ਮਹਿਲਾ ਵਿਸ਼ਵ ਕੱਪ : ਫਸਵੇਂ ਮੈਚ ’ਚ ਆਸਟੇ੍ਰਲੀਆ ਹੱਥੋਂ ਹਾਰਿਆ ਭਾਰਤ
Published : Mar 20, 2022, 12:03 am IST
Updated : Mar 20, 2022, 12:03 am IST
SHARE ARTICLE
image
image

ਮਹਿਲਾ ਵਿਸ਼ਵ ਕੱਪ : ਫਸਵੇਂ ਮੈਚ ’ਚ ਆਸਟੇ੍ਰਲੀਆ ਹੱਥੋਂ ਹਾਰਿਆ ਭਾਰਤ

ਆਕਲੈਂਡ, 19 ਮਾਰਚ : ਮਹਿਲਾ ਵਿਸ਼ਵ ਕੱਪ ਦੇ 18ਵੇਂ ਮੈਚ ’ਚ ਅੱਜ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 277 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਤਰ੍ਹਾਂ ਭਾਰਤ ਨੇ ਆਸਟਰੇਲੀਆ ਨੂੰ ਜਿੱਤ ਲਈ 278 ਦੌੜਾਂ ਦਾ ਟੀਚਾ ਦਿਤਾ। ਟੀਮ ਲਈ ਕਪਤਾਨ ਮਿਤਾਲੀ ਰਾਜ, ਯਸਤਿਕਾ ਭਾਟੀਆ ਅਤੇ ਹਰਮਨਪ੍ਰੀਤ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ।
ਮੈਚ ’ਚ ਆਸਟਰੇਲੀਆਈ ਟੀਮ ਨੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿਤਾ। ਆਸਟਰੇਲੀਆਈ ਕਪਤਾਨ ਦਾ ਇਹ ਫ਼ੈਸਲਾ ਸਹੀ ਸਾਬਤ ਹੋਇਆ ਅਤੇ ਭਾਰਤੀ ਟੀਮ ਨੇ ਪਹਿਲੇ 6 ਓਵਰਾਂ ’ਚ 28 ਦੌੜਾਂ ਵਿਚ ਹੀ ਅਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿਤੀਆਂ। ਸਮ੍ਰਿਤੀ ਮੰਧਾਨਾ (10) ਅਤੇ ਸ਼ੈਫਾਲੀ ਵਰਮਾ (12) ਜਲਦੀ ਹੀ ਆਊਟ ਹੋ ਗਈਆਂ। ਇਥੋਂ ਕਪਤਾਨ ਮਿਤਾਲੀ ਰਾਜ (68) ਅਤੇ ਯਸਤਿਕਾ ਭਾਟੀਆ (59) ਨੇ 130 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤੀ ਟੀਮ ਨੂੰ ਵਾਪਸੀ ਦਿਵਾਈ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ ਹਰਮਨਪ੍ਰੀਤ ਨੇ ਬੜ੍ਹਤ ਸੰਭਾਲੀ ਅਤੇ 47 ਗੇਂਦਾਂ ’ਤੇ ਅਜੇਤੂ 57 ਦੌੜਾਂ ਬਣਾਈਆਂ। ਉਹ ਇਕ ਸਿਰੇ ’ਤੇ ਰੁਕੇ। ਦੂਜੇ ਸਿਰੇ ਤੋਂ ਰਿਚਾ ਘੋਸ਼ (8) ਅਤੇ ਸਨੇਹ ਰਾਣਾ (0) ਸਸਤੇ ਵਿਚ ਪੈਵੇਲੀਅਨ ਪਰਤ ਗਏ। ਹਾਲਾਂਕਿ 9ਵੇਂ ਕ੍ਰਮ ’ਤੇ ਬੱਲੇਬਾਜ਼ੀ ਕਰਨ ਆਈ ਪੂਜਾ ਵਸਤਰਕਾਰ ਨੇ ਰਨ ਆਊਟ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਦਾ ਚੰਗਾ ਸਾਥ ਦਿਤਾ। ਉਸ ਨੇ 28 ਗੇਂਦਾਂ ’ਤੇ 34 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। 
ਜਵਾਬ ’ਚ ਆਸਟਰੇਲੀਆ ਨੇ 4 ਵਿਕਟਾਂ ਦੇ ਨੁਕਸਾਨ ’ਤੇ 280 ਦੌੜਾਂ ਬਣਾ ਕੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਆਸਟਰੇਲੀਆ ਲਈ ਮੇਗ ਲੈਨਿੰਗ ਨੇ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹਾਲਾਂਕਿ ਉਹ ਨਵਰਸ 90 ਦਾ ਸ਼ਿਕਾਰ ਹੋ ਗਈ ਤੇ ਅਪਣੇ ਸੈਂਕੜੇ ਤੋਂ ਖੁੰਝ ਗਈ। ਮੇਗ ਲੈਨਿੰਗ ਤੋਂ ਇਲਾਵਾ ਐਲਿਸਾ ਹਿਲੀ ਨੇ 72, ਰਾਚੇਲ ਹੇਂਸ ਨੇ 43, ਬੇਥ ਮੂਨੀ ਨੇ 30 ਤੇ ਐਲਿਸਾ ਪੇਰੀ 28 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਲਈ ਮੇਘਨਾ ਸਿੰਘ 1, ਪੂਜਾ  ਵਸਤਰਾਕਰ ਨੇ 2 ਤੇ ਸਨੇਹ ਰਾਣਾ ਨੇ ਇਕ ਵਿਕਟ ਲਈ।
ਮਿਤਾਲੀ ਨੇ 12 ਵਾਰ 50 ਤੋਂ ਵੱਧ ਦਾ ਸਕੋਰ ਬਣਾਉਣ ਨਾਲ ਨਿਊਜ਼ੀਲੈਂਡ ਦੀ ਸਾਬਕਾ ਕ੍ਰਿਕਟਰ ਡੇਬੀ ਹਾਕਲੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਸੱਭ ਤੋਂ ਜ਼ਿਆਦਾ 50 ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਚੋਟੀ ਦੀਆਂ ਪੰਜ ਬੱਲੇਬਾਜ਼ਾਂ ’ਚ ਇੰਗਲੈਂਡ ਦੀ ਸ਼ਾਰਲੇਟ ਐਡਵਰਡਸ (11), ਆਸਟਰੇਲੀਆ ਦੀ ਕਰੇਨ ਰੋਲਟਨ (9) ਤੇ ਨਿਊਜ਼ੀਲੈਂਡ ਦੀ ਸੂਜੀ ਬੇਟਸ (8) ਵੀ ਸ਼ਾਮਲ ਹਨ। (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement