ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਦੇ ਟਿਕਾਣੀਆਂ 'ਤੇ ਇਨਕਮ ਟੈਕਸ ਦਾ ਛਾਪਾ
Published : Aug 23, 2017, 6:49 am IST
Updated : Mar 20, 2018, 7:03 pm IST
SHARE ARTICLE
Income tax raid
Income tax raid

ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਸਮੇਤ ਉਨ੍ਹਾਂ ਦੇ ਇਕ ਬਿਜ਼ਨੈੱਸ ਪਾਰਟਨਰ ਦੇ ਤਿੰਨ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰ ਕੇ ਉਨ੍ਹਾਂ ਦੀ ਆਮਦਨ ਨਾਲ..

ਚੰਡੀਗੜ੍ਹ: ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਸਮੇਤ ਉਨ੍ਹਾਂ ਦੇ ਇਕ ਬਿਜ਼ਨੈੱਸ ਪਾਰਟਨਰ ਦੇ ਤਿੰਨ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰ ਕੇ ਉਨ੍ਹਾਂ ਦੀ ਆਮਦਨ ਨਾਲ ਸੰਬੰਧਿਤ ਰਿਕਾਰਡ ਖੰਗਾਲਿਆ। ਵਿਭਾਗ ਦੀਆਂ ਟੀਮਾਂ ਨੇ ਉਨ੍ਹਾਂ ਦੇ ਦਫ਼ਤਰ ਵਿਚੋਂ ਕੁਝ ਰਿਕਾਰਡ ਜ਼ਬਤ ਵੀ ਕੀਤਾ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਵਿਭਾਗ ਨੂੰ ਸ਼ੱਕ ਹੈ ਕਿ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਬੇਟੇ ਮੁਨੀਸ਼ ਬਾਂਸਲ ਤੇ ਉਨ੍ਹਾਂ ਦੇ ਬਿਜ਼ਨੈੱਸ ਪਾਰਟਨਰ ਬਾਲਕਿਸ਼ਨ ਬਾਂਸਲ ਵਲੋਂ ਐਲਾਨੀ ਗਈ ਆਮਦਨ ਤੇ ਅਸਲੀ ਆਮਦਨ ਦੇ ਅੰਕੜਿਆਂ ਵਿਚ ਅੰਤਰ ਹੈ।ਕੁਝ ਟ੍ਰਾਂਜੈਕਸ਼ਨਾਂ ‘ਤੇ ਵੀ ਵਿਭਾਗ ਨੂੰ ਸ਼ੱਕ ਹੋਇਆ ਹੈ। ਇਸੇ ਕਾਰਨ ਵਿਭਾਗ ਦੀਆਂ ਟੀਮਾਂ ਨੇ ਮੁਨੀਸ਼ ਬਾਂਸਲ ਦੀ ਸੈਕਟਰ-28 ਸਥਿਤ ਕੋਠੀ ਨੰਬਰ-50 ਤੇ ਇੰਡਸਟ੍ਰੀਅਲ ਏਰੀਆ ਸਥਿਤ ਮਾਰੂਤੀ ਕਾਰਾਂ ਦੇ ਸ਼ੋਅਰੂਮ ਵਿਚ ਛਾਪੇਮਾਰੀ ਕਰਕੇ ਆਮਦਨ ਸਬੰਧੀ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।

ਇਸ ਕਾਰਨ ਬਾਂਸਲ ਦੇ ਬਿਜ਼ਨੈੱਸ ਪਾਰਟਨਰ ਬਾਲਕਿਸ਼ਨ ਬਾਂਸਲ ਦੇ ਸੈਕਟਰ-26 ਦੀ ਦਫ਼ਤਰ ਵਿਚ ਵੀ ਵਿਭਾਗ ਦੀ ਇਕ ਹੋਰ ਟੀਮ ਨੇ ਛਾਪਾ ਮਾਰ ਕੇ ਉਨ੍ਹਾਂ ਦੀ ਆਮਦਨ ਨਾਲ ਸੰਬੰਧਿਤ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ।ਪਵਨ ਬਾਂਸਲ ਵੀ ਸੈਕਟਰ-28 ਵਿਚ ਹੀ ਕੋਠੀ ਨੰਬਰ-64 ਵਿਚ ਰਹਿੰਦੇ ਹਨ। ਇਸੇ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹੀ ਉਨ੍ਹਾਂ ਦੇ ਬੇਟੇ ਮੁਨੀਸ਼ ਬਾਂਸਲ ਦੀ ਕੋਠੀ ਨੰਬਰ-50 ਹੈ। ਮੁਨੀਸ਼ ਬਾਂਸਲ ਇਸ ਕੋਠੀ ਵਿਚ ਆਪਣਾ ਦਫ਼ਤਰ ਚਲਾਉਂਦੇ ਹਨ, ਜਦਕਿ ਰਹਿੰਦੇ ਉਹ ਕੋਠੀ ਨੰਬਰ-64 ਵਿਚ ਹਨ। ਮੁਨੀਸ਼ ਬਾਂਸਲ ਨੇ ਹਾਲ ਹੀ ਵਿਚ ਇੰਡਸਟ੍ਰੀਅਲ ਏਰੀਆ ਵਿਚ ਮਾਰੂਤੀ ਕਾਰਾਂ ਦਾ ਸ਼ੋਅਰੂਮ ਵੀ ਖੋਲ੍ਹਿਆ ਹੈ। ਸ਼ਹਿਰ ਦੇ ਵੱਡੇ ਕਾਰੋਬਾਰੀ ਬਾਲਕਿਸ਼ਨ ਬਾਂਸਲ ਲੰਬੇ ਸਮੇਂ ਤੋਂ ਬਾਂਸਲ ਦੇ ਕਾਰੋਬਾਰੀ ਸਹਿਯੋਗੀ ਹਨ।ਇਨਕਮ ਟੈਕਸ ਵਿਭਾਗ ਨੂੰ ਛਾਪੇ ਦੌਰਾਨ ਮੁਨੀਸ਼ ਬਾਂਸਲ ਦੇ ਦਫ਼ਤਰ, ਮਾਰੂਤੀ ਕਾਰਾਂ ਦੇ ਸ਼ੋਅਰੂਮ ਤੇ ਬਾਲਕਿਸ਼ਨ ਬਾਂਸਲ ਦੇ ਦਫ਼ਤਰ ਵਿਚ ਕੀ ਮਿਲਿਆ ਤੇ ਆਮਦਨ ਦੇ ਰਿਕਾਰਡ ਵਿਚ ਕੀ ਗੜਬੜੀ ਮਿਲੀ, ਇਸ ਬਾਰੇ ਵਿਭਾਗ ਦੇ ਅਧਿਕਾਰੀ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ। ਕਿਹਾ ਜਾ ਰਿਹਾ ਹੈ ਕਿ ਮੁਨੀਸ਼ ਬਾਂਸਲ ਤੇ ਬਾਲਕਿਸ਼ਨ ਬਾਂਸਲ ਦੀ ਆਮਦਨ ਨਾਲ ਸੰਬੰਧਿਤ ਪੂਰੇ ਰਿਕਾਰਡ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਮੁਨੀਸ਼ ਤੇ ਬਾਲਕਿਸ਼ਨ ਦੇ ਦਫ਼ਤਰਾਂ ‘ਤੇ ਦੁਪਹਿਰ ਨੂੰ ਪਹੁੰਚੀਆਂ ਵਿਭਾਗ ਦੀਆਂ ਟੀਮਾਂ ਰਾਤ 8 ਵਜੇ ਤਕ ਰਿਕਾਰਡ ਦੀ ਜਾਂਚ ਕਰ ਰਹੀਆਂ ਸਨ। ਇਸ ਦੌਰਾਨ ਕਿਸੇ ਹੋਰ ਬਾਹਰੀ ਵਿਅਕਤੀ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਤੇ ਦਫ਼ਤਰ ਵਿਚ ਬੈਠੇ ਕਿਸੇ ਵੀ ਵਿਅਕਤੀ ਨੂੰ ਦਫ਼ਤਰ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement