
Expired Chocolate News: ਨਾਜ਼ੁਕ ਹਾਲਤ ਵਿਚ ਡੇਢ ਸਾਲ ਦੀ ਬੱਚੀ ਹਸਪਤਾਲ ਭਰਤੀ
The girl vomited blood after eating Kaspiri chocolate Patiala: ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਮਿਆਦ ਪੁੱਗ ਚੁੱਕੀ ਚਾਕਲੇਟ ਖਾਣ ਨਾਲ ਡੇਢ ਸਾਲ ਦੀ ਬੱਚੀ ਰਾਵਿਆ ਦੇ ਗੰਭੀਰ ਰੂਪ 'ਚ ਬੀਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ 'ਚ ਰਹਿਣ ਵਾਲੀ ਇਸ ਲੜਕੀ ਦੇ ਪਰਿਵਾਰਕ ਮੈਂਬਰ ਵਿੱਕੀ ਨੇ ਦੱਸਿਆ ਕਿ ਇਹ ਲੜਕੀ ਲੁਧਿਆਣਾ ਤੋਂ ਉਨ੍ਹਾਂ ਦੇ ਘਰ ਰਿਸ਼ਤੇਦਾਰੀ 'ਚ ਆਈ ਸੀ।
ਇਹ ਵੀ ਪੜ੍ਹੋ: Blue Whale News: ਭਾਰਤੀ ਵਿਦਿਆਰਥੀ ਦੀ ਮੌਤ ਦੇ ਬਲੂ ਵ੍ਹੇਲ ਗੇਮ ਨਾਲ ਜੁੜੇ ਤਾਰ, 2 ਮਿੰਟ ਤੱਕ ਲੜਕੇ ਨੇ ਰੋਕੇ ਆਪਣੇ ਸਾਹ!
ਬੱਚੀ ਰਾਵਿਆ ਨੂੰ ਤੋਹਫੇ ਵਜੋਂ ਚਾਕਲੇਟ, ਕਰਿਸਪਸ, ਜੂਸ ਆਦਿ ਵਾਲਾ ਗਿਫਟ ਪੈਕ ਬਾਲਟੀ ਦਿੱਤਾ ਗਿਆ। ਬੁੱਧਵਾਰ ਨੂੰ ਲੜਕੀ ਪਟਿਆਲਾ ਤੋਂ ਲੁਧਿਆਣਾ ਗਈ ਸੀ। ਵੀਰਵਾਰ ਨੂੰ ਲੁਧਿਆਣਾ 'ਚ ਬਾਲਟੀ ਖੋਲ੍ਹ ਕੇ ਚਾਕਲੇਟ ਖਾਧੀ ਸੀ।
ਇਹ ਵੀ ਪੜ੍ਹੋ: Ropar Accident News: ਰੋਪੜ 'ਚ ਦੋ ਮੋਟਰਸਾਈਕਲਾਂ ਚਾਲਕਾਂ ਦੀ ਦਰਦਨਾਕ ਹਾਦਸੇ ਵਿਚ ਹੋਈ ਮੌਤ
ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਰਾਵਿਆ ਦੀ ਹਾਲਤ ਨਾਜ਼ੁਕ ਹੋ ਗਈ ਸੀ। ਪਹਿਲਾਂ ਤਾਂ ਇਹ ਸੋਚਿਆ ਜਾ ਰਿਹਾ ਸੀ ਕਿ ਬੱਚੀ ਨੂੰ ਕੋਈ ਮਾਮੂਲੀ ਤਕਲੀਫ਼ ਹੋਈ ਹੋਵੇਗੀ ਪਰ ਸਮੇਂ ਦੇ ਨਾਲ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਖ਼ੂਨ ਦੀਆਂ ਉਲਟੀਆਂ ਆਉਣ ਲੱਗੀਆਂ, ਜਿਸ ਕਾਰਨ ਉਸ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਬਾਲਟੀ ਵਿਚੋਂ ਇੱਕ ਹੋਰ ਚਾਕਲੇਟ 22 ਸਾਲ ਦੀ ਲੜਕੀ ਨੇ ਖਾ ਲਈ, ਜਿਸ ਦੀ ਹਾਲਤ ਵਿਗੜ ਗਈ ਪਰ ਬਾਅਦ ਵਿੱਚ ਉਸ ਦੀ ਹਾਲਤ ਠੀਕ ਹੋ ਗਈ ਜਦੋਂਕਿ ਲੜਕੀ ਦੀ ਸਿਹਤ ਵਿਗੜ ਗਈ। ਵਿੱਕੀ ਨੇ ਦੱਸਿਆ ਕਿ ਜਦੋਂ ਉਹ ਸਿਹਤ ਵਿਭਾਗ ਦੀ ਟੀਮ ਦੇ ਨਾਲ ਕਿਲੇ ਦੇ ਪਿਛਲੇ ਪਾਸੇ ਸਥਿਤ ਹਲਵਾਈ ਦੀ ਦੁਕਾਨ 'ਤੇ ਪਹੁੰਚਿਆ ਤਾਂ ਉਨ੍ਹਾਂ ਕੋਲੋਂ ਮਿਆਦ ਪੁੱਗ ਚੁੱਕੀਆਂ ਹੋਰ ਵਸਤੂਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਜ਼ਬਤ ਕਰ ਲਿਆ।
ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿਹਤ ਵਿਭਾਗ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਸਬੰਧਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ।
(For more Punjabi news apart from The girl vomited blood after eating Kaspiri chocolate Patiala, stay tuned to Rozana Spokesman)