Patiala News : ਸੁਖਬੀਰ ਬਾਦਲ ਦੀ ਧੀ ਦੇ ਵਿਆਹ ਪੰਥ ਵਿਰੋਧੀ ਲੋਕ ਪਹੁੰਚੇ - ਕਰਨੈਲ ਸਿੰਘ ਪੰਜੋਲੀ

By : BALJINDERK

Published : Feb 20, 2025, 2:09 pm IST
Updated : Feb 20, 2025, 2:09 pm IST
SHARE ARTICLE
ਜਥੇਦਾਰ ਕਰਨੈਲ ਸਿੰਘ ਪੰਜੋਲੀ ਸੰਬੋਧਨ ਕਰਦੇ ਹੋਏ
ਜਥੇਦਾਰ ਕਰਨੈਲ ਸਿੰਘ ਪੰਜੋਲੀ ਸੰਬੋਧਨ ਕਰਦੇ ਹੋਏ

Patiala News : ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਉਥੇ ਕੋਈ ਨਹੀਂ ਸੀ 

Patiala News in Punjabi : ਪਟਿਆਲਾ,ਪਿੰਡ ਭੁੰਨਰਹੇੜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰਜਿੰਦਰ ਸਿੰਘ ਦੀ ਅਗਵਾਈ ’ਚ ਪੰਜ ਮੈਂਬਰੀ ਕਮੇਟੀ ਬਣਾਈ ਗਈ। ਸੱਤੇ ਮੈਂਬਰ ਸਿਧਾਂਤਕ ਤੌਰ ’ਤੇ ਬੜੇ ਸਿਆਣੇ ਹਨ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਭਰਤੀ ਤੁਸੀਂ ਇਮਾਨਦਾਰੀ, ਨਿਰਖੱਪਤਾ ਨਾਲ ਕਰਨੀ ਹੈ। ਉਸ ਤੋਂ ਬਾਅਦ ਛੇ ਮਹੀਨੇ ਦੇ ਅੰਦਰ- ਅੰਦਰ ਕੌਮ ਨੂੰ ਯੋਗ ਲੀਡਰਸ਼ਿਪ ਦੇਣ ਦਾ ਯਤਨ ਕਰਨਾ ਹੈ। ਲੇਕਿਨ ਧਾਮੀ ਸਾਹਿਬ ਦੀ ਧੌਣ ’ਤੇ ਗੋਡਾ ਰੱਖਿਆ ਗਿਆ। ਉਨ੍ਹਾਂ ਨੂੰ ਕਿਹਾ ਕਿ ਸੱਤ ਮੈਂਬਰੀ ਦਾ ਪਾਸਾ ਵੱਟਣ ਦਾ ਯਤਨ ਕਰੋ, ਅਸੀਂ ਭਰਤੀ ਕਰ ਲਈ ਹੈ। 

ਪੰਜੋਲੀ ਨੇ ਕਿਹਾ ਕਿ ਕੋਈ ਅਕਾਲ ਤਖ਼ਤ ਦਾ ਜਥੇਦਾਰ ਨਹੀਂ, ਕਹਿੰਦੇ ਜੋ ਕੁਝ ਵੀ ਮੈਂ ਹੀ ਹਾਂ। ਦੂਜੇ ਪਾਸੇ ਕਹਿੰਦਾ ਪੰਥ ਦਾ ਬਾਬਾ ਮੈਂ ਹਾਂ ਇਹ ਗੱਲਾਂ ਕਹਿ ਕਹਿ ਗਿਆਨੀ ਰਘਬੀਰ ਸਿੰਘ ਦੇ ਪਰਿਵਾਰ ਨੂੰ ਡਰਾਇਆ ਧਮਾਕਿਆ ਜਾ ਰਿਹਾ ਹੈ।   

ਉਨ੍ਹਾਂ ਕਿਹਾ ਕਿ ਜੋ ਕਿਰਦਾਰਕੁਸ਼ੀ ਗਿਆਨੀ ਹਰਪ੍ਰੀਤ ਸਿੰਘ ਦੀ ਕੀਤੀ ਗਈ ਹੈ। ਉਹ ਸਾਰੀ ਕੌਮ ਨੇ ਟੈਲੀਵੀਜ਼ਨ ਅਖ਼ਬਾਰ, ਸ਼ੋਸਲ ਮੀਡੀਆਂ ’ਤੇ ਸੁਣਿਆ ਹੀ ਹੈ। 
 ਉਨ੍ਹਾਂ ਕਿਹਾ ਕਿ ਖਲਾਸਾ ਜੀ ਮੇਰੀ ਗੁਜ਼ਾਰਿਸ਼ ਹੈ ਜੇ ਅੱਜ ਇਨ੍ਹਾਂ ਲੋਕਾਂ ਨੂੰ ਇਸ ਮਹਾਨ ਜਥੇਬੰਦੀ ਤੋਂ ਲਾਂਭੇ ਨਾ ਕੀਤਾ ਗਿਆ ਤਾਂ ਯਾਦ ਰੱਖਿਓ ਆਉਣ ਵਾਲੇ ਕਲ ਕੀ ਵਾਪਰਨਾ ਹੈ। ਇਸ ਦਾ ਨੁਕਸਾਨ ਬਹੁਤ ਹੋਵੇਗਾ।  ਹੁਣ ਤੁਸੀਂ ਦੇਖੋ ਹਾਲਾਤ ਕੀ ਹਨ, ਉਨ੍ਹਾਂ ਕਿਹਾ ਮਨਜਿੰਦਰ ਸਿੰਘ ਸਿਰਸਾ ਜਿਹੜਾ ਪੰਥ ਵਿਚੋਂ ਨਹੀਂ ਛੇਕਿਆ ਹੋਇਆ ਉਸ ਨੂੰ ਸਿਰੋਪਾ ਦੇਣ ’ਤੇ ਕਹਿਣਗੇ ਬੀਜੇਪੀ ਦੇ ਬੰਦੇ ਨੂੰ ਸਿਰੋਪਾ ਦੇ ਦਿੱਤਾ। 

ਪੰਜੋਲੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੁਖਬੀਰ ਬਾਦਲ ਦੀ ਧੀ ਦਾ ਵਿਆਹ ਹੋਇਆ, ਕੋਈ ਖ਼ਲਾਸਾ ਪੰਥ ਅਜਿਹਾ ਬੰਦਾ (ਸਿੱਖ) ਦੱਸੋ, ਜਿਹੜਾ ਅਕਾਲ ਤਖਤ ਨੂੰ ਸਮਰਪਿਤ ਹੋਵੇ,  ਜਿੰਨੇ ਪੰਥ ਵਿਰੋਧੀ ਲੋਕ ਸੀ ਸਾਰੇ ਉਸ ਦੀ ਧੀ ਦੇ ਵਿਆਹ ਵਿਚ ਸ਼ਾਮਲ ਹੋਏ। ਸਾਰੀ ਬੀਜੇਪੀ, ਕਾਂਗਰਸ ਸ਼ਾਮਲ ਹੈ। ਪੰਥ ਵਿਰੋਧੀ ਸ਼ਕਤੀਆਂ ਦੇ ਆਗੂ ਉਥੇ ਸ਼ਾਮਲ ਹਨ। ਉਨ੍ਹਾ ਕਿਹਾ ਕਿ ਇਲਜ਼ਾਮ ਹਰਪ੍ਰੀਤ ਸਿੰਘ ’ਤੇ ਲਗਾਏ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਮੈਨੂੰ ਅਫ਼ਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਪੰਥ ਰਤਨ ਗੁਰਚਰਨ ਸਿੰਘ ਟੋਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਮੋਹਨ ਸਿੰਘ ਤੁੜ, ਹਰਚਰਨ ਸਿੰਘ ਲੋਗੋਂਵਾਲ ਅਤੇ ਸੁਰਜੀਤ ਸਿੰਘ ਬਰਨਾਲਾ ਇਨ੍ਹਾਂ ਸਾਰਿਆਂ ਲੀਡਰਾਂ ਨੇ ਵੀ ਵੱਡਾ ਗੁੁਨਾਹ ਕੀਤਾ ਹੈ।  ਜਿਨ੍ਹਾਂ ਨੇ ਪੰਥ ਦੀ ਵਾਗਡੋਰ ਸ੍ਰ ਪ੍ਰਕਾਸ਼ ਸਿੰਘ ਦੇ ਹੱਥਾਂ ਵਿਚ ਫੜਾਈ। ਪ੍ਰਕਾਸ਼ ਬਾਦਲ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ, ਪਰ ਉਨ੍ਹਾਂ ਨੇ ਪੰਜ ਵਾਰ ਮੁੱਖ ਮੰਤਰੀ ਬਣਨ ’ਤੇ ਪੰਜਾਬ ਅਤੇ ਪੰਥ ਦਾ ਕੀ ਸਵਾਰਿਆ ਸੀ। ਪੰਜਾਬੀ ਬੋਲਦੇ ਇਲਾਕੇ ਨਾ ਮਿਲ ਸਕੇ, ਪਾਣੀਆਂ ਦਾ ਮਸਲਾ ਹੱਲ ਨਾ ਹੋ ਸਕਿਆ, 35 ਸਾਲਾਂ ਤੋਂ ਜੇਲਾਂ ’ਚ ਬੰਦ ਬੰਦਿਆਂ ’ਚੋਂ ਇੱਕ ਬੰਦੇ ਨੂੰ ਆਪਣੇ ਘਰ ਵਾਪਸ ਨਹੀਂ ਭੇਜ ਸਕੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਾਲ ਸਾਡੇ ਜ਼ਜਬਾਤ ਜੁੜੇ ਹੋਏ ਹਨ, ਪਰ ਚੰਡੀਗੜ੍ਹ ਸਾਨੂੰ ਨਾ ਮਿਲ ਸਕਿਆ। ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਦਲ ਨੇ ਕਿਸੇ ਧਰਮੀ ਸਿੱਖ ਨੂੰ ਨੌਕਰੀ ਦੇਣ ਦਾ ਯਤਨ ਨਹੀਂ ਕੀਤਾ, ਕੀਤਾ ਸਿਰਫ਼ ਆਪਣੀ ਨੂੰਹ ਨੂੰ ਕੇਂਦਰ ਵਿਚ ਮੰਤਰੀ ਬਣਵਾਇਆ।

(For more news apart from Sukhbir Badal daughter marriage was attended by anti-cult people - Karnail Singh Panjoli News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement