
Machhiwara News : ਮਾਛੀਵਾੜਾ ਦੀ ਮੰਡੀ ’ਚ ਲੇਬਰ ਦੀ ਘਾਟ
Machhiwara News in Punjabi : ਮਾਛੀਵਾੜਾ ਮੰਡੀ ’ਚ ਕਣਕ ਦੀ ਆਮਦ ਪੂਰੇ ਜ਼ੋਰਾਂ ’ਤੇ ਪਰੰਤੂ ਮੌਸਮ ਦੇ ਬਦਲਦੇ ਮਿਜ਼ਾਜ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹੈ ਹੈ। ਕਿਸਾਨਾਂ ਦਾ ਕਹਿਣਾ ਹੈ ਅਗਲੇ ਕੁਝ ਦਿਨਾਂ ਤੱਕ ਮਾਲਕ ਉਨ੍ਹਾਂ ’ਤੇ ਇੰਝ ਹੀ ਮਿਹਰ ਬਣਾ ਕੇ ਰੱਖੇ ਤਾਂਕਿ ਕਿਸਾਨ ਆਪਣੀ ਕਣਕ ਨੂੰ ਸੰਭਾਲਣ ਜੋਗੇ ਹੋ ਜਾਣ। ਕਿਸਾਨਾਂ ਨੇ ਦੱਸਿਆ ਕਿ ਮੰਡੀ ’ਚ ਅਨਾਜ ਨੂੰ ਢੱਕਣ ਲਈ ਪੁਖਤਾ ਇੰਤਜ਼ਾਮ ਤਾਂ ਕੀਤੇ ਗਏ ਹਨ। ਪ੍ਰੰਤੂ ਲੇਬਰ ਕਾਰਨ ਉਹਨਾਂ ਨੂੰ ਥੋੜੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਹੀ ਮਾਰਕੀਟ ਦੇ ਨਵੇਂ ਬਣੇ ਚੇਅਰਮੈਨ ਮਾਰਕੀਟ ਕਮੇਟੀ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿੱਚ ਹੁਣ ਤੱਕ ਕਣਕ ਦੀ ਆਮਦ 93,407 ਕੁੰਟਲ ਖਰੀਦ ਹੋ ਚੁੱਕੀ ਹੈ ਜਿਸ ਵਿੱਚੋਂ ਲਿਫਟਿੰਗ 46403 ਕੁਇੰਟਲ ਹੋ ਚੁੱਕੀ ਹੈ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਟੋਟਲ ਕਣਕ ਦੀ ਆਮਦ ਮੰਡੀ ਵਿੱਚ 7 ਲੱਖ 66 ਹਜ਼ਾਰ ਆਮਦ ਹੋਈ ਸੀ।
ਉਹਨਾਂ ਦੱਸਿਆ ਕਿ ਮੰਡੀ ਵਿੱਚ ਪੁਖਤਾ ਇੰਤਜ਼ਾ ਜਿਹੜੇ ਕੀਤੇ ਗਏ ਹਨ, ਲੇਬਰ ਦੀ ਥੋੜੀ ਸਮੱਸਿਆ ਜ਼ਰੂਰ ਆ ਰਹੀ ਹੈ। ਕਿਉਂਕਿ ਲੇਬਰ ਪਿੱਛੋਂ ਹੀ ਘੱਟ ਆਈ ਹੈ। ਲੇਬਰ ਦੀ ਸਮੱਸਿਆ ਨੂੰ ਵੀ ਜਲਦ ਹੀ ਹੱਲ ਕੀਤਾ ਜਾਵੇਗਾ।
(For more news apart from country food supplier no longer relies on weather, crop hoardings have taken place in markets News in Punjabi, stay tuned to Rozana Spokesman)