੇ ਛਾਪਾ ਮਾਰਦੇ ਹੋਏ
ਖੇਤੀਬਾੜੀ ਵਿਭਾਗ ਲੁਧਿਆਣਾ 'ਚ ਕੀਟਨਾਸ਼ਕ ਅਤੇ ਖਾਦ ਬਣਾਉਣ ਵਾਲੀ ਫ਼ੈਕਟਰੀ ’ਤੇ ਛਾਪਾ ਮਾਰਦੇ ਹੋਏ

Ludhiana News :9 ਕਿਸਮਾਂ ਦੀਆਂ ਨਕਲੀ ਖ਼ਾਦਾਂ ਕੀਤੀਆਂ ਜ਼ਬਤ, ਕੰਪਨੀ ਕੋਲ ਇਨ੍ਹਾਂ ਨੂੰ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਸੀ

Ludhiana News in Punjabi : ਜ਼ਿਲ੍ਹਾ ਲੁਧਿਆਣਾ ਦੇ ਦੋਰਾਹਾ ਸ਼ਹਿਰ 'ਚ ਇੱਕ ਕੀਟਨਾਸ਼ਕ ਅਤੇ ਖਾਦ ਬਣਾਉਣ ਵਾਲੀ ਫੈਕਟਰੀ 'ਤੇ ਖੇਤੀਬਾੜੀ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ। ਇਸਤੋਂ ਪਹਿਲਾਂ ਖ਼ਾਦਾਂ ਅਤੇ ਦਵਾਈਆਂ ਨਾਲ ਭਰਿਆ ਇੱਕ ਟਰੱਕ ਵੀ ਫੜਿਆ ਗਿਆ ਸੀ ਜੋਕਿ ਦੋਰਾਹਾ ਥਾਣੇ ਦੀ ਪੁਲਿਸ ਦੇ ਕਬਜ਼ੇ ਵਿੱਚ ਹੈ। ਫ਼ਿਲਹਾਲ ਖੇਤੀਬਾੜੀ ਵਿਭਾਗ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਜੂਨ 2022 ’ਚ ਵੀ ਇਸੇ ਫ਼ੈਕਟਰੀ ’ਚ ਛਾਪਾ ਮਾਰਿਆ ਗਿਆ ਸੀ। ਫ਼ੈਕਟਰੀ 'ਚ ਨਕਲੀ ਖਾਦ ਅਤੇ ਦਵਾਈਆਂ ਬਣਾਉਣ ਦਾ ਦੋਸ਼ ਹੈ। ਉਸ ਸਮੇਂ ਮਾਲਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ।

ਖੇਤੀਬਾੜੀ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਅਫ਼ਸਰ ਰਾਮ ਸਿੰਘ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੂਰੀ ਟੀਮ ਜਾਂਚ ਲਈ ਫ਼ੈਕਟਰੀ ਆਈ। ਫ਼ੈਕਟਰੀ ਮਾਲਕ ਮੌਕੇ 'ਤੇ ਨਹੀਂ ਮਿਲਿਆ। ਉਸ ਤੋਂ ਦਸਤਾਵੇਜ਼ ਮੰਗਵਾਏ ਗਏ ਹਨ। ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਨਕਲੀ ਖਾਦਾਂ ਅਤੇ ਦਵਾਈਆਂ ਦੇ ਦੋਸ਼ਾਂ ਲਈ ਸੈਂਪਲਿੰਗ ਕੀਤੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਹ ਫ਼ੈਕਟਰੀ ਜੂਨ 2022 ’ ਚ ਵੀ ਛਾਪਾ ਮਾਰਿਆ ਗਿਆ ਸੀ । ਯੂਨੀਵਰਸਲ ਕ੍ਰੌਪ ਪ੍ਰੋਟੈਕਸ਼ਨ ਨਾਮ ਦੀ ਇਸ ਫ਼ੈਕਟਰੀ ਤੋਂ 9 ਕਿਸਮਾਂ ਦੀਆਂ ਨਕਲੀ ਖ਼ਾਦਾਂ ਦੀ ਵੱਡੀ ਮਾਤਰਾ ਜ਼ਬਤ ਕੀਤੀ ਗਈ ਸੀ, ਜਿਸ ਲਈ ਕੰਪਨੀ ਕੋਲ ਇਨ੍ਹਾਂ ਨੂੰ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਸੀ। ਉਸ ਸਮੇਂ ਜਦੋਂ ਯੂਨੀਵਰਸਲ ਕ੍ਰੌਪ ਪ੍ਰੋਟੈਕਸ਼ਨ ਦੀ ਫੈਕਟਰੀ 'ਤੇ ਛਾਪਾ ਮਾਰਿਆ ਗਿਆ ਅਤੇ ਜਾਂਚ ਕੀਤੀ ਗਈ, ਤਾਂ ਇਹ ਪਾਇਆ ਗਿਆ ਕਿ ਇਸ ਫੈਕਟਰੀ ਕੋਲ ਸਿਰਫ਼ ਇੱਕ ਉਤਪਾਦ NPK ਤਿਆਰ ਕਰਨ ਅਤੇ ਇਸਨੂੰ ਨੇਪਾਲ ਭੇਜਣ ਦਾ ਲਾਇਸੈਂਸ ਸੀ, ਜਦੋਂ ਕਿ ਇਹ ਕੰਪਨੀ ਲਗਭਗ 9 ਕਿਸਮਾਂ ਦੀਆਂ ਖਾਦਾਂ ਦਾ ਨਿਰਮਾਣ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚ ਰਹੀ ਸੀ। ਇਸ ਕੰਪਨੀ ਦੁਆਰਾ ਤਿਆਰ ਕੀਤੇ ਜਾ ਰਹੇ ਉਤਪਾਦਾਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਡੁਪਲੀਕੇਟ ਦੱਸਿਆ ਸੀ। ਮੌਕੇ ਤੋਂ ਕੈਲਸ਼ੀਅਮ, ਸਲਫਰ, ਪੋਟਾਸ਼, ਪ੍ਰੋਟੀਨ ਅਤੇ ਹੋਰ ਬਹੁਤ ਸਾਰੇ ਤਰਲ ਪਦਾਰਥ ਸਮੇਤ ਕੱਚਾ ਮਾਲ ਬਰਾਮਦ ਕੀਤਾ ਗਿਆ ਸੀ ਅਤੇ ਵੱਡੀ ਗਿਣਤੀ ’ਚ ਪੈਕਿੰਗ ਬੋਤਲਾਂ, ਪੈਕੇਟ ਅਤੇ ਡੱਬੇ ਬਰਾਮਦ ਕੀਤੇ ਗਏ ਸੀ।

ਜੂਨ 2022 ਵਿੱਚ, ਦੋਰਾਹਾ ਪੁਲਿਸ ਨੇ ਖੇਤੀਬਾੜੀ ਵਿਕਾਸ ਅਧਿਕਾਰੀ ਹਰਪੁਨੀਤ ਕੌਰ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ, ਲੁਧਿਆਣਾ ਦੇ ਰਹਿਣ ਵਾਲੇ ਦੋਸ਼ੀ ਫੈਕਟਰੀ ਮਾਲਕ ਵਿਵੇਕ ਅਗਰਵਾਲ ਵਿਰੁੱਧ IPC ਦੀਆਂ ਧਾਰਾਵਾਂ 420, 120B, ਖਾਦ ਕੰਟਰੋਲ ਆਰਡਰ 1985 ਦੀਆਂ ਧਾਰਾਵਾਂ 7, 8, 12, 13, 14, 15, 19, ਜ਼ਰੂਰੀ ਵਸਤੂਆਂ ਐਕਟ 1985 ਦੀਆਂ ਧਾਰਾਵਾਂ 3, 7 ਤਹਿਤ ਕੇਸ ਦਰਜ ਕੀਤਾ ਸੀ, ਜੋ ਕਿ ਅਦਾਲਤ 'ਚ ਸੁਣਵਾਈ ਅਧੀਨ ਹੈ। ਇਸ ਮਾਮਲੇ ਵਿੱਚ ਫੈਕਟਰੀ ਮਾਲਕ ਜ਼ਮਾਨਤ 'ਤੇ ਹੈ।

(For more news apart from Agriculture Department raided pesticide and fertilizer factory in Ludhiana News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement