ਕਪੂਰਥਲਾ ਦੇ ਪਿੰਡ ਅਵਾਣ ਭੀਖੇਸ਼ਾਹ ਦੀ ਧੀ ਨੇ ਚਮਕਾਇਆ ਪੰਜਾਬ ਦਾ ਨਾਂ, ਇੰਡੀਗੋ ਏਅਰ ਦੀ ਬਣੀ ਪਾਇਲਟ
Published : Feb 20, 2025, 10:04 am IST
Updated : Feb 20, 2025, 10:04 am IST
SHARE ARTICLE
Daughter of Awan Bhikheshah of Kapurthala village became pilot of Indigo Air
Daughter of Awan Bhikheshah of Kapurthala village became pilot of Indigo Air

ਪਾਇਲਟ ਸੰਦੀਪ ਕੌਰ ਦਾ ਪਿੰਡ ਪੁੱਜਣ ’ਤੇ ਕੀਤਾ ਨਿੱਘਾ ਸਵਾਗਤ

ਬੇਗੋਵਾਲ (ਅੰਮ੍ਰਿਤਪਾਲ ਬਾਜਵਾ): ਪੰਜਾਬ ਦੀਆਂ ਧੀਆਂ ਲੜਕਿਆਂ ਨਾਲੋਂ ਕਿਸੇ ਵੀ ਤਰ੍ਹਾਂ ਤੋਂ ਘੱਟ ਨਹੀਂ ਹਨ। ਇਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਅਵਾਣ ਭੀਖੇਸ਼ਾਹ ਦੀ 27 ਸਾਲਾ ਸੰਦੀਪ ਕੌਰ ਪੁੱਤਰੀ ਬਲਬੀਰ ਸਿੰਘ ਨੇ ਪੇਸ਼ ਕੀਤੀ ਹੈ, ਜੋ ਇੰਡੀਗੋ ਏਅਰ ਦੀ ਪਾਇਲਟ ਬਣੀ ਹੈ ਜਿਸ ਨੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਦਿਤਾ ਹੈ। ਪਿੰਡ ਅਵਾਣ ਭੀਖੇਸ਼ਾਹ ਦੇ ਬਲਬੀਰ ਸਿੰਘ ਦੀ ਇਕਲੌਤੀ ਲੜਕੀ ਹੈ ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ। 

ਜਾਣਕਾਰੀ ਮੁਤਾਬਕ ਉਸ ਦੇ ਮਾਤਾ ਪਿਤਾ ਹਨ ਅਤੇ ਉਸ ਦੀ ਇਕ ਛੋਟਾ ਭਰਾ ਵੀ ਹੈ। ਪਾਇਲਟ ਬਣੀ ਸੰਦੀਪ ਕੌਰ ਦੇ ਪਿਤਾ ਨੇ ਦਸਿਆ ਕਿ ਉਸ ਨੇ ਅਪਣੀ ਸਖ਼ਤ ਮਿਹਨਤ ਸਦਕਾ ਐਰੋਸਪੇਸ ਇੰਜੀਨੀਅਰ ਚੰਡੀਗੜ੍ਹ ਪੜ੍ਹਾਈ ਕਰਨ ਤੋਂ ਬਾਅਦ ਪਾਇਲਟ ਬਣਨ ਨੂੰ ਤਰਜੀਹ ਦਿਤੀ ਅਤੇ ਇੰਜ ਕਰਨ ਤੋਂ ਬਾਅਦ ਡੀਜੀਸੀਏ ਪਾਸ ਕਰਨ ਉਪਰੰਤ ਸੀਪੀਐਲ ਪੂਨਾ ਵਿਖੇ ਦਾਖ਼ਲਾ ਲੈ ਕੇ ਅਪਣੀ ਸਿਖਲਾਈ ਪੂਰੀ ਕੀਤੀ।

ਪਾਈਲਟ ਸੰਦੀਪ ਕੌਰ ਦੇ ਪਿਤਾ ਨੇ ਦਸਿਆ ਕਿ ਉਸ ਨੇ ਅਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਇੰਡੀਗੋ ਏਅਰ ਲਾਈਨ ਵਿਚ ਫ਼ਸਟ ਅਫ਼ਸਰ ਵਜੋਂ ਨਿਯੁਕਤ ਹੋਈ ਹੈ ਜਿਸ ਦਾ ਅਪਣਾ ਸੁਪਨਾ ਸੀ ਕਿ ਉਹ ਪਾਇਲਟ ਬਣ ਕੇ ਅਪਣੇ ਮਾਂ-ਬਾਪ ਤੇ ਪਿੰਡ ਦਾ ਨਾਮ ਰੌਸ਼ਨ ਕਰ ਸਕੇ। ਅੱਜ ਸੰਦੀਪ ਕੌਰ ਪਾਈਲਟ ਦਾ ਪਿੰਡ ਵਿਚ ਪੁੱਜਣ ’ਤੇ ਪਿਤਾ ਬਲਵੀਰ ਸਿੰਘ ਤੇ ਮਾਤਾ ਸੁਰਿੰਦਰ ਕੌਰ ਤੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਬਲਬੀਰ ਸਿੰਘ, ਅਮਰੀਕ ਸਿੰਘ, ਗਿਆਨੀ ਫੁੰਮਣ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਸਰਪੰਚ ਬਿੱਕਰ ਸਿੰਘ, ਨੰਬੜਦਾਰ ਗੁਰਮੀਤ ਕੌਰ, ਅਮਰਜੀਤ ਸਿੰਘ, ਅਜੀਤ ਸਿੰਘ  ਤੇ ਹੋਰ ਕਈ ਹਾਜ਼ਰ ਸਨ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement