
ਪਿਸਤੌਲ ਦੀ ਨੋਕ 'ਤੇ ਭੈਣ ਦੀ ਸਹੇਲੀ ਨਾਲ ਜਬਰ ਜਨਾਹ
ਧਾਰੀਵਾਲ, 19 ਮਾਰਚ (ਇੰਦਰ ਜੀਤ) : ਥਾਣਾ ਘੁੰਮਣਕਲਾਂ ਦੀ ਪੁਲਿਸ ਨੇ ਨਾਬਾਲਗ਼ ਲੜਕੀ ਨਾਲ ਪਿਸਤੌਲ ਦੀ ਨੋਕ 'ਤੇ ਡਰਾ-ਧਮਕਾ ਕੇ ਜਬਰਜਨਾਹ ਕਰਨ ਵਾਲੇ ਲੜਕੇ, ਲੜਕੇ ਦੀ ਭੈਣ ਤੇ ਇਸ ਦੀ ਮਾਤਾ ਵਿਰੁਧ ਕੇਸ ਦਰਜ ਕਰ ਕੇ ਮਾਂ-ਧੀ ਨੂੰ ਗਿ੍ਫ਼ਤਾਰ ਕਰ ਲਿਆ |
ਪੀੜਤ ਲੜਕੀ ਨੇ ਉਚ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਕਾਇਤ ਪੱਤਰ ਦੇ ਕੇ ਇਨਸਾਫ਼ ਦੀ ਮੰਗ ਕਰਦਿਆਂ ਦਸਿਆ ਕਿ ਉਹ ਪਿੰਡ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਸੀ, ਜਿਥੇ ਰੁਪਿੰਦਰਜੀਤ ਕੌਰ ਵਾਸੀ ਬਾਂਗੋਵਾਨੀ ਉਸ ਦੀ ਸਹੇਲੀ ਬਣ ਗਈ ਅਤੇ ਪਿੰਡ ਬਾਗੋਵਾਣੀ ਵਿਚ ਟਿਊਸ਼ਨ ਪੜ੍ਹਨ ਲਈ ਆਉਣ ਕਾਰਨ ਰੁਪਿੰਦਰਜੀਤ ਕੌਰ ਦੇ ਘਰ ਉਸ ਦਾ ਅਕਸਰ ਆਉਣਾ-ਜਾਣਾ ਬਣ ਗਿਆ | ਜਿਸਦੇ ਚਲਦਿਆਂ ਰੁਪਿੰਦਰਜੀਤ ਕੌਰ ਦੇ ਭਰਾ ਗੁਰਕੀਰਤ ਸਿੰਘ ਨੇ ਅਪਣੀ ਭੈਣ ਕੋਲੋਂ ਮੇਰਾ ਮੋਬਾਈਲ ਨੰਬਰ ਲੈ ਲਿਆ ਤੇ ਮੈਨੂੰ ਮੈਸੇਜ ਕਰਨ ਲਗ ਪਿਆ, ਇਸੇ ਦੌਰਾਨ ਉਨ੍ਹਾਂ ਦੀ ਆਪਸ ਵਿਚ ਫਰੈਂਡਸ਼ਿਪ ਹੋ ਗਈ ਅਤੇ ਬੀਤੇ ਦਿਨੀ ਜਦ ਉਹ ਰੁਪਿੰਦਰਜੀਤ ਕੌਰ ਦੇ ਘਰ ਗਈ ਤਾਂ ਰੁਪਿੰਦਰਜੀਤ ਤੇ ਇਸ ਦੀ ਮਾਤਾ ਪਰਮਜੀਤ ਕੌਰ ਬਹਾਨਾ ਬਣਾ ਕੇ ਘਰੋਂ ਬਾਹਰ ਚਲੀਆਂ ਗਈਆਂ | ਮੌਕਾ ਤਾੜਦਿਆਂ ਹੀ ਗੁਰਕੀਰਤ ਸਿੰਘ ਉਸ ਨੂੰ ਧੱਕੇ ਨਾਲ ਕਮਰੇ ਵਿਚ ਲੈ ਗਿਆ ਅਤੇ ਪਿਸਤੌਲ ਦੀ ਨੋਕ 'ਤੇ ਉਸ ਨੂੰ ਡਰਾ-ਧਮਕਾ ਕੇ ਜਬਰ ਜਨਾਹ ਕੀਤਾ | ਪੁਲਿਸ ਅਧਿਕਾਰੀਆਂ ਵਲੋਂ ਕੀਤੀ ਇੰਨਕੁਆਰੀ ਤੋਂ ਬਾਅਦ ਥਾਣਾ ਘੁੰਮਣਕਲਾਂ ਦੀ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ਅਨੁਸਾਰ ਗੁਰਕੀਰਤ ਸਿੰਘ, ਰੁਪਿੰਦਰਜੀਤ ਕੌਰ ਅਤੇ ਪਰਮਜੀਤ ਕੌਰ ਵਿਰੁਧ ਕੇਸ ਦਰਜ ਕਰ ਕੇ ਗੁਰਕੀਰਤ ਸਿੰਘ ਦੀ ਭੈਣ ਅਤੇ ਮਾਂ ਨੂੰ ਗਿ੍ਫ਼ਤਾਰ ਕਰ ਲਿਆ |