ਪਿੰਡ ਰੌਹੜ ਜਾਗੀਰ ਵਿਖੇ 30 ਦੇ ਕਰੀਬ ਤੂੜੀ ਦੇ ਮੂਸਲ ਅੱਗ ਨਾਲ ਸੜ ਕੇ ਸੁਆਹ
Published : May 20, 2020, 4:36 am IST
Updated : May 20, 2020, 4:36 am IST
SHARE ARTICLE
File Photo
File Photo

ਫ਼ਾਇਰ ਬਿ੍ਰਗੇਡ ਦੀਆਂ ਗੱਡੀਆਂ ਡੇਢ ਘੰਟਾ ਲੇਟ ਪੁੱਜੀਆਂ

ਦੇਵੀਗੜ੍ਹ, 19 ਮਈ (ਅਮਨਦੀਪ ਸਿੰਘ): ਅੱਜ ਦੁਪਹਿਰ ਬਾਅਦ ਦੇਵੀਗੜ੍ਹ ਨੇੜੇ ਪਿੰਡ ਰੌਹੜ ਜਾਗੀਰ ਵਿਖੇ ਅੱਗ ਲੱਗਣ ਕਾਰਨ 30 ਦੇ ਕਰੀਬ ਤੂੜੀ ਦੇ ਮੂਸਲ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਮੂਸਲ ਕੁਝ ਘਰਾਂ ਦੇ ਇਕੱਠੇ ਹੀ ਲੱਗੇ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੌਹੜ ਜਾਗੀਰ ਵਿਖੇ ਪਟਿਆਲਾ-ਪਹੇਵਾ ਰੋੜ ਦੇ ਬਿਲਕੁਲ ਕਿਨਾਰੇ ਲੱਗੇ ਕੁਝ ਘਰਾਂ ਦੇ ਤੂੜੀ ਦੇ ਮੂਸਲਾਂ ਨੂੰ ਰੌਹੜ ਜਾਗੀਰ ਤੋਂ ਜੋਧਪੁਰ ਨੂੰ ਜਾਂਦੀ ਬਿਜਲੀ ਦੀ ਲਾਈਨ ਬੰਦ ਕੀਤੀ ਹੋਈ ਸੀ, ਜਦੋਂ ਬਿਜਲੀ ਕਰਮਚਾਰੀਆ ਨੇ ਲਾਈਨ ਚਾਲੂ ਕਰਨ ਲਈ ਸਵਿੱਚ ਘੋੜਾ ਚੁੱਕਿਆ ਤਾਂ ਉਸ ਵਿਚੋਂ ਨਿਕਲੇ ਚੰਗਿਆੜਿਆਂ ਨਾਲ ਹੇਠਾਂ ਪਈ ਪਰਾਲੀ ਨੂੰ ਅੱਗ ਲੱਗ ਗਈ। ਬਾਅਦ ਵਿਚ ਇਹ ਅੱਗ ਨਾਲ ਲੱਗੇ ਤੂੜੀ ਦੇ ਮੂਸਲਾਂ ਨੂੰ ਜਾ ਲੱਗੀ। 

File photoFile photo

ਅੱਗ ਨੇ ਹਵਾ ਤੇਜ਼ ਹੋਣ ਕਰ ਕੇ ਬਹੁਤ ਜਲਦੀ ਹੀ ਮੂਸਲਾਂ ਨੂੰ ਅਪਣੀ ਚਪੇਟ ਵਿਚ ਲੈ ਲਿਆ। ਇਸ ਦੌਰਾਨ ਫ਼ਾਇਰ ਬਿ੍ਰਗੇਡ ਦੀਆਂ ਗੱਡੀਆਂ ਡੇਢ ਘੰਟਾ ਲੇਟ ਪਹੁੰਚੀਆਂ। ਜਿਸ ਕਾਰਨ ਅੱਗ ਬਹੁਤ ਜ਼ਿਆਦਾ ਲੱਗ ਗਈ। ਅੱਗ ਪਿੰਡ ਦੇ ਬਹੁਤ ਨੇੜੇ ਹੋਣ ਕਰ ਕੇ ਪਿੰਡ ਵਿਚ ਵੜ ਸਕਦੀ ਸੀ ਜੇਕਰ ਪਿੰਡ ਦੇ ਸਾਰੇ ਲੋਕਾਂ ਨੇ ਪਾਣੀ ਪਾਉਣ ਦੀ ਹਿੰਮਤ ਨਾ ਕੀਤੀ ਹੁੰਦੀ ਤਾਂ ਭਾਰੀ ਆਰਥਕ ਨੁਕਸਾਨ ਹੋ ਜਾਣਾ ਸੀ।

ਇਸ ਦੌਰਾਨ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ ਅਪਣੇ ਸਾਥੀਆਂ ਨਾਲ ਘਟਨਾ ਵਾਲੀ ਥਾਂ ਪਹੁੰਚ ਗਏ, ਜਿਨ੍ਹਾਂ ਨੇ ਇਸ ਹੋਏ ਨੁਕਸਾਨ ਉਤੇ ਚਿੰਤਾ ਪ੍ਰਗਟ ਕੀਤੀ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਤੂੜੀ ਦੇ ਮੂਸਲ ਸੜੇ ਹਨ ਉਨ੍ਹਾਂ ਨੂੰ ਤੁਰਤ ਮੁਆਵਜਾ ਦੇਵੇ ਕਿਉਂਕਿ ਕਿਸਾਨ ਪਹਿਲਾਂ ਹੀ ਕਣਕ ਦਾ ਘੱਟ ਝਾੜ ਹੋਣ ਕਾਰਨ ਪ੍ਰੇਸ਼ਾਨ ਹਨ। ਇਸ ਮੌਕੇ ਬਲਕਾਰ ਸਿੰਘ ਸਾਬਕਾ ਸਰਪੰਚ, ਤਰਸੇਮ ਕੋਟਲਾ, ਜਸਵੰਤ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਚੂਹੜ ਸਿੰਘ, ਮਨਦੀਪ ਸਿੰਘ, ਜੋਤੀ ਘੜਾਮ, ਰਵਿੰਦਰ ਸਨੌਰ ਆਦਿ ਵੀ ਮੌਜੂਦ ਸਨ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement