
ਜ਼ਿਲ੍ਹਾ ਪਟਿਆਲਾ ਦੇ ਪਿੰਡ ਪਹਾੜਪੁਰ ’ਚ ਇਕ ਵਿਅਕਤੀ ਦੀ ਸਵੇਰੇ ਮੌਤ ਹੋ ਗਈ ਹੈ। ਮ੍ਰਿਤਕ ਸਨਿਚਰਵਾਰ ਰਾਤ ਹੀ ਮੱਧ ਪ੍ਰਦੇਸ਼ ਤੋਂ ਕੰਬਾਈਨ ਲੈ ਕੇ ਆਇਆ ਸੀ
ਪਟਿਆਲਾ, 19 ਅਪ੍ਰੈਲ (ਪਪ): ਜ਼ਿਲ੍ਹਾ ਪਟਿਆਲਾ ਦੇ ਪਿੰਡ ਪਹਾੜਪੁਰ ’ਚ ਇਕ ਵਿਅਕਤੀ ਦੀ ਸਵੇਰੇ ਮੌਤ ਹੋ ਗਈ ਹੈ। ਮ੍ਰਿਤਕ ਸਨਿਚਰਵਾਰ ਰਾਤ ਹੀ ਮੱਧ ਪ੍ਰਦੇਸ਼ ਤੋਂ ਕੰਬਾਈਨ ਲੈ ਕੇ ਆਇਆ ਸੀ। ਉਸ ਨਾਲ 3 ਵਿਅਕਤੀ ਹੋਰ ਸਨ। ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਥੇ ਪੁਲਿਸ ਤੇ ਡਾਕਟਰਾਂ ਦੀ ਟੀਮ ਪਹੁੰਚੀ ਤੇ ਮ੍ਰਿਤਕ ਦੇ ਸੈਂਪਲ ਲਏ।
ਪਿੰਡ ਵਾਸੀਆਂ ਨੂੰ ਕੋਰੋਨਾ ਕੇਸ ਹੋਣ ਦਾ ਖ਼ਦਸ਼ਾ ਹੈ। ਮੱਧ-ਪ੍ਰਦੇਸ਼ ਕੋਰੋਨਾ ਪ੍ਰਭਾਵਤ ਸੂਬਾ ਹੈ ਜਿਸ ਕਾਰਨ ਪਿੰਡ ਦੇ ਲੋਕ ਡਰ ਗਏ ਹਨ। ਪਿਛਲੇ ਕੁੱਝ ਦਿਨਾਂ ’ਚ ਪੰਜਾਬ ਤੋਂ ਦੂਜੇ ਰਾਜਾਂ ਵਿਚ ਗਈਆਂ ਕੰਬਾਈਨਾਂ ਹੁਣ ਵਾਪਸ ਆ ਰਹੀਆਂ ਹਨ। ਪਿੰਡ ’ਚ ਪ੍ਰਵੇਸ਼ ਹੋਣ ਤੋਂ ਪਹਿਲਾਂ ਇਨ੍ਹਾਂ ਲੋਕਾਂ ਦੇ ਟੈਸਟ ਹੋਣੇ ਜ਼ਰੂਰੀ ਹਨ।