
15 ਮੈਂਬਰੀ ਪੈਨਲ ਨੇ ਅੰਮ੍ਰਿਤਸਰ ਸੀਟ ਲਈ ਫ਼ਿਲਮ ਐਕਟਰਸ ਪੂਨਮ ਢਿੱਲੋਂ ਦੇ ਨਾਂ ਦੀ ਵੀ ਸਿਫਾਰਸ਼ ਕੀਤੀ ਹੈ
ਚੰਡੀਗੜ੍ਹ: ਪੰਜਾਬ ਦੀ ਭਾਜਪਾ ਚੋਣ ਕਮੇਟੀ ਨੇ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਵਜੋਂ ਵਿਨੋਦ ਖੰਨਾ ਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ। ਪਾਰਟੀ ਨੇ ਖੰਨਾ ਪਰਿਵਾਰ ਦੀ ਵਿਰਾਸਤ ਨੂੰ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਵਿਚ ਪਾਰਟੀ ਕੋਲ 13 ਵਿਚੋਂ ਤਿੰਨ ਸੀਟਾਂ ਹਨ। ਪਾਰਟੀ ਦੇ ਸੀਨੀਅਰ ਲੀਡਰ ਨੇ ਕਿਹਾ ਕਿ ਇਹ ਉਮੀਦਵਾਰ ਅਦਾਕਾਰ ਦੀ ਪਤਨੀ ਕਵਿਤਾ ਖੰਨਾ ਜਾਂ ਉਨ੍ਹਾਂ ਦੇ ਪੁੱਤਰ ਅਕਸ਼ੇ ਖੰਨਾ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਤੱਕ ਵਿਨੋਦ ਖੰਨਾ ਨੂੰ ਆਪਣੇ ਹਲਕੇ ਨਾਲ ਪਿਆਰ ਸੀ। ਪਾਰਟੀ ਉਨ੍ਹਾਂ ਦੇ ਪਰਿਵਾਰ ਦੇ ਨਾਂ ‘ਤੇ ਵਿਚਾਰ ਕਰੇਗੀ। ਅਮਿਤ ਸ਼ਾਹ ਦੇ ਅਧੀਨ ਕੇਂਦਰੀ ਚੋਣ ਕਮੇਟੀ ਆਖ਼ਰੀ ਫੈਸਲਾ ਕਰੇਗੀ। ਪਾਰਟੀ ਦੇ ਪ੍ਰਧਾਨ ਸ਼ਵੇਤ ਮਲਿਕ, ਕੈਪਟਨ ਅਭਿਮੰਨਿਊ ਤੇ ਜਨਰਲ ਸਕੱਤਰ (ਸੰਗਠਨ) ਵੀ ਇਸ ਹਫ਼ਤੇ ਦੇ ਅਖੀਰ ‘ਚ ਦਿੱਲੀ ਵਿਚ ਸ਼ਾਹ ਨੂੰ ਮਿਲ ਸਕਦੇ ਹਨ। 15 ਮੈਂਬਰੀ ਪੈਨਲ ਨੇ ਅੰਮ੍ਰਿਤਸਰ ਸੀਟ ਲਈ ਫ਼ਿਲਮ ਐਕਟਰਸ ਪੂਨਮ ਢਿੱਲੋਂ ਦੇ ਨਾਂ ਦੀ ਵੀ ਸਿਫਾਰਸ਼ ਕੀਤੀ ਹੈ। ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਉਹ ਪੁਰਾਣੀ ਮੈਂਬਰ ਹੈ ਤੇ ਉਸ ਨੇ ਇਸ ਲਈ ਦਿਲਚਸਪੀ ਵੀ ਦਿਖਾਈ ਹੈ।