
ਰਾਹਗੀਰ ਨੇ ਇਕ ਦੋਸ਼ੀ ਨੂੰ ਕੀਤਾ ਕਾਬੂ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋਈ ਜਦੋਂ ਰੰਜਸ਼ ਤਹਿਤ ਇਕ ਸਕੇ ਮਾਸੜ ਗੁਰਦਿੱਤ ਸਿੰਘ ਨੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਆਪਣੇ ਭਾਣਜੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਤੋੜੇ ਵਿਚ ਬੰਦ ਕਰਕੇ ਲੇਲੀਆ ਪਿੰਡ ਲਾਗੇ ਖੇਤਾਂ ਵਿਚ ਸੁੱਟ ਦਿੱਤਾ।
Baby
ਰਾਹਗੀਰ ਸਵਰਨ ਸਿੰਘ ਵਾਸੀ ਸਾਰੰਗੜਾ ਨੇ ਤੋੜੇ ਸੁੱਟਣ ਵਾਲੇ ਦੋ ਵਿਅਕਤੀ ਨੂੰ ਵੇਖ ਲਿਆ ਉਨ੍ਹਾਂ ਸ਼ੱਕ ਪ੍ਰਗਟ ਕੀਤਾ ਤਾਂ ਇਕ ਵਿਅਕਤੀ ਭੱਜ ਗਿਆ ਤੇ ਦੂਜੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਖੇਤਾਂ ਵਿਚ ਜਾ ਕੇ ਪਏ ਤੋੜੇ ਨੂੰ ਖ਼ੋਲ ਕੇ ਵੇਖਿਆ ਤਾ 3/4 ਸਾਲ ਦੀ ਬੱਚੀ ਰੋ ਰਹੀ ਸੀ, ਨੂੰ ਤੋੜੇ ਵਿਚੋਂ ਬਾਹਰ ਕੱਢਿਆ ਤੇ ਲੜਕੀ ਨੂੰ ਉਸ ਦੇ ਵਾਰਸਾਂ ਹਵਾਲਾ ਕੀਤਾ ਗਿਆ। ਕਾਬੂ ਕੀਤੇ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕੀਤਾ। ਦੋਸ਼ੀਆਂ ਵਿਰੁੱਧ ਪੁਲਿਸ ਥਾਣਾ ਲੋਪੋਕੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ।