ਇਸ ਦੀ ਜ਼ਰੂਰਤ ਦੂਜੀ ਕੀਮੋਥੈਰੇਪੀ ਤੋਂ ਬਾਅਦ ਪਵੇਗੀ, ਇਹ ਲਗਭਗ 50 ਤੋਂ 70 ਹਜ਼ਾਰ ਰੁਪਏ ਵਿਚ ਹੋਵੇਗੀ।
ਮੁਹਾਲੀ : ਲੰਮੇ ਸਮੇਂ ਤੋਂ ਕੈਂਸਰ ਨਾਲ ਪੀੜਤ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਆਪਣੇ ਵਾਲ ਕਿਸੇ ਹੋਰ ਕੈਂਸਰ ਪੀੜਤ ਨੂੰ ਦਾਨ ਕਰ ਦਿੱਤੇ ਹਨ।
ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਡਾ. ਨਵਜੋਤ ਕੌਰ ਨੇ ਲਿਖਿਆ ਕਿ ਕੁਦਰਤੀ ਵਾਲਾਂ ਦੇ ਵਿੱਗ ਦੀ ਕੀਮਤ ਬਾਰੇ ਪੁੱਛਗਿੱਛ ਕੀਤੀ ਹੈ। ਇਸ ਦੀ ਜ਼ਰੂਰਤ ਦੂਜੀ ਕੀਮੋਥੈਰੇਪੀ ਤੋਂ ਬਾਅਦ ਪਵੇਗੀ, ਇਹ ਲਗਭਗ 50 ਤੋਂ 70 ਹਜ਼ਾਰ ਰੁਪਏ ਵਿਚ ਹੋਵੇਗੀ।
ਇਸ ਲਈ ਕੈਂਸਰ ਪੀੜਤ ਮਰੀਜ਼ ਲਈ ਆਪਣੇ ਵਾਲ ਦੇਣ ਦਾ ਫ਼ੈਸਲਾ ਕੀਤਾ ਹੈ।