ਸੀਨੀਅਰ ਆਗੂਆਂ ਨੂੰ ਵਜ਼ਾਰਤ 'ਚੋਂ ਬਾਹਰ ਰੱਖਣ ਦੀ ਨੀਤੀ ਦੀ ਪੰਜਾਬ 'ਚ ਚਰਚਾ
Published : Mar 20, 2022, 7:15 am IST
Updated : Mar 20, 2022, 7:15 am IST
SHARE ARTICLE
image
image

ਸੀਨੀਅਰ ਆਗੂਆਂ ਨੂੰ ਵਜ਼ਾਰਤ 'ਚੋਂ ਬਾਹਰ ਰੱਖਣ ਦੀ ਨੀਤੀ ਦੀ ਪੰਜਾਬ 'ਚ ਚਰਚਾ

ਬਠਿੰਡਾ, 19 ਮਾਰਚ (ਸੁਖਜਿੰਦਰ ਮਾਨ) : ਸੂਬੇ 'ਚ ਇਤਿਹਾਸਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਅਪਣੇ ਮੰਤਰੀ ਮੰਡਲ ਦਾ ਗਠਨ ਕਰਨ ਵਾਲੀ ਆਮ ਆਦਮੀ ਪਾਰਟੀ ਵਲੋਂ ਅਪਣੇ ਸੀਨੀਅਰ ਆਗੂਆਂ ਨੂੰ  ਵਜ਼ਾਰਤ ਵਿਚੋਂ ਬਾਹਰ ਰੱਖਣ ਦੀ ਗੱਲ ਪੰਜਾਬੀਆਂ ਨੂੰ  ਹਜ਼ਮ ਨਹੀਂ ਹੋ ਰਹੀ | ਹਾਲਾਂਕਿ ਮੰਤਰੀ ਮੰਡਲ 'ਚ ਸ਼ਾਮਲ ਹੋਣ ਦੇ ਪ੍ਰਮੁੱਖ ਦਾਅਵੇਦਾਰ ਰਹੇ ਕੁਲਤਾਰ ਸਿੰਘ ਸੰਧਵਾਂ ਨੂੰ  ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾਇਆ ਜਾ ਰਿਹਾ ਹੈ ਪ੍ਰੰਤੂ ਸੁਨਾਮ ਹਲਕੇ ਤੋਂ ਪੰਜਾਬ ਵਿਚੋਂ ਸੱਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਅਮਨ ਅਰੋੜਾ ਦੇ ਨਾਲ-ਨਾਲ ਦੂਜੀ ਵਾਰ ਜਿੱਤੀਆਂ ਮਹਿਲਾ ਵਿਧਾਇਕਾਵਾਂ ਪ੍ਰੋ. ਬਲਜਿੰਦਰ ਕੌਰ ਤੇ ਸਰਬਜੀਤ ਕੌਰ ਮਾਣੂਕੇ, ਬੁਲਢਾਡਾ ਤੋਂ ਪਿ੍ੰਸੀਪਲ ਬੁੱਧ ਰਾਮ ਸਹਿਤ ਅੰਮਿ੍ਤਸਰ ਜ਼ਿਲ੍ਹੇ ਵਿਚੋਂ ਸਾਬਕਾ ਆਈ.ਜੀ ਕੁੰਵਰਵਿਜੇ ਪ੍ਰਤਾਪ ਸਿੰਘ ਤੇ ਪ੍ਰੋ. ਜੀਵਨਜੋਤ ਕੌਰ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ  ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆ ਨੂੰ  ਭਗਵੰਤ ਮਾਨ ਵਲੋਂ ਵਜ਼ਾਰਤ ਵਿਚ ਸ਼ਾਮਲ ਨਾ ਕਰਨ ਦੀ ਆਮ ਲੋਕਾਂ ਵਿਚ ਚਰਚਾ ਚਲ ਰਹੀ ਸੀ | ਪ੍ਰੰਤੂ ਇਸ ਦੇ ਉਲਟ ਅੱਜ ਜਿਨ੍ਹਾਂ ਦਸ ਮੰਤਰੀਆਂ ਨੂੰ  ਸਹੁੰ ਚੁਕਾਈ ਗਈ ਹੈ, ਉਨ੍ਹਾਂ ਵਿਚੋਂ ਅੱਠ ਨਵੇਂ ਵਿਧਾਇਕਾਂ ਨੂੰ  ਸ਼ਾਮਲ ਕਰ ਕੇ ਪੁਰਾਣਿਆਂ ਨੂੰ  ਅਣਗੌਲਆ ਕਰਨ ਦੀ ਨੀਤੀ ਆਮ ਪੰਜਾਬੀਆਂ ਦੇ ਸਮਝ ਵਿਚ ਨਹੀਂ ਆ ਰਹੀ |
ਸੱਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਵੀ ਮੰਨੀ ਜਾ ਰਹੀ ਹੈ ਕਿ ਪਾਰਟੀ ਦੇ ਨਾਲ ਹਰ ਔਖ ਸੌਖ ਵਿਚ ਖੜੇ ਰਹਿਣ ਵਾਲੇ ਪਿ੍ੰਸੀਪਲ ਬੁੱਧ ਰਾਮ ਦੀ ਬਜਾਏ ਪਹਿਲੀ ਵਾਰ ਜਿੱਤਣ ਵਾਲੇ ਡਾ.ਵਿਜੇ ਸਿੰਗਲਾ ਨੂੰ  ਮੰਤਰੀ ਬਣਾ ਦਿਤਾ ਗਿਆ ਹੈ |

ਇਸੇ ਤਰ੍ਹਾਂ ਵਜ਼ਾਰਤ 'ਚ ਵੱਡੀ ਸ਼ਮੂਲੀਅਤ ਰੱਖਣ ਵਾਲੇ ਬਠਿੰਡਾ ਜ਼ਿਲ੍ਹੇ ਨੂੰ  ਵੀ ਅਣਗੋਲਿਆ ਕਰ ਦਿਤਾ ਹੈ | ਉਧਰ ਵਜ਼ਾਰਤ 'ਚ ਨਾ ਸ਼ਾਮਲ ਦੇ ਮੁੱਦੇ 'ਤੇ ਇਨ੍ਹਾਂ ਸੀਨੀਅਰ ਵਿਧਾਇਕਾਂ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਪਾਰਟੀ ਦੇ ਹਰ ਫ਼ੈਸਲੇ ਨੂੰ  ਸਿਰ ਮੱਥੇ ਮੰਨਣ ਦਾ ਐਲਾਨ ਕੀਤਾ ਹੈ ਪ੍ਰੰਤੂ ਉਨ੍ਹਾਂ ਦੇ ਨਜ਼ਦੀਕੀਆਂ ਮੁਤਾਬਕ ਇਨ੍ਹਾਂ ਵਿਚੋਂ ਕੁੱਝ ਆਗੂ ਖ਼ੁਦ ਨੂੰ  ਅਣਗੋਲਿਆ ਕਰਨ ਪਿੱਛੇ ਕਿਸੇ ਵੱਡੀ ਸਾਜ਼ਸ਼ ਨੂੰ  ਜ਼ਿੰਮੇਵਾਰ ਮੰਨ ਰਹੇ ਹਨ | ਵਿਰੋਧੀ ਹਵਾਵਾਂ ਤੇ ਧਨਾਢਾਂ ਨਾਲ ਟੱਕਰ ਲੈ ਕੇ ਲਗਾਤਾਰ ਦੂਜੀ ਵਾਰ ਤਲਵੰਡੀ ਸਾਬੋ ਹਲਕੇ ਤੋਂ ਜਿੱਤੀ ਪ੍ਰੋ. ਬਲਜਿੰਦਰ ਕੌਰ ਵਲੋਂ ਫੇਸਬੁੱਕ 'ਤੇ ਪਾਈ ਇਕ ਪੋਸਟ ਵਿਚ ਉਨ੍ਹਾਂ ਦਾ ਦਰਦ ਸਾਫ਼ ਝਲਕ ਰਿਹਾ ਹੈ | ਹਾਲਾਂਕਿ ਇਹ ਪੋਸਟ ਉਨ੍ਹਾਂ ਕੁੱਝ ਹੀ ਸਮੇਂ ਬਾਅਦ ਅਪਣੇ ਫ਼ੇਸਬੁੱਕ ਪੇਜ਼ ਤੋਂ ਹਟਾ ਦਿੱਤੀ ਪ੍ਰੰਤੂ ਇਸ ਪੋਸਟ ਦੀਆਂ ਲਿਖੀਆਂ ਦੋ ਲਾਈਨਾਂ ਨੂੰ  ਲੋਕਾਂ ਨੇ ਸਕਰੀਨ ਸ਼ਾਟ ਦੇ ਤੌਰ 'ਤੇ ਸੰਭਾਲ ਕੇ ਰੱਖ ਲਿਆ ਹੈ | ਸਿਆਸੀ ਮਾਹਰਾਂ ਮੁਤਾਬਕ  ਹਿੰਦੀ ਵਿਚ ਲਿਖੀਆਂ ਇੰਨ੍ਹਾਂ ਦੋ ਲਾਈਨਾਂ '' ਜਿੱਥੇ ਅਪਣਿਆਂ ਸਾਹਮਣੇ ਹੀ ਸਚਾਈ ਸਾਬਤ ਕਰਨੀ ਪਏ, ਉਥੇ ਉਹ ਬੁਰੇ ਹੀ ਚੰਗੇ ਹਨ'' ਵੱਡੇ ਮਤਲਬ ਹਨ | ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਮੁੱਖ ਮੰਤਰੀ ਦੇ ਅਹੁੱਦੇ ਤੋਂ ਲੈ ਕੇ ਹੋਰਨਾਂ ਕਈ ਮੁੱਦਿਆਂ ਵਿਚ ਭਗਵੰਤ ਮਾਨ ਤੇ ਪ੍ਰੋ ਬਲਜਿੰਦਰ ਕੌਰ ਦੇ ਵਿਚਾਰਾਂ ਵਿਚ ਕਈ ਵਾਰ ਫ਼ਰਕ ਦੇਖਣ ਨੂੰ  ਮਿਲਦਾ ਰਿਹਾ ਹੈ | ਇਸਦੇ ਬਾਵਜੂਦ ਪ੍ਰੋ ਬਲਜਿੰਦਰ ਕੌਰ ਹਮੇਸ਼ਾ ਦਿੱਲੀ ਹਾਈਕਮਾਂਡ ਦੇ ਹੱਕ ਵਿਚ ਖੜਦੀ ਰਹੀ ਹੈ |

 

ਇਸ ਖ਼ਬਰ ਨਾਲ ਸਬੰਧਤ ਫ਼ੋਟੋ 19 ਬੀਟੀਆਈ 01 ਵਿਚ ਹੈ |

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement