ਬਾਦਲ ਵੱਲੋਂ ਅਕਾਲ ਤਖ਼ਤ ਦੇ ਫ਼ੈਸਲੇ ਬੀਜੇਪੀ ਸਿਰ ਮੜ੍ਹਨ ਦੀ ਸਾਜ਼ਿਸ਼ ਨੈਤਿਕ ਪਤਨ ਦੀ ਨਿਸ਼ਾਨੀ : ਪ੍ਰੋ. ਸਰਚਾਂਦ ਸਿੰਘ ਖਿਆਲਾ
Published : Feb 20, 2026, 1:24 pm IST
Updated : Feb 20, 2026, 1:24 pm IST
SHARE ARTICLE
Badal's conspiracy to shift Akal Takht decision to BJP is a sign of moral decline: Prof. Sarchand Singh Khiala
Badal's conspiracy to shift Akal Takht decision to BJP is a sign of moral decline: Prof. Sarchand Singh Khiala

ਮਾਮਲੇ ਨੂੰ ਬਹੁਤ ਹੀ ਮੰਦਭਾਗਾ ਅਤੇ ਪੰਥਕ ਮਰਿਆਦਾ ਲਈ ਚਿੰਤਾਜਨਕ ਕਰਾਰ ਦਿੱਤਾ ਹੈ।

ਅੰਮ੍ਰਿਤਸਰ: ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੇ ਗਏ ਤਾਜ਼ਾ ਖ਼ੁਲਾਸਿਆਂ ਉੱਤੇ ਗਹਿਰੀ ਹੈਰਾਨੀ ਜਤਾਉਂਦਿਆਂ ਇਸ ਸਾਰੇ ਮਾਮਲੇ ਨੂੰ ਬਹੁਤ ਹੀ ਮੰਦਭਾਗਾ ਅਤੇ ਪੰਥਕ ਮਰਿਆਦਾ ਲਈ ਚਿੰਤਾਜਨਕ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਜੇਕਰ 2 ਦਸੰਬਰ 2024 ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਗਈ ਕਾਰਵਾਈ ਨੂੰ “ਬੀਜੇਪੀ ਵੱਲੋਂ ਡਿਜ਼ਾਈਨ ਕੀਤਾ ਗਿਆ” ਕਹਿ ਕੇ ਸਿੱਖ ਪੰਥ ਨੂੰ ਗੁਮਰਾਹ ਕਰਨ ਲਈ ਸਿੰਘ ਸਾਹਿਬਾਨਾਂ ਉੱਤੇ ਕਿਸੇ ਵੀ ਪ੍ਰਕਾਰ ਦਾ ਦਬਾਅ ਬਣਾਇਆ ਗਿਆ ਹੈ, ਤਾਂ ਇਹ ਨਿੰਦਣਯੋਗ ਹੀ ਨਹੀਂ, ਸਗੋਂ ਪੰਥਕ ਸੰਸਥਾਵਾਂ ਦੀ ਖ਼ੁਦਮੁਖ਼ਤਿਆਰੀ ‘ਤੇ ਸਿੱਧਾ ਹਮਲਾ ਹੈ। ਕੋਈ ਵੀ ਸੋਚ ਨਹੀਂ ਸਕਦਾ ਕਿ ਕੋਈ ਵਿਅਕਤੀ ਇਸ ਹੱਦ ਤੱਕ ਵੀ ਗਿਰ ਸਕਦਾ ਹੈ।

ਪ੍ਰੋ. ਖਿਆਲਾ ਨੇ ਗਿਆਨੀ ਰਘਬੀਰ ਸਿੰਘ ਦੇ ਇਸ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਹ ਕਹਿਣ ਲਈ ਦਬਾਅ ਪਾਇਆ ਗਿਆ ਕਿ “2 ਦਸੰਬਰ ਵਾਲਾ ਸਾਰਾ ਇਲਜ਼ਾਮ ਤੁਸੀਂ ਬੀਜੇਪੀ ਉੱਤੇ ਲਾ ਦਿਓ, ਆਰਐਸਐਸ ‘ਤੇ ਲਾ ਕੇ ਕਹਿ ਦਿਓ ਕਿ ਮੇਰੇ ਤੋਂ ਬਹੁਤ ਵੱਡੀ ਗ਼ਲਤੀ ਹੋਈ ਕਿ ਦੋ ਦਸੰਬਰ ਨੂੰ ਜੋ ਫ਼ੈਸਲਾ ਕੀਤਾ ਗਿਆ, ਮੈਨੂੰ ਗੁਮਰਾਹ ਕੀਤਾ ਗਿਆ,” ਤਾਂ ਇਹ ਸਿਰਫ਼ ਰਾਜਨੀਤਿਕ ਬੇਈਮਾਨੀ ਹੀ ਨਹੀਂ, ਸਗੋਂ ਨੈਤਿਕਤਾ ਦੇ ਪੂਰਨ ਪਤਨ ਦਾ ਸਬੂਤ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਿੰਘ ਸਾਹਿਬਾਨਾਂ ਨੇ ਖ਼ੁਦ ਕਿਹਾ ਸੀ ਕਿ ਇਹ ਫ਼ੈਸਲੇ ਕਿਸੇ ਰਾਜਨੀਤਿਕ ਦਬਾਅ ਹੇਠ ਨਹੀਂ, ਸਗੋਂ ਗੁਰਮਤ ਦੀ ਰੌਸ਼ਨੀ ਵਿੱਚ ਸਰਬਸੰਮਤੀ ਨਾਲ ਲਏ ਗਏ ਹਨ। ਅਜਿਹੇ ਵਿੱਚ ਉਨ੍ਹਾਂ ਫ਼ੈਸਲਿਆਂ ਨੂੰ ਬਾਅਦ ਵਿੱਚ ਬੀਜੇਪੀ ਜਾਂ ਆਰਐਸਐਸ ਦੇ ਸਿਰ ਮੜ੍ਹਨ ਦੀ ਸਾਜ਼ਿਸ਼ੀ ਰਚਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਸੰਸਥਾਗਤ ਖ਼ੁਦਮੁਖ਼ਤਿਆਰੀ ’ਤੇ ਸਿੱਧਾ ਹਮਲਾ ਹੈ ਅਤੇ ਘਟੀਆ ਰਾਜਨੀਤਿਕ ਵਿਵਾਦ ਵਿੱਚ ਘਸੀਟਣ ਦੇ ਬਰਾਬਰ ਹੈ।

ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਆਪਣੇ ਪੁਰਾਣੇ ਸਾਥੀ ਭਾਜਪਾ ਉੱਤੇ ਬਿਨਾਂ ਆਧਾਰ ਇਲਜ਼ਾਮ ਥੋਪਣ ਦੀ ਸਾਜ਼ਿਸ਼ੀ ਰਚ ਕੇ ਸੁਖਬੀਰ ਸਿੰਘ ਬਾਦਲ ਨੇ ਪੁਰਾਣੇ ਸਾਥੀ ਦੇ ’ਭਰੋਸੇ’ ਦਾ ਹੀ ਕਤਲ ਕੀਤਾ ਹੈ। ਉਹਨਾਂ ਨੂੰ ਬੀਜੇਪੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਲਈ ਖੁੱਲ੍ਹੇਆਮ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।

ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਬਾਦਲ ਪਰਿਵਾਰ ਨੇ ਪੰਥਕ ਪਦਵੀਆਂ ਦਾ ਸਭ ਤੋਂ ਵੱਧ ਨਿਰਾਦਰ ਕੀਤਾ ਹੈ। ਜਿਨ੍ਹਾਂ ਉੱਤੇ ਪੰਥਕ ਮਰਿਆਦਾ, ਪਰੰਪਰਾਵਾਂ ਅਤੇ ਰਿਵਾਇਤਾਂ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸੀ, ਉਹਨਾਂ ਨੇ ਹੀ ਸਿੱਖੀ ਸਿਧਾਂਤਾਂ ਦਾ ਘਾਣ ਕੀਤਾ ਅਤੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ। ਸੱਚ ਨੂੰ ਕੁਝ ਸਮੇਂ ਲਈ ਦਬਾਇਆ ਜਾ ਸਕਦਾ ਹੈ, ਪਰ ਮਿਟਾਇਆ ਨਹੀਂ ਜਾ ਸਕਦਾ। ਅਕਾਲੀ ਲੀਡਰਸ਼ਿਪ ਦੀਆਂ ਸਿਆਸੀ ਖ਼ਾਹਿਸ਼ਾਂ ਦੀ ਪੂਰਤੀ ਕਰਨੀ ਕਿਸੇ ਵੀ ਜਥੇਦਾਰ ਲਈ ਮਜਬੂਰੀ ਬਣੀ ਹੋਵੇ, ਪਰ ਸਮੇਂ ਦੇ ਨਾਲ ਉਹਨਾਂ ਨੇ ਬਾਦਲ ਪਰਿਵਾਰ ਦੀਆਂ ਖ਼ਾਮੀਆਂ ਅਤੇ ਗ਼ਲਤੀਆਂ ਨੂੰ ਉਜਾਗਰ ਕਰਕੇ ਸੱਚ ਸਾਹਮਣੇ ਰੱਖਿਆ ਹੈ।
ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਫ਼ੈਸਲਿਆਂ ਨੇ ਜਥੇਦਾਰ ਦੀ ਪਦਵੀ ਦੀ ਗਰਿਮਾ ਨੂੰ ਬਹਾਲ ਕਰਨ ਅਤੇ ਸਿੱਖਾਂ ਵਿੱਚ ਜਥੇਦਾਰਾਂ ਪ੍ਰਤੀ ਵਿਸ਼ਵਾਸ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕੀਤਾ ਹੈ। ਅਜਿਹੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਸਿੰਘ ਸਾਹਿਬ ਨੂੰ ਨੋਟਿਸ ਭੇਜਣਾ ਉਨ੍ਹਾਂ ਦੇ ਰੁਤਬੇ ਦੀ ਤੌਹੀਨ ਹੈ। ਜੇਕਰ ਕੋਈ ਗ਼ਲਤਫ਼ਹਿਮੀ ਸੀ ਤਾਂ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਸਿੰਘ ਸਾਹਿਬ ਨਾਲ ਬੈਠ ਕੇ ਗੱਲਬਾਤ ਰਾਹੀਂ ਮਾਮਲਾ ਸੁਲਝਾਇਆ ਜਾਂਦਾ, ਨਾ ਕਿ ਨੋਟਿਸ ਜਾਰੀ ਕਰਕੇ ਸੰਸਥਾਵਾਂ ਦੀ ਗਰਿਮਾ ‘ਤੇ ਸਵਾਲ ਖੜੇ ਕੀਤੇ ਜਾਂਦੇ।

ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅੰਤ ਵਿੱਚ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਖ਼ੁਦਮੁਖ਼ਤਿਆਰੀ, ਜਥੇਦਾਰਾਂ ਦੀ ਇੱਜ਼ਤ ਅਤੇ ਪੰਥਕ ਮਰਿਆਦਾ ਕਿਸੇ ਵੀ ਰਾਜਨੀਤਿਕ ਅਹੰਕਾਰ ਤੋਂ ਉੱਪਰ ਹੈ। ਜੋ ਵੀ ਤਾਕਤਾਂ ਇਨ੍ਹਾਂ ਸੰਸਥਾਵਾਂ ਨੂੰ ਰਾਜਨੀਤਿਕ ਢਾਲ ਵਜੋਂ ਵਰਤਣਾ ਚਾਹੁੰਦੀਆਂ ਹਨ, ਉਹਨਾਂ ਨੂੰ ਸੰਗਤ ਕਦੇ ਮਾਫ਼ ਨਹੀਂ ਕਰੇਗੀ। ਪੰਥ ਅਤੇ ਇਤਿਹਾਸ ਦੇ ਦਰਬਾਰ ਵਿੱਚ ਸੱਚ ਦੀ ਹੀ ਜਿੱਤ ਹੁੰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement