
ਐਸ.ਟੀ.ਐਫ਼. ਸੰਗਰੂਰ ਨੇ ਦੋ ਵਿਅਕਤੀਆਂ ਨੂੰ 800 ਗਾ੍ਰਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਹਰਵਿੰਦਰ ਚੀਮਾ ਉਪ ਕਪਤਾਨ
ਸੰਗਰੂਰ, 19 ਅਪ੍ਰੈਲ (ਟਿੰਕਾ ਆਨੰਦ): ਐਸ.ਟੀ.ਐਫ਼. ਸੰਗਰੂਰ ਨੇ ਦੋ ਵਿਅਕਤੀਆਂ ਨੂੰ 800 ਗਾ੍ਰਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਹਰਵਿੰਦਰ ਚੀਮਾ ਉਪ ਕਪਤਾਨ ਪੁਲਿਸ ਐਸ.ਟੀ.ਐਫ. ਨੇ ਦਸਿਆ ਕਿ ਬੀਤੇ ਦਿਨ ਇੰਸਪੈਕਟਰ ਰਵਿੰਦਰ ਭੱਲਾ ਇੰਚਾਰਜ ਐਸ.ਟੀ.ਐਫ਼. ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਥਾਣੇਦਾਰ ਕੁਲਜੀਤ ਕੌਰ ਨੇ ਸਮੇਤ ਐਸ.ਟੀ.ਐਫ਼. ਦੇ ਕਰਮਚਾਰੀਆਂ ਨਾਲ ਨਸ਼ਾ ਤਸਕਰਾਂ ਦੀ ਚੈਕਿੰਗ ਸਬੰਧੀ ਟੀ. ਪੁਆਇੰਟ ਕਾਲਾਝਾੜ ਨੇੜੇ ਟੋਲ ਪਲਾਜਾ ਹਾਈਵੇ ਸੰਗਰੂਰ-ਪਟਿਆਲਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ।
ਉਨ੍ਹਾਂ ਨੂੰ ਮੁਖ਼ਬਰ ਨੇ ਇਤਲਾਹ ਦਿਤੀ ਕਿ ਸਰਬਜੀਤ ਸਿੰਘ ਉਰਫ਼ ਸੋਨੂੰ ਵਾਸੀ ਜੈਮਲ ਸਿੰਘ ਕਾਲੋਨੀ ਜ਼ਿਲ੍ਹਾ ਪਟਿਆਲਾ, ਕੁਲਵਿੰਦਰ ਸਿੰਘ ਵਾਸੀ ਖੇੜੀ ਗੌੜੀਆਂ ਜ਼ਿਲ੍ਹਾ ਪਟਿਆਲਾ, ਸੈਂਪੀ ਸਿੰਘ ਵਾਸੀ ਤਰਖਾਣਮਾਜਰਾ ਪਟਿਆਲਾ ਆਪਸ ਵਿਚ ਰਲ ਕੇ ਸਾਂਝੇ ਪੈਸੇ ਲਾ ਕੇ ਹੈਰੋਇਨ ਖ਼ਰੀਦਣ ਵੇਚਣ ਦਾ ਧੰਦਾ ਕਰਦੇ ਹਨ। ਇਸ ਇਤਲਾਹ ’ਤੇ ਉਕਤ ਵਿਅਕਤੀਆਂ ਵਿਰੁਧ ਥਾਣਾ ਐਸ.ਟੀ.ਐਫ. ਮੁਹਾਲੀ ’ਚ ਮੁਕੱਦਮਾ ਦਰਜ ਹੋਇਆ।
File photo
ਇੰਸ: ਰਵਿੰਦਰ ਕੁਮਾਰ ਇੰਚਾਰਜ ਐਸ.ਟੀ.ਐਫ. ਯੂਨਿਟ ਸੰਗਰੂਰ ਨੇ ਸਮੇਤ ਐਸ.ਟੀ.ਐਫ. ਕਰਮਚਾਰੀਆਂ ਨਾਲ ਟੀ ਪੁਆਇੰਟ ਪਿੰਡ ਲੱਖੇਵਾਲ ਨਾਕਾਬੰਦੀ ਕੀਤੀ ਤਾਂ ਪਿੰਡ ਚੰਨੋ ਵਲੋਂ ਇਕ ਕਾਰ ਆਉਂਦੀ ਦਿਖਾਈ ਦਿਤੀ। ਪੁਲਿਸ ਨੇ ਰੁਕਣ ਦਾ ਇਸ਼ਾਰਾ ਤਾਂ ਕਾਰ ਚਾਲਕ ਨੇ ਅਪਣੀ ਕਾਰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਕਾਰ ਸਵਾਰ ਦੋਵੇਂ ਵਿਅਕਤੀਆਂ ਨੂੰ ਕਾਬੂ ਕਰ ਲਿਆ।
ਕਾਰ ਚਾਲਕ ਦੀ ਸ਼ਨਾਖਤ ਕੁਲਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਉਰਫ਼ ਸੋਨੂੰ ਵਜੋਂ ਹੋਈ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 800 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਨਾਂ ਨੂੰ ਮੌਕੇ ’ਤੇ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਸਾਥੀ ਸੈਂਪੀ ਸਿੰਘ ਵਾਸੀ ਤਰਖਾਣਮਾਜਰਾ ਜੋ ਇਨ੍ਹਾਂ ਦੇ ਪਿੱਛੇ ਅਪਣੀ ਕਾਰ ’ਚ ਆ ਰਿਹਾ ਸੀ, ਨੂੰ ਵੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜੋ ਅਪਣੀ ਕਾਰ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਉਸ ਦੀ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ।