
ਪੰਜਾਬ ਨੂੰ ਤਿੰਨ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ ਇਹਨਾਂ ‘ਚ ਕੁੱਝ ਨਾਜ਼ੁਕ ਜਿਲ੍ਹੇ ਜਿਸ ‘ਚ ਬਠਿੰਡਾ, ਸੰਗਰੂਰ, ਮਾਨਸਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਮੋਗਾ...
ਪੰਜਾਬ ਨੂੰ ਤਿੰਨ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ ਇਹਨਾਂ ‘ਚ ਕੁੱਝ ਨਾਜ਼ੁਕ ਜਿਲ੍ਹੇ ਜਿਸ ‘ਚ ਬਠਿੰਡਾ, ਸੰਗਰੂਰ, ਮਾਨਸਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਹਨ। ਇਸ ਦੇ ਨਾਲ ਹੀ ਹਰਿਆਣੇ ਦੇ ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਕੈਥਲ, ਕੁਰੂਕਸ਼ੇਤਰ, ਅੰਬਾਲਾ, ਪੰਚਕੂਲਾ ਅਤੇ ਝਾਂਸੀ ਨੂੰ ਨਾਜ਼ੁਕ ਜ਼ਿਲ੍ਹਿਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਬੇਹੱਦ ਨਾਜ਼ੁਕ ਜ਼ਿਲਿਆਂ ਦੀ ਸ਼੍ਰੇਣੀ ਵਿਚ ਡੀ. ਜੀ. ਪੀ. ਡੀ. ਐੱਸ. ਸੰਧੂ ਨੇ ਦੱਸਿਆ ਕਿ ਸਿਰਸਾ, ਫਤਿਹਾਬਾਦ ਅਤੇ ਪੰਚਕੂਲਾ ਨੂੰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਾਜ਼ੁਕ ਜ਼ਿਲਿਆਂ 'ਚ ਮੋਹਾਲੀ, ਰੋਪੜ, ਨਵਾਂਸ਼ਹਿਰ, ਜਲੰਧਰ, ਅੰਮ੍ਰਿਤਸਰ, ਕਪੂਰਥਲਾ ਆਉਂਦੇ ਹਨ। ਇਸ ਲਈ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਬਟਾਲਾ, ਮਜੀਠਾ, ਅੰਮ੍ਰਿਤਸਰ ਦਿਹਾਤੀ ਖੇਤਰਾਂ ਵਿਚ ਸੁਰੱਖਿਆ ਫੋਰਸਾਂ ਦੇ ਵਧੇਰੇ ਜਵਾਨ ਲਾਏ ਗਏ ਹਨ।
ਜਾਣਕਾਰੀ ਮੁਤਾਬਿਕ ਹਾਲਾਤ ਖਾਰਬ ਹੋਣ ਦਾ ਖਦਸ਼ਾ ਮੰਨਿਆਂ ਜਾ ਰਿਹਾ ਹੈ ਕਿਉਂਕਿ ਉਸ 'ਚ ਕਿਹਾ ਗਿਆ ਹੈ ਕਿ ਜੇ ਫੈਸਲਾ ਡੇਰਾ ਮੁਖੀ ਦੇ ਹੱਕ ਵਿੱਚ ਆਉਂਦਾ ਹੈ ਤਾਂ ਕੱਟੜਪੰਥੀ ਸਿੱਖਾਂ ਵੱਲੋਂ ਵਿਰੋਧ ਕੀਤੇ ਜਾਣ ਦਾ ਡਰ ਹੈ। ਜੇ ਫੈਸਲਾ ਵਿਰੁੱਧ ਆਉਂਦਾ ਹੈ ਤਾਂ ਪ੍ਰੇਮੀਆਂ ਦੇ ਭੜਕਣ ਦਾ ਡਰ ਹੈ।
ਡੇਰਾ ਸਿਰਸਾ ਮੁਖੀ ਖਿ਼ਲਾਫ਼ ਚੱਲ ਰਹੇ ਸਾਧਵੀ ਯੋਨ ਸੋਸ਼ਣ ਮਾਮਲੇ 'ਚ 25 ਅਗਸਤ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਵਿਚ ਫ਼ੈਸਲਾ ਆਉਣਾ ਹੈ। ਇਸ ਨੂੰ ਲੈ ਕੇ ਪ੍ਰਸਾਸ਼ਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਜ਼ਿਲ੍ਹਾ ਪ੍ਰਸਾਸ਼ਨ ਨੇ ਸਖ਼ਤ ਹਦਾਇਤ ਜਾਰੀ ਕੀਤੀ ਹੈ ਕਿ ਜੇਕਰ ਕਿਸੇ ਨੇ ਵੀ ਸੋਸ਼ਲ ਮੀਡੀਆ ਯਾਨੀ ਵੱਟਸਐਪ, ਫੇਸਬੁੱਕ ਜਾਂ ਟਵਿੱਟਰ ਆਦਿ ‘ਤੇ ਕਿਸੇ ਧਰਮ ਅਤੇ ਸੰਪਰਦਾਇ ਆਦਿ ਦੇ ਬਾਰੇ 'ਚ ਕੋਈ ਵੀ ਭੜਕਾਊ ਪੋਸਟ ਪਾਇਆ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।