ਪੁਲਿਸ ਨੇ ਦੋ ਭਰਾਵਾਂ ਅਤੇ ਇੱਕ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ
ਪਟਿਆਲਾ: ਆਪਣੇ ਆਪ ਨੂੰ CBI ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਅਧਿਕਾਰੀ ਦੱਸ ਕੇ ਲੋਕਾਂ ਨੂੰ ਨੌਕਰੀਆਂ ਦਿਵਾਉਣ ਦਾ ਝਾਂਸਾ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਪਟਿਆਲਾ ਸਦਰ ਪੁਲਿਸ ਨੇ ਦੋ ਭਰਾਵਾਂ ਅਤੇ ਇੱਕ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਹੋਰ ਸਾਥੀਆਂ ਦੀ ਤਲਾਸ਼ ਜਾਰੀ ਹੈ।
ਪੁਲਿਸ ਮੁਤਾਬਕ ਸਮਾਣਾ ਦੇ ਰਹਿਣ ਵਾਲੇ ਗੁਰਸੇਵਕ ਸਿੰਘ, ਉਸਦੀ ਪਤਨੀ ਅਮਨਜੋਤ ਕੌਰ ਅਤੇ ਗੁਰਭੇਜ ਸਿੰਘ ਨੂੰ ਹੁਸ਼ਿਆਰਪੁਰ ਤੋਂ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਗੁਰਸੇਵਕ ਸਿੰਘ ਆਪਣੇ ਆਪ ਨੂੰ ਕਦੇ ਐਂਟੀ ਨਾਰਕੋਟਿਕਸ ਸੈੱਲ ਦਾ ਚੇਅਰਮੈਨ ਤੇ ਕਦੇ CBI ਦਾ ਅਧਿਕਾਰੀ ਦੱਸ ਕੇ ਲੋਕਾਂ ਵਿੱਚ ਰੌਬ ਬਣਾਉਂਦਾ ਸੀ।
ਆਰੋਪ ਹੈ ਕਿ ਦੋਸ਼ੀਆਂ ਨੇ ਇੱਕ ਪਰਿਵਾਰ ਦੇ ਦੋ ਨੌਜਵਾਨਾਂ ਨੂੰ ਕੇਂਦਰੀ ਮੰਤਰਾਲਿਆਂ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲਗਭਗ 65 ਲੱਖ ਰੁਪਏ ਠੱਗ ਲਏ। ਜਦੋਂ ਨਿਯੁਕਤੀ ਪੱਤਰਾਂ ਦੀ ਜਾਂਚ ਕੀਤੀ ਗਈ ਤਾਂ ਉਹ ਨਕਲੀ ਨਿਕਲੇ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪਟਿਆਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਅਨੁਸਾਰ ਦੋਸ਼ੀ ਆਪਣੀਆਂ ਗੱਡੀਆਂ ‘ਤੇ CBI ਅਤੇ ਹੋਰ ਸਰਕਾਰੀ ਪਲੇਟਾਂ ਲਾ ਕੇ ਲੋਕਾਂ ਨੂੰ ਭਰਮਿਤ ਕਰਦਾ ਸੀ ਅਤੇ ਦਫ਼ਤਰ ਦੀਆਂ ਫੋਟੋਆਂ ਦਿਖਾ ਕੇ ਆਪਣੇ ਆਪ ਨੂੰ ਵੱਡਾ ਅਧਿਕਾਰੀ ਸਾਬਤ ਕਰਦਾ ਸੀ। ਉਸਨੇ ਬਕਾਇਦਾ ਆਪਣਾ ਦਫਤਰ ਦਿਖਾਉਣ ਵਾਸਤੇ ਅਜਿਹਾ ਸੈੱਟ ਅੱਪ ਤਿਆਰ ਕੀਤਾ ਜਿਸਦੀ ਫੋਟੋਆਂ ਦੇਖ ਕੇ ਲੋਕਉਸਨੂੰ ਵੱਡਾ ਅਫਸਰ ਸਮਝਣ ਲੱਗ ਜਾਣ ਅਤੇ ਇਸੇ ਅਧਾਰ ਤੇ ਉਸਨੇ ਲੋਕਾਂ ਨੂੰ ਆਪਣੇ ਜਾਲ ਚਾ ਫਸਾਇਆ ਅਤੇ ਲੱਖਾਂ ਠਗ਼ ਲਏ
ਫਿਲਹਾਲ ਤਿੰਨਾਂ ਦੋਸ਼ੀਆਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ
