
ਕਣਕ ਦੀਆਂ ਬੋਰੀਆਂ 'ਚ ਲੁਕਾ ਕੇ ਲਿਆਂਦੀ ਜਾ ਰਹੀ ਸੀ ਅਫ਼ੀਮ
ਬਠਿੰਡਾ: ਬਠਿੰਡਾ ਵਿੱਚ ਸੀਆਈਏ ਸਟਾਫ਼ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਕ ਟਰੱਕ ਵਿਚੋਂ 10 ਕਿਲੋ ਅਫੀਮ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਤੋਂ ਕਣਕ ਲਿਆਂਦੀ ਜਾ ਰਹੀ ਸੀ। ਪੁਲਿਸ ਨੇ ਨਾਕੇ ਦੌਰਾਨ ਚੈਕਿੰਗ ਕੀਤੀ ਅਤੇ 10 ਕਿਲੋ ਅਫੀਮ ਬਰਾਮਦ ਕੀਤੀ ਹੈ। ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ।