ਮਜ਼ਦੂਰ ਜਥੇਬੰਦੀਆਂ ਵਲੋਂ ਲਗਾਏ ਧਰਨੇ ਦੌਰਾਨ ਮਜ਼ਦੂਰ ਦੀ ਮੌਤ
Published : May 20, 2020, 5:20 am IST
Updated : May 20, 2020, 5:20 am IST
SHARE ARTICLE
File Photo
File Photo

ਮਜ਼ਦੂਰ ਔਰਤਾਂ ਵਲੋਂ ਸਵੈਰੁਜ਼ਗਾਰ ਲਈ ਗਰੁੱਪ ਬਣਾ ਕੇ ਲਏ ਕਰਜ਼ਿਆਂ ਦੇ ਤਾਲਾਬੰਦੀ ਕਾਰਨ ਭੁਗਤਾਣ ਨਾ ਕਰਨ ਉਤੇ ਮਾਈਕਰੋ

ਮੋਗਾ, 19 ਮਈ (ਪਪ): ਮਜ਼ਦੂਰ ਔਰਤਾਂ ਵਲੋਂ ਸਵੈਰੁਜ਼ਗਾਰ ਲਈ ਗਰੁੱਪ ਬਣਾ ਕੇ ਲਏ ਕਰਜ਼ਿਆਂ ਦੇ ਤਾਲਾਬੰਦੀ ਕਾਰਨ ਭੁਗਤਾਣ ਨਾ ਕਰਨ ਉਤੇ ਮਾਈਕਰੋ ਫ਼ਾਈਨਾਂਸ ਕੰਪਨੀਆਂ ਦੁਆਰਾ ਜਬਰੀ ਕਿਸ਼ਤਾਂ ਦੀ ਵਸੂਲੀ ਵਿਰੁਧ ਅਤੇ ਹੋਰ ਮੰਗਾਂ ਲਈ ਨੌਜਵਾਨ ਭਾਰਤ ਸਭਾ ਅਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਅੱਜ ਦਲਿਤ ਔਰਤਾਂ ਨੇ ਮਾਈਕਰੋ ਫ਼ਾਈਨਾਂਸ ਕੰਪਨੀਆਂ ਵਿਰੁਧ ਐਸ. ਡੀ. ਅੱਮ. ਦਫ਼ਤਰ ਨਿਹਾਲ ਸਿੰਘ ਵਾਲਾ ਅੱਗੇ ਰੋਸ ਮੁਜ਼ਾਹਰਾ ਕਰ ਕੇ ਐਸ. ਡੀ. ਐੱਮ. ਨੂੰ ਮੰਗ-ਪੱਤਰ ਦਿਤਾ। ਧਰਨੇ ਦੌਰਾਨ ਇਕ ਮਜ਼ਦੂਰ ਕੇਵਲ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਤੋਂ ਭੜਕੇ ਮਜ਼ਦੂਰਾਂ ਵਲੋਂ ਪ੍ਰਸ਼ਾਸਨ ਵਿਰੁਧ ਜੋਰਦਾਰ ਨਾਹਰੇਬਾਜ਼ੀ ਕੀਤੀ ਗਈ ਅਤੇ ਮ੍ਰਿਤਕ ਮਜ਼ਦੂਰ ਦਾ ਸਸਕਾਰ ਕਰਨ ਤੋਂ ਇਨਕਾਰ ਕਰਦਿਆਂ ਮ੍ਰਿਤਕ ਕੇਵਲ ਸਿੰਘ ਦੇ ਪਰਵਾਰ ਨੂੰ ਮੁਆਵਜ਼ਾ ਅਤੇ ਪਰਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਆਵਜ਼ਾ ਅਤੇ ਨੌਕਰੀ ਨਾ ਮਿਲਣ ਤਕ ਉਹ ਮਜ਼ਦੂਰ ਦਾ ਸੰਸਕਾਰ ਨਹੀਂ ਕਰਨਗੇ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement