ਵਪਾਰੀ ਦੇ ਘਰ ‘ਸੰਨ੍ਹ’ ਲਗਾਉਣ ਵਾਲੇ ਬਠਿੰਡਾ ਪੁਲਿਸ ਵਲੋਂ ਦੋ ਦਿਨਾਂ ’ਚ ਕਾਬੂ 
Published : May 20, 2020, 3:54 am IST
Updated : May 20, 2020, 4:32 am IST
SHARE ARTICLE
File Photo
File Photo

ਬਠਿੰਡਾ ਪੁਲਿਸ ਨੇ ਤਿੰਨ ਦਿਨ ਪਹਿਲਾਂ ਸ਼ਹਿਰ ਦੇ ਇਕ ਵਪਾਰੀ ਦੇ ਘਰ ਹੋਈ ਚੋਰੀ ਦੇ ਮਾਮਲੇ ’ਚ ਫ਼ੁਰਤੀ ਦਿਖਾਉਂਦਿਆਂ

ਬਠਿੰਡਾ, 19 ਮਈ (ਸੁਖਜਿੰਦਰ ਮਾਨ) : ਬਠਿੰਡਾ ਪੁਲਿਸ ਨੇ ਤਿੰਨ ਦਿਨ ਪਹਿਲਾਂ ਸ਼ਹਿਰ ਦੇ ਇਕ ਵਪਾਰੀ ਦੇ ਘਰ ਹੋਈ ਚੋਰੀ ਦੇ ਮਾਮਲੇ ’ਚ ਫ਼ੁਰਤੀ ਦਿਖਾਉਂਦਿਆਂ ਤਿੰਨ ਕਥਿਤ ਚੋਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋ ਪੌਣੇ ਚਾਰ ਕਿਲੋਂ ਦੇ ਕਰੀਬ ਸੋਨਾ ਅਤੇ ਚਾਂਦੀ ਬਰਾਮਦ ਕਰਵਾ ਲਈ ਹੈ।  ਅੱਜ ਸਥਾਨਕ ਮਿੰਨੀ ਸਕੱਤਰੇਤ ’ਚ ਡੀਐਸਪੀ ਸਿਟੀ ਆਸਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ ਪ੍ਰੈੱਸ ਕਾਨਫ਼ਰੰਸ ਵਿਚ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਸ ਬਹੁਕਰੋੜੀ ਚੋਰੀ ਦੇ ਮਾਮਲੇ ’ਚ ਮਾਸਟਰਮਾਈਡ ਕਰਨਵੀਰ ਸਿੰਘ ਉਰਫ਼ ਜੌਨੀ ਬਾਬਾ ਸ਼ਹਿਰ ਦਾ ਇਕ ਵੱਡਾ ਪ੍ਰੋਫ਼ੈਸ਼ਨਲ ਚੋਰ ਹੈ ਅਤੇ ਉਸ ਦੇ ਵਿਰੁਧ ਵੱਖ-ਵੱਖ ਥਾਣਿਆਂ ਵਿਚ ਚੋਰੀ ਦੇ ਕਰੀਬ 9 ਮੁਕੱਦਮੇ ਦਰਜ ਹਨ। ਜਦੋਂਕਿ ਉਸ ਦਾ ਸਾਥੀ ਕਾਲੂ ਰਾਮ ਵੀ ਰਾਜਸਥਾਨ ਪੁਲਿਸ ਨੂੰ ਲੋੜੀਦਾ ਵੱਡਾ ਅਪਰਾਧੀ ਹੈ, ਜਿਸ ਵਿਰੁਧ ਡੇਢ ਦਰਜਨ ਦੇ ਕਰੀਬ ਕਤਲ,  ਕੁੱਟਮਾਰ ਵਕ ਲੁੱਟਮਾਰ ਆਦਿ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। '

ਇਸ ਚੋਰੀ ਦੇ ਮਾਮਲੇ ਨੂੰ ਹੱਲ ਕਰਨ ਵਾਲੇ ਸੀਆਈਏ-2 ਵਿੰਗ ਦੇ ਇੰਚਾਰਜ ਤਰਜਿੰਦਰ ਸਿੰਘ ਮੁਤਾਬਕ ਸਥਾਨਕ ਮਾਡਲ ਟਾਊਨ ਦੇ ਫ਼ੇਜ਼-2 ’ਚ ਸਥਿਤ ਕੋਠੀ ਨੰਬਰ 63 ਦੇ ਮਾਲਕ ਅਮਰੀਸ਼ ਗੋਇਲ ਤਾਲਾਬੰਦੀ ਤੋਂ ਪਹਿਲਾਂ 16 ਮਾਰਚ ਨੂੰ ਅਪਣੇ ਪੰਚਕੂਲਾ ਸਥਿਤ ਮਕਾਨ ’ਚ ਪ੍ਰਵਾਰ ਸਹਿਤ ਗਿਆ ਸੀ। ਇਸ ਤੋਂ ਬਾਅਦ ਉਸ ਦੀ ਕੋਠੀ ਦੇ ਉਪਰਲੇ ਹਿੱਸੇ ’ਚ ਬਤੌਰ ਕਿਰਾਏਦਾਰ ਰਹਿ ਰਿਹਾ ਕਰਨ ਵਾਸੀ ਡੂੰਮਵਾਲੀ ਵੀ 6 ਮਈ ਨੂੰ ਕੋਠੀ ਨੂੰ ਜਿੰਦਰਾ ਲਗਾ ਕੇ ਡੂੰਮਵਾਲੀ ਚਲਾ ਗਿਆ। ਇਸ ਦੌਰਾਨ ਜਦ ਉਹ ਦਸ ਦਿਨਾਂ ਬਾਅਦ 16 ਮਈ ਨੂੰ ਵਾਪਸ ਆਇਆ ਤਾਂ ਕੋਠੀ ਦੇ ਤਾਲੇ ਟੁੱਟੇ ਹੋਏ ਸਨ। ਮਾਮਲੇ ਦੀ ਸੂਚਨਾ ਤੁਰਤ ਕੋਠੀ ਦੇ ਮਾਲਕ ਅਮਰੀਸ ਗੋਇਲ ਜੋਕਿ ਇਕ ਵੱਡਾ ਕਾਰਖ਼ਾਨੇਦਾਰ ਦਸਿਆ ਜਾ ਰਿਹਾ ਹੈ, ਨੂੰ ਦਿਤੀ ਗਈ।

File photoFile photo

ਇਸ ਤੋਂ ਇਲਾਵਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੜਤਾਲ ਦੌਰਾਨ ਪਾਇਆ ਗਿਆ ਕਿ ਚੋਰ ਘਰ ਵਿਚ ਪਏ ਕਰੋੜਾਂ ਦੇ ਸੋਨੇ ਤੇ ਚਾਂਦੀ ਦੇ ਜੇਵਰਤਾਂ ਤੋਂ ਇਲਾਵਾ ਹੋਰ ਕੀਮਤੀ ਸਮਾਨ ਚੋਰੀ ਕਰ ਕੇ ਲੈ ਗਏ।  ਇਸਤੋਂ ਇਲਾਵਾ ਕੋਠੀ ਦੇ ਹੇਠਲੇ ਹਿੱਸੇ ਵਿਚ ਲੱਗੇ 8 ਕੈਮਰਿਆਂ ਵਿਚੋਂ 6 ਦੀਆਂ ਤਾਰਾਂ ਤੋੜ ਦਿਤੀਆਂ ਤੇ ਜਾਂਦੇ ਸਮੇਂ ਉਸ ਦੀ ਡੀਵੀਆਰ ਵੀ ਲੈ ਗਏ। ਹਾਲਾਂਕਿ ਉਪਰਲੇ ਹਿੱਸੇ ’ਚ ਲੱਗੇ ਕੈਮਰਿਆਂ ਦੀ ਡੀਵੀਆਰ ਚੋਰਾਂ ਦੇ ਹੱਥ ਨਹੀਂ ਲੱਗੀ, ਜਿਸ ਤੋਂ ਪੁਲਿਸ ਨੂੰ ਉਨ੍ਹਾਂ ਬਾਰੇ ਸੁਰਾਗ ਮਿਲ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਕਥਿਤ ਮੁੱਖ ਦੋਸ਼ੀ ਕਰਨਵੀਰ ਸਿੰਘ ਉਰਫ਼ ਜੌਨੀ ਬਾਬਾ ਅਤੇ ਕਾਲੂ ਰਾਮ ਵਾਸੀ ਪੀਲੀਆ ਬੰਗਾਂ ਰਾਜਸਥਾਨ ਨੂੰ ਕਾਬੂ ਕਰ ਲਿਆ।

ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋ ਮੁਢਲੀ ਪੁਛਗਿਛ ਤੋਂ ਬਾਅਦ ਇਕ ਕਿਲੋ ਸੋਨਾ ਅਤੇ 2 ਕਿਲੋ 300 ਗ੍ਰਾਮ ਚਾਂਦੀ ਬਰਾਮਦ ਕਰ ਲਈ। 
ਦੋਨਾਂ ਕਥਿਤ ਦੋਸ਼ੀਆਂ ਨੇ ਪੁਛਗਿਛ ਦੌਰਾਨ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਮਟੋਰੀਆ ਇਲਾਕੇ ਦੇ ਦੋ ਭਰਾਵਾਂ ਰਾਮੇਸ਼ ਕੁਮਾਰ ਉਰਫ਼ ਧੋਲੂ ਤੇ ਸੁਭਾਸ਼ ਚੰਦ ਨੂੰ ਨਾਮਜ਼ਦ ਕਰਨ ਤੋਂ ਬਾਅਦ ਰਾਮੇਸ਼ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋ ਵੀ ਇੰਨ੍ਹਾਂ ਕਥਿਤ ਦੋਸ਼ੀਆਂ ਵਲੋਂ ਰੱਖਿਆ 361 ਗ੍ਰਾਮ ਸੋਨਾ ਬਰਾਮਦ ਕਰਵਾਇਆ ਗਿਆ । ਜਦੋਂਕਿ ਸੁਭਾਸ਼ ਚੰਦ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਚੋਰੀ ਨਸ਼ੇ ਦੀ ਪੂਰਤੀ ਤੇ ਐਸਪ੍ਰਸ਼ਤੀ ਲਈ ਕਰਦੇ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement