ਖ਼ਬਰਾਂ |

ਤਾਜ਼ਾ |

Batala News : ਬਟਾਲਾ ਦੇ ਗੁਰਦੁਆਰਾ ਸਾਹਿਬ ’ਚ ਹੋਈ ਲੱਖਾਂ ਦੀ ਚੋਰੀ

By : BALJINDERK

Published : Mar 20, 2024, 2:20 pm IST
Updated : Mar 20, 2024, 3:40 pm IST
SHARE ARTICLE
 CCTV footage
CCTV footage

Batala News : ਚੋਰ ਤਾਲੇ ਤੋੜ ਕੇ ਨਕਦੀ ਲੈ ਹੋਏ ਰਫੂਚੱਕਰ, ਪੁਲਿਸ ਜਾਂਚ ’ਚ ਜੁਟੀ 

Batala News :  ਬਟਾਲਾ ਦੇ ਸ਼ਹਿਰ ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ 7 ਦੇ ਗੁਰਦੁਆਰਾ ਦੂਖ ਨਿਵਾਰਨ ਸਿੰਘ ਸਭਾ ’ਚ ਮੰਗਲਵਾਰ ਦੇਰ ਰਾਤ ਚੋਰਾਂ ਨੇ ਗੋਲਕ ਦਾ ਤਾਲਾ ਤੋੜ ਕੇ ਕਰੀਬ ਇਕ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਉਹ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਆਇਆ ਤਾਂ ਦੇਖਿਆ ਕਿ ਗੁਰਦੁਆਰਾ ਦੇ ਮੁੱਖ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਗੋਲਕ ਵੀ ਟੁੱਟੀ ਪਈ ਸੀ।

ਇਹ ਵੀ ਪੜੋ:Punjab News : ਦਰਦਨਾਕ ਸੜਕ ਹਾਦਸੇ ’ਚ 3 ਦੋਸਤਾਂ ਨੇ ਤੋੜਿਆ ਦਮ

ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਹੋਰ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਦਿਨ ਚੜ੍ਹਦੇ ਹੀ ਉਹ ਸੰਗਤ ਨਾਲ ਗਏ ਅਤੇ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਸ਼ਿਕਾਇਤ ਦਰਜ ਕਰਵਾਈ। ਚੋਰੀ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਜਿਸ ’ਤੇ ਪੁਲਿਸ ਨੇ ਗੁਰਦੁਆਰਾ ਸਾਹਿਬ ਆ ਕੇ ਜਾਂਚ ਕੀਤੀ ਅਤੇ ਸੀਸੀਟੀਵੀ ਆਪਣੇ ਨਾਲ ਲੈ ਗਏ। ਹੈੱਡ ਗ੍ਰੰਥੀ ਸਿੰਘ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਗੁਰੂ ਘਰ ਨੂੰ ਜਿਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ ਬਹੁਤ ਹੀ ਦੁੱਖ ਦੀ ਗੱਲ ਹੈ, ਗੁਰੂ ਘਰ ’ਚੋਂ ਚੋਰੀ ਹੋਈ ਨਗਦੀ ਗੁਰੂ ਘਰ ਨੂੰ ਵਾਪਸ ਕਰਵਾਈ ਜਾਵੇ ਅਤੇ ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਵਾਹਿਗੁਰੂ ਸਿਆਣਪ ਦੇਵੇ ਤਾਂ ਜੋ ਭਵਿੱਖ ਵਿਚ ਅਜਿਹਾ ਨਾ ਹੋ ਸਕੇ। 

ਇਹ ਵੀ ਪੜੋ:Chandigarh Road Accident News : ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਹੋਈ ਮੌਤ  


ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਅਨੁਸਾਰ ਸੀਸੀਟੀਵੀ ਦੀ ਮਦਦ ਨਾਲ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜੋ:Chandigarh News: 50 ਸਾਲਾਂ ਤੋਂ ਖ਼ਾਲੀ ਪਏ ਪਲਾਟ ਦਾ ਮਾਮਲਾ; ਹਾਈ ਕੋਰਟ ਨੇ ਪ੍ਰਸ਼ਾਸਨ ਤੋਂ ਮੰਗਿਆ ਜਵਾਬ  

 (For more news apart from Batala In Gurudwara Sahib theft of millions News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement