ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਕੇਵਲ ਧਾਰਮਕ ਪਾਰਟੀ ਹੀ ਲੜ ਸਕੇਗੀ
Published : Mar 20, 2021, 6:36 am IST
Updated : Mar 20, 2021, 6:36 am IST
SHARE ARTICLE
image
image

ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਕੇਵਲ ਧਾਰਮਕ ਪਾਰਟੀ ਹੀ ਲੜ ਸਕੇਗੀ


ਨਵੀਂ ਦਿੱਲੀ, 19 ਮਾਰਚ : ਦਿੱਲੀ ਗੁ. ਪ੍ਰਬੰਧਕ ਕਮੇਟੀ ਚੋਣਾਂ 'ਚ ਹੁਣ ਸ਼੍ਰੋੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੋਣ ਕਾਰਨ ਚੋਣ ਨਹੀਂ ਲੜ ਸਕੇਗਾ | ਦਿੱਲੀ 'ਚ ਕੇਜਰੀਵਾਲ ਸਰਕਾਰ ਨੇ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ 'ਚ ਆਉਣ ਵਾਲੇ ਅਪ੍ਰੈਲ ਮਹੀਨੇ ਹੋਣ ਜਾ ਰਹੀਆਂ ਚੋਣਾਂ 'ਚ ਕੇਵਲ ਧਾਰਮਕ ਪਾਰਟੀਆਂ ਨੂੰ  ਹੀ ਇਜਾਜ਼ਤ ਦਿਤੀ ਜਾਏਗੀ, ਨਾ ਕਿ ਕਿਸੇ ਸਿਆਸੀ ਪਾਰਟੀ ਨੂੰ  | ਦਿੱਲੀ ਸਰਕਾਰ ਨੇ ਅਪਣਾ ਕੁੱਝ ਸਮਾਂ ਪਹਿਲਾਂ ਜਾਰੀ ਕੀਤਾ ਆਰਡਰ ਵੀ ਰਿਵਾਈਜ਼ ਕੀਤਾ ਹੈ |
ਐਚ.ਐਸ. ਫੂਲਕਾ ਨੇ ਕਿਹਾ ਕਿ ਉਨ੍ਹਾਂ ਕੋਲ ਦਿੱਲੀ ਸਰਕਾਰ ਦਾ ਆਰਡਰ ਆਇਆ ਹੈ | ਉਨ੍ਹਾਂ ਕਿਹਾ ਕਿ ਕੱੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਬਾਦਲ ਨੂੰ  ਇਕ ਧਾਰਮਕ ਪਾਰਟੀ ਵਜੋਂ ਪਛਾਣ ਦੇ ਕੇ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਲੜਨ ਦੀ ਇਜਾਜ਼ਤ ਦੇ ਦਿਤੀ ਸੀ ਤੇ ਹਾਈ ਕੋਰਟ 'ਚ ਵੀ ਸਰਕਾਰ ਨੇ ਲਿਖ ਕੇ ਦੇ ਦਿਤਾ ਸੀ ਪਰ ਫੂਲਕਾ ਦੁਆਰਾ ਸੋਸ਼ਲ ਮੀਡੀਆ 'ਤੇ ਪਾਈ ਵੀਡੀਉ ਤੋਂ ਬਾਅਦ ਜਦੋਂ ਗੱਲ ਉੱਪਰ ਤਕ ਪਹੁੰਚੀ ਤਾਂ ਉਨ੍ਹਾਂ ਕੋਲ ਦਿੱਲੀ ਸਰਕਾਰ ਦੇ ਮੰਤਰੀ ਰਜਿੰਦਰਪਾਲ ਗੌਤਮ ਦਾ ਲਿਖਿਆ ਇਕ ਆਰਡਰ ਆਇਆ ਜਿਸ 'ਚ ਲਿਖਿਆ ਗਿਆ ਕਿ ਇਹ ਸਿਸਟਮ ਬੰਦ ਹੋਣਾ ਚਾਹੀਦਾ ਹੈ ਤੇ ਸਿਰਫ਼ ਧਾਰਮਕ ਪਾਰਟੀਆਂ ਹੀ ਚੋਣਾਂ ਲੜਨਗੀਆਂ ਤੇ ਇਹ ਸਿਸਟਮ ਅੱਗੇ ਤੋਂ ਫਾਲੋ ਨਹੀਂ ਕੀਤਾ ਜਾਏਗਾ |
ਐਚ.ਐਸ. ਫੂਲਕਾ ਨੇ ਕਿਹਾ ਕਿ ਕਲ ਇਹ ਕੇਸ ਹਾਈ ਕੋਰਟ 'ਚ ਲਗਿਆ ਹੈ ਤੇ ਜਦੋਂ ਹਾਈ ਕੋਰਟ 'ਚ ਇਸ 'ਤੇ ਮੋਹਰ ਲੱਗ ਗਈ ਤਾਂ ਅਕਾਲੀ ਦਲ ਬਾਦਲ ਦਿੱਲੀ ਗੁਰਦਵਾਰਾ ਕਮੇਟੀ ਚੋਣਾਂ ਨਹੀਂ ਲੜ ਸਕੇਗਾ | ਜੇਕਰ ਉਹ ਲਿਖਕੇ ਦੇਣਗੇ ਕਿ ਉਹ ਧਾਰਮਕ ਪਾਰਟੀ ਹੈ ਤਾਂ ਮੁੱਦਾ ਭਾਰਤੀ ਚੋਣ ਕਮਿਸ਼ਨ ਕੋਲ ਜਾਏਗਾ | ਯਾਦ ਰਹੇ ਪੰਜਾਬ ਵਿਚ ਵੀ ਕਾਫ਼ੀ ਦੇਰ ਤੋਂ ਅਦਾਲਤ ਵਿਚ ਕੇਸ ਚਲ ਰਿਹੈ ਕਿ ਅਕਾਲੀ ਦਲ ਨੇ ਦੋ ਸੰਵਿਧਾਨ ਬਣਾਏ ਹੋਏ ਹਨ-ਇਕ ਪੰਥਕ ਤੇ ਇਕ ਸੈਕੁਲਰ, ਇਸ ਲਈ ਇਸ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ ਜਾਂ ਇਸ ਨੂੰ  ਸ਼੍ਰੋਮਣੀ ਕਮੇਟੀ ਚੋਣਾਂ ਲੜਨ ਤੋਂ ਰੋਕ ਦਿਤਾ ਜਾਣਾ ਚਾਹੀਦਾ ਹੈ |

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement